Breaking NewsD5 specialNewsPunjabTop News

ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਬਜਟ ਸੈਸ਼ਨ ਦੌਰਾਨ ਕੀਤੇ ਵੱਡੇ ਐਲਾਨ

ਇਕ ਜੁਲਾਈ ਤੋਂ ਪੰਜਾਬ ਦੇ ਹਰੇਕ ਪਰਿਵਾਰ ਨੂੰ 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾਵੇਗੀ।
ਭ੍ਰਿਸ਼ਾਟਾਚਾਰ ਦੇ ਮਾਫ਼ੀਆ ਨੂੰ ਖ਼ਤਮ ਕੀਤਾ ਜਾਵੇਗਾ
36 ਹਜ਼ਾਰ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਫ਼ੈਸਲਾ ਲਿਆ
ਇਕ ਵਿਧਾਇਕ ਇਕ ਪੈਨਸ਼ਨ ਦਾ ਫ਼ੈਸਲਾ ਲਿਆ
ਪੇਪਰਲੈੱਸ ਬਜਟ ਨਾਲ 21 ਲੱਖ ਰੁਪਏ ਦੀ ਸਲਾਨਾ ਬੱਚਤ ਹੋਵੇਗੀ
ਟੈਕਸ ਚੋਰੀ ਰੋਕਣ ਲਈ ਟੈਕਸ ਇੰਟੈਲੀਜੈਂਸ ਯੂਨਿਟ ਦੀ ਸਥਾਪਨਾ ਕੀਤੀ ਜਾਵੇਗੀ।
ਪੰਜਾਬ ‘ਤੇ 2 ਲੱਖ, 63 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ
ਪੰਜਾਬ ਸਲਾਨਾ ਇਨਕਮ ਮਾਮਲੇ ‘ਚ 11ਵੇਂ ਨੰਬਰ ‘ਤੇ
ਪਿਛਲੇ 5 ਸਾਲਾਂ ਦੌਰਾਨ ਪੰਜਾਬ ‘ਤੇ ਕਰਜ਼ਾ 44.23 ਫ਼ੀਸਦੀ ਵਧਿਆ
ਸਾਲ 2022-23 ਲਈ 1 ਲੱਖ 55 ਹਜ਼ਾਰ 860 ਕਰੋੜ ਰੁਪਏ ਦੇ ਬਜਟ ਦੀ ਤਜਵੀਜ਼
ਵਿਦਿਆਰਥੀਆਂ ਨੂੰ ਵਿਸ਼ਵ-ਪੱਧਰੀ ਸਿੱਖਿਆ ਮੁਹੱਈਆ ਕਰਵਾਉਣ ਲਈ 200 ਕਰੋੜ ਰੁਪਏ ਦੇ ਪ੍ਰਸਤਾਵ
ਪਿੰਡਾਂ ‘ਚ ਮਿਆਰੀ ਸਿੱਖਿਆ ਲਈ 500 ਸਕੂਲਾਂ ‘ਚ ਡਿਜੀਟਲ ਕਲਾਸਰੂਮ ਸਥਾਪਿਤ ਕਰਨ ਲਈ 40 ਕਰੋੜ ਦਾ ਪ੍ਰਸਤਾਵ
ਸਰਕਾਰੀ ਸਕੂਲਾਂ ‘ਚ ਸੋਲਰ ਪੈਨਲ ਲਾਉਣ ਲਈ 100 ਕਰੋੜ ਰੁਪਏ ਦੇ ਰਾਖਵੇਂਕਰਨ ਦਾ ਪ੍ਰਸਤਾਵ
ਸਰਕਾਰੀ ਸਕੂਲਾਂ ‘ਚ ਪ੍ਰੀ-ਪ੍ਰਾਇਮਰੀ ਤੋਂ ਲੈ ਕੇ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਸਰਕਾਰੀ ਵਰਦੀਆਂ ਲਈ 23 ਕਰੋੜ ਦਾ ਐਲਾਨ
11ਵੀਂ, 12ਵੀਂ ਦੇ ਵਿਦਿਆਰਥੀਆਂ ਲਈ ਸਟਾਰਟ ਅਪ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ।
ਮਿਡ ਡੇਅ ਮੀਲ ਨੂੰ ਵਿੱਤੀ ਸਹਾਇਤਾ ਲਈ 473 ਕਰੋੜ ਰੁਪਏ ਦੀ ਵੰਡ
ਪੰਜਾਬ ਯੂਨੀਵਰਸਿਟੀ ਨੂੰ ਵਿੱਤੀ ਸੰਕਟ ‘ਚੋਂ ਕੱਢਣ ਲਈ 2022-23 ਦੌਰਾਨ 200 ਕਰੋੜ ਰੁਪਏ ਦੀ ਤਜਵੀਜ਼
9 ਨਵੀਆਂ ਲਾਈਬ੍ਰੇਰੀਆ ਦੇ ਬੁਨਿਆਦੀ ਢਾਂਚੇ ਦੀ ਸਹੂਲਤ ਲਈ 30 ਕਰੋੜ ਦੇ ਰਾਖਵੇਂਕਰਨ ਦੀ ਤਜਵੀਜ਼
ਜਨਰਲ ਸ਼੍ਰੇਣੀ ਦੇ ਵਿਦਿਆਰਥੀਆਂ ਨੂੰ ਵਜ਼ੀਫਾ ਰਾਸ਼ੀ ਦੇਣ ਲਈ 30 ਕਰੋੜ ਦੀ ਤਜਵੀਜ਼
ਪੰਜਾਬ ‘ਚ 16 ਨਵੇਂ ਮੈਡੀਕਲ ਕਾਲਜ ਸਥਾਪਿਤ ਕੀਤੇ ਜਾਣਗੇ
ਸਿਹਤ ਖੇਤਰ ਲਈ 4,731 ਕਰੋੜ ਰੁਪਏ ਦੀ ਤਜਵੀਜ਼
ਪੰਜਾਬ ‘ਚ 117 ਮੁਹੱਲਾ ਕਲੀਨਿਕ ਸਥਾਪਿਤ ਕਰਨ ਲਈ 77 ਕਰੋੜ ਦੀ ਤਜਵੀਜ਼ : ਚੀਮਾ
‘ਫਰਿਸ਼ਤੇ’ ਸਕੀਮ ਤਹਿਤ ਸੜਕ ਹਾਦਸਿਆਂ ਦੇ ਪੀੜਤਾਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ ਅਤੇ ਸਾਰਾ ਖ਼ਰਚਾ ਪੰਜਾਬ ਸਰਕਾਰ ਚੁੱਕੇਗੀ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button