ਕ੍ਰਿਸ ਗੇਲ ਨਾਲ ਵਿਜੈ ਮਾਲਿਆ ਦੀ ਮੁਲਾਕਾਤ, ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਤਸਵੀਰ

ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ ਦੀ ਰਾਇਲ ਚੈਲੇਂਜਰਸ ਬੈਂਗਲੁਰੂ ਫਰੈਂਚਾਇਜ਼ੀ ਦੇ ਸਾਬਕਾ ਮਾਲਕ ਅਤੇ ਭਗੋੜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਇਕ ਵਾਰ ਫਿਰ ਚਰਚਾ ਵਿਚ ਹਨ। ਉਨ੍ਹਾਂ ਨੇ ਆਪਣੇ ਟਵਿਟਰ ਹੈਂਡਲ ‘ਤੇ ਵੈਸਟਇੰਡੀਜ਼ ਦੇ ਦਿੱਗਜ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ। ‘ਯੂਨੀਵਰਸ ਬੌਸ’ ਦੇ ਨਾਮ ਨਾਲ ਮਸ਼ਹੂਰ ਗੇਲ ਨਾਲ ਤਸਵੀਰ ਸਾਂਝੀ ਕਰਦੇ ਹੋਏ ਮਾਲਿਆ ਨੇ ਉਨ੍ਹਾਂ ਨੂੰ ਪੁਰਾਣਾ ਦੋਸਤ ਦੱਸਿਆ ਹੈ। ਗੇਲ ਕਈ ਸਾਲਾਂ ਤੱਕ ਆਰ.ਸੀ.ਬੀ. ਦਾ ਹਿੱਸਾ ਰਹੇ ਹਨ।
Sidhu Moosewala Murder Case : ਮੰਨੂ ਨੇ ਮਾਰੀ ਸੀ Moosewala ਨੂੰ ਸਭ ਤੋਂ ਪਹਿਲਾਂ ਗੋਲੀ, | D5 Channel Punjabi
ਮਾਲਿਆ ਨੇ ਟਵੀਟ ਕੀਤਾ, ‘ਮੇਰੇ ਚੰਗੇ ਦੋਸਤ ਕ੍ਰਿਸਟੋਫਰ ਹੈਨਰੀ ਗੇਲ, ਯੂਨੀਵਰਸ ਬੌਸ ਨਾਲ ਮੁਲਾਕਾਤ ਚੰਗੀ ਰਹੀ। ਜਦੋਂ ਮੈਂ ਉਨ੍ਹਾਂ ਨੂੰ ਆਰ.ਸੀ.ਬੀ. ਲਈ ਖ਼ਰੀਦਿਆ ਸੀ, ਉਦੋਂ ਤੋਂ ਸਾਡੀ ਚੰਗੀ ਦੋਸਤੀ ਹੈ।’ ਮਾਲਿਆ ਨੇ ਜਿਵੇਂ ਹੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ, ਯੂਜ਼ਰਸ ਉਨ੍ਹਾਂ ਨੂੰ ਟਰੋਲ ਕਰਨ ਲੱਗੇ। ਇਕ ਯੂਜ਼ਰ ਨੇ ਲਿਖਿਆ, ‘ਅੱਜ ਕੋਈ ਬੈਂਕ ਹੋਲੀਡੇਅ ਹੈ ਜੋ ਤੁਸੀਂ ਟਵੀਟ ਕੀਤਾ।’ ਉਥੇ ਹੀ ਇਕ ਦੂਜੇ ਯੂਜ਼ਰ ਨੇ ਲਿਖਿਆ, ‘ਘਰ ਆਜਾ ਪਰਦੇਸੀ ਤੇਰਾ ਦੇਸ਼ ਬੁਲਾਏ ਰੇ।’ ਇਕ ਹੋਰ ਨੇ ਲਿਖਿਆ, ‘ਪੈਸਾ ਵਾਪਸ ਕਰਦੇ ਭਰਾ ਬਹੁਤ ਤੰਗੀ ਚਾਲੂ ਹੈ।’ ਇਸ ਤਰ੍ਹਾਂ ਕਈ ਯੂਜ਼ਰਸ ਨੇ ਆਪਣੀ-ਆਪਣੀ ਪ੍ਰਤੀਕਿਰਿਆ ਦਿੱਤੀ ਹੈ।
Moosewala ਮਾਮਲੇ ’ਚ ਨਵਾਂ ਮੋੜ, Bishnoi ਦੇ ਖ਼ੁਲਾਸੇ! ਮਾਨ ਦਾ ਐਕਸ਼ਨ | D5 Channel Punjabi
ਗੇਲ ਨੂੰ ਪਹਿਲੀ ਵਾਰ 2011 ਵਿੱਚ ਆਰ.ਸੀ.ਬੀ. ਨੇ ਖਰੀਦਿਆ ਸੀ। ਉਸ ਸਾਲ, ਗੇਲ ਨੇ ਤੂਫਾਨੀ ਬੱਲੇਬਾਜ਼ੀ ਕੀਤੀ ਸੀ ਅਤੇ ਟੀਮ ਨੂੰ ਫਾਈਨਲ ਤੱਕ ਪਹੁੰਚਾਇਆ ਸੀ। ਉਹ 2017 ਤੱਕ ਟੀਮ ਦੇ ਨਾਲ ਰਹੇ। ਗੇਲ ਨੇ ਆਰ.ਸੀ.ਬੀ. ਲਈ 91 ਮੈਚਾਂ ਵਿੱਚ 43.29 ਦੀ ਔਸਤ ਅਤੇ 154.40 ਦੀ ਸਟ੍ਰਾਈਕ ਰੇਟ ਨਾਲ 3420 ਦੌੜਾਂ ਬਣਾਈਆਂ, ਜਿਸ ਵਿੱਚ 21 ਅਰਧ ਸੈਂਕੜੇ ਅਤੇ 5 ਸੈਂਕੜੇ ਸ਼ਾਮਿਲ ਹਨ। ਨਾਲ ਹੀ, ਗੇਲ ਨੇ ਆਰ.ਸੀ.ਬੀ. ਲਈ ਖੇਡਦੇ ਹੋਏ ਸਨਸਨੀਖੇਜ਼ 175 ਨਾਬਾਦ ਦੌੜਾਂ ਬਣਾਈਆਂ, ਜੋ ਕਿ ਟੂਰਨਾਮੈਂਟ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵਿਅਕਤੀਗਤ ਸਕੋਰ ਹੈ।
Great to catch up with my good friend Christopher Henry Gayle @henrygayle , the Universe Boss. Super friendship since I recruited him for RCB. Best acquisition of a player ever. pic.twitter.com/X5Ny9d6n6t
— Vijay Mallya (@TheVijayMallya) June 22, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.