ਕੰਗਨਾ ਦੇ 48 ਕਰੋੜ ਦੇ ਦਫ਼ਤਰ ਤੇ ਦੇਖੋ ਬੀਐਮਸੀ ਦੇ ਹਥੌੜੇ ਨੇ ਕਿਵੇਂ ਕੀਤੀ ਭੰਨਤੋੜ

ਮੁੰਬਈ : ਮੁੰਬਈ ਨੂੰ ਲੈ ਕੇ ਕੀਤੀ ਗਈ ਟਿੱਪਣੀ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਅਤੇ ਸ਼ਿਵਸੈਨਾ ਆਹਮਣੇ-ਸਾਹਮਣੇ ਹੋ ਗਈ ਹੈ। ਕੰਗਣਾ ਦੇ ਤਿੱਖੇ ਬਿਆਨਾਂ ਦੇ ਵਿੱਚ ਬੀਐਮਸੀ ਨੇ ਕੰਗਨਾ ਦੇ ਦਫ਼ਤਰ ‘ਤੇ ਬੁਲਡੋਜ਼ਰ ਚਲਾ ਦਿੱਤਾ ਹੈ ਜਿਸ ਨਾਲ ਕੰਗਨਾ ਦੇ ਦਫ਼ਤਰ ਦੀ ਭੰਨਤੋੜ ਕੀਤੀ ਗਈ। ਇਸ ਦੀ ਖ਼ਬਰ ਮਿਲਦਿਆਂ ਹੀ ਕੰਗਨਾ ਨੇ ਟਵੀਟ ‘ਤੇ ਟਵੀਟ ਕੀਤੇ ਹਨ।
मणिकर्णिका फ़िल्म्ज़ में पहली फ़िल्म अयोध्या की घोषणा हुई, यह मेरे लिए एक इमारत नहीं राम मंदिर ही है, आज वहाँ बाबर आया है, आज इतिहास फिर खुद को दोहराएगा राम मंदिर फिर टूटेगा मगर याद रख बाबर यह मंदिर फिर बनेगा यह मंदिर फिर बनेगा, जय श्री राम , जय श्री राम , जय श्री राम 🙏 pic.twitter.com/KvY9T0Nkvi
— Kangana Ranaut (@KanganaTeam) September 9, 2020
ਉਨ੍ਹਾਂ ਲਿਖਿਆ, ‘ਮਨੀਕਰਨਿਕਾ ਫਿਲਮਜ਼ ‘ਚ ਪਹਿਲੀ ਵਾਰ ਅਯੁੱਧਿਆ ਦਾ ਐਲਾਨ ਹੋਇਆ, ਇਹ ਮੇਰੇ ਲਈ ਇੱਕ ਇਮਾਰਤ ਨਹੀਂ ਰਾਮ ਮੰਦਰ ਹੀ ਹੈ, ਅੱਜ ਉੱਥੇ ਬਾਬਰ ਆਇਆ ਹੈ, ਅੱਜ ਇਤਿਹਾਸ ਫ਼ਿਰ ਖ਼ੁਦ ਨੂੰ ਦੁਹਰਾਏਗਾ, ਰਾਮ ਮੰਦਰ ਫਿਰ ਟੁੱਟੇਗਾ ਪਰ ਯਾਦ ਰੱਖ ਬਾਬਰ…ਇਹ ਮੰਦਰ ਫਿਰ ਬਣੇਗਾ, ਇਹ ਮੰਦਰ ਫਿਰ ਬਣੇਗਾ, ਜੈਅ ਸ੍ਰੀ ਰਾਮ, ਜੈਅ ਸ੍ਰੀ ਰਾਮ, ਜੈਅ ਸ੍ਰੀ ਰਾਮ।’ ਕੰਗਨਾ ਨੇ ਇੱਕ ਵਾਰ ਫਿਰ ਟਵੀਟ ‘ਚ ਪਾਕਿਸਤਾਨ ਸ਼ਬਦ ਦਾ ਇਸਤੇਮਾਲ ਕੀਤਾ। ਦੱਸ ਦੇਈਏ ਕਿ ਮੁੰਬਈ ਜਾਣ ਲਈ ਕੰਗਨਾ ਇਸ ਸਮੇਂ ਚੰਡੀਗੜ੍ਹ ‘ਚ ਹੈ। ਉਹ ਇੱਥੇ ਮੁੰਬਈ ਲਈ ਫਲਾਈਟ ਲਵੇਗੀ।
