
ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਨਿਰਮਲਾ ਸੀਤਾਰਮਨ ਬਾਜ਼ਾਰ ’ਚ ਖ਼ੁਦ ਸਬਜ਼ੀ ਖਰੀਦਦੀ ਹੋਈ ਨਜ਼ਰ ਆ ਰਹੀ ਹੈ। ਇਸ ਦਾ ਵਾਇਰਲ ਵੀਡੀਓ ਚੇਨਈ ਦਾ ਹੈ। ਨਿਰਮਲਾ ਸੀਤਾਰਮਨ ਸ਼ਨੀਵਾਰ ਨੂੰ ਚੇਨਈ ਦੇ ਮਾਯਲਾਪੁਰ ਇਲਾਕੇ ’ਚ ਸਬਜ਼ੀ ਖਰੀਦਦੀ ਹੋਈ ਨਜ਼ਰ ਆਈ। ਇਸ ਦੌਰਾਨ ਉਨ੍ਹਾਂ ਨੇ ਕੁਝ ਸਬਜ਼ੀ ਵਿਕ੍ਰੇਤਾਵਾਂ ਨਾਲ ਗੱਲਬਾਤ ਕੀਤੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਸਬਜ਼ੀ ਖਰੀਦਣ ਵਾਲਾ ਇਹ ਵੀਡੀਓ ਉਨ੍ਹਾਂ ਦੇ ਦਫ਼ਤਰ ਦੇ ਟਵਿੱਟਰ ਹੈਂਡਲ ਤੋਂ ਸਾਂਝਾ ਕੀਤਾ ਗਿਆ ਹੈ।
ਪੁਲਿਸ ਦਾ ਐਕਸ਼ਨ, ਵੱਡੀ ਕਾਰਵਾਈ ਫਸਣਗੇ ਕਈ ਲੀਡਰ ! ਨਸ਼ੇ ਦਾ ਹੋਵੇਗਾ ਖਾਤਮਾ ||
ਇਸ ਟਵੀਟ ਨੂੰ ਵਿੱਤ ਮੰਤਰੀ ਨੇ ਆਪਣੇ ਟਵਿੱਟਰ ਹੈਂਡਲ ’ਤੇ ਰੀ-ਟਵੀਟ ਕੀਤਾ ਹੈ। ਵੀਡੀਓ ’ਚ ਵੇਖਿਆ ਜਾ ਸਕਦਾ ਹੈ ਕਿ ਵਿੱਤ ਮੰਤਰੀ ਸਬਜ਼ੀ ਦੀ ਇਕ ਦੁਕਾਨ ’ਤੇ ਪਹੁੰਚਦੀ ਹੈ ਅਤੇ ਖ਼ੁਦ ਸਬਜ਼ੀਆਂ ਚੁਣਨ ਮਗਰੋਂ ਉਸ ਨੂੰ ਤੋਲਣ ਲਈ ਸਬਜ਼ੀ ਵਿਕ੍ਰੇਤਾ ਨੂੰ ਸੌਂਪਦੀ ਹੈ। ਇਸ ਵੀਡੀਓ ’ਤੇ ਕਈ ਕੁਮੈਂਟ ਆ ਰਹੇ ਹਨ। ਕਈ ਲੋਕ ਵਿੱਤ ਮੰਤਰੀ ਦੀ ਤਾਰੀਫ਼ ਕਰ ਰਹੇ ਹਨ ਤਾਂ ਕਈ ਫੋਟੋ-ਔਪ ਕਰਾਰ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ‘‘ਮੈਡਮ ਕਿਸੇ ਮੱਧ ਵਰਗ ਨਾਲ ਵੀ ਗੱਲ ਕਰਨੀ ਚਾਹੀਦੀ ਹੈ, ਜੋ ਟੈਕਸ ਦਿੰਦਾ ਹੈ। ਹੋਮ ਲੋਨ ’ਤੇ ਛੋਟ ਅਸਲ EMI ਦੇ ਕਰੀਬ ਵੀ ਨਹੀਂ ਹੈ। ਅਸੀਂ EMI ’ਚ ਜਾਣ ਵਾਲੇ ਆਮਦਨ ’ਤੇ ਵੀ ਟੈਕਸ ਭਰ ਰਹੇ ਹਾਂ।’’
During her day-long visit to Chennai, Smt @nsitharaman made a halt at Mylapore market where she interacted with the vendors & local residents and also purchased vegetables. pic.twitter.com/emJlu81BRh
— NSitharamanOffice (@nsitharamanoffc) October 8, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.