Babur and his army 🙂#deathofdemocracy pic.twitter.com/L5wiUoNqhl
— Kangana Ranaut (@KanganaTeam) September 9, 2020
ਦੱਸ ਦੇਈਏ ਕਿ ਹਿਮਾਚਲ ਦੇ ਮੰਡੀ ‘ਚ ਕੰਗਨਾ ਦਾ ਪੁਰਾਣਾ ਘਰ ਹੈ। ਕੰਗਨਾ ਦੀ ਭੈਣ ਰੰਗੋਲੀ ਚੰਦੇਲ, ਨਿੱਜੀ ਸਹਾਇਕ ਤੇ ਸੁਰੱਖਿਆ ਮੁਲਾਜ਼ਮ ਉਨ੍ਹਾਂ ਨਾਲ ਹਨ। ਵਾਈ ਸ਼੍ਰੇਣੀ ਦੀ ਸੁਰੱਖਿਆ ਮਿਲਣ ਤੋਂ ਬਾਅਦ ਸੀ. ਆਰ. ਪੀ. ਐੱਫ. ਦਸਤੇ ਨੇ ਮੰਗਲਵਾਰ ਦੇਰ ਰਾਤ ਮਨਾਲੀ ਪਹੁੰਚ ਕੇ ਉਨ੍ਹਾਂ ਦੀ ਸੁਰੱਖਿਆ ਦਾ ਜ਼ਿੰਮਾ ਸੰਭਾਲ ਲਿਆ ਹੈ।
ਲਓ ਜੀ! ਬਾਜਵਾ ਨੇ ਖੋਲ੍ਹ ‘ਤੇ ਸੁਮੇਧ ਸੈਣੀ ਦੇ ਅੰਦਰਲੇ ਭੇਦ,ਦੱਸਿਆ ਸੈਣੀ ਨੇ ਕਿਵੇਂ ਢਾਹੇ ‘ਚ ਤਸ਼ੱਦਦ!
ਬੀਤੇ ਦਿਨੀਂ ਹੀ ਬੀ. ਐੱਮ. ਸੀ. ਦੀ ਟੀਮ ਨੇ ਕੰਗਨਾ ਰਣੌਤ ਦੇ ਦਫ਼ਤਰ ਦਾ ਮੁਆਇਨਾ ਕੀਤਾ ਸੀ ਤੇ ਪਾਇਆ ਸੀ ਕਿ ਗ੍ਰਾਊਂਡ ਫਲੋਰ ਅਤੇ ਫਰਸਟ ਫਲੋਰ ‘ਤੇ ਕਈ ਗ਼ੈਰ ਕਾਨੂੰਨੀ ਨਿਰਮਾਣ ਕੀਤਾ ਗਿਆ ਹੈ। ਇਹ ਦਫ਼ਤਰ ਕੰਗਨਾ ਰਣੌਤ ਦੇ ਬਲਕੀਅਤ ਵਾਲੀ ਮਨੀਕਰਨਿਕਾ ਪ੍ਰੋਡਕਸ਼ਨ ਦਾ ਹੈ। ਇਸ ਦਾ ਮਤਲਬ ਹੈ ਕਿ ਕੰਗਨਾ ਰਣੌਤ ਦੇ ਮੁੰਬਈ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਦੇ ਦਫ਼ਤਰ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।
Pakistan…. #deathofdemocracy pic.twitter.com/4m2TyTcg95
— Kangana Ranaut (@KanganaTeam) September 9, 2020
I am never wrong and my enemies prove again and again this is why my Mumbai is POK now #deathofdemocracy 🙂 pic.twitter.com/bWHyEtz7Qy
— Kangana Ranaut (@KanganaTeam) September 9, 2020
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.