Breaking NewsD5 specialIndiaNewsTop News

ਕੋਵਿਡ – ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਨਜ਼ਰ ਰੱਖਣਗੀਆਂ 54 ਵਿਸ਼ੇਸ਼ ਟੀਮਾਂ

ਬੈਂਗਲੁਰੂ : ਕਰਨਾਟਕ ਸਰਕਾਰ ਵੱਲੋਂ ਕੋਵਿਡ – 19 ਦੀ ਵਜ੍ਹਾ ਨਾਲ ਲਾਗੂ ਪਾਬੰਦੀਆਂ ‘ਚ ‘ਅਨਲੌਕ – 3.0’ ਦੇ ਤਹਿਤ ਸੋਮਵਾਰ ਤੋਂ ਢਿੱਲ ਦਿੱਤੇ ਜਾਣ ਦੀ ਘੋਸ਼ਣਾ ਦੇ ਵਿੱਚ ਬੈਂਗਲੁਰੂ ਦੇ ਪੁਲਿਸ ਕਮਿਸ਼ਨਰ ਕਮਲ ਪੰਤ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਨਜ਼ਰ ਰੱਖਣ ਲਈ ਮਾਰਸ਼ਲ ਅਤੇ ਪੁਲਿਸ ਕਰਮਚਾਰੀਆਂ ਦੀਆਂ 54 ਟੀਮਾਂ ਦੀ ਨਿਯੁਕਤੀ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਇਹ ਟੀਮ ਕਾਰਵਾਈ ਵੀ ਕਰੇਗੀ।

ਹੋਰ ਕੁੱਟ ਲਓ ਝਾੜੂ ਵਾਲਿਆਂ ਨੂੰ , ਕਰਤਾ ਵੱਡਾ ਐਲਾਨ, ਹੌਂਸਲੇ ਦੇਖ ਡਰੀ ਸਰਕਾਰ!

ਉਨ੍ਹਾਂ ਨੇ ਕਈ ਟਵੀਟ ਕਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ – 19 ਨਿਯਮਾਂ ਦੀ ਪਾਲਣਾ ਕਰਨ ਕਿਉਂਕਿ ਵਾਇਰਸ ਨਾਲ ਸੰਕਰਮਣ ਦਾ ਖ਼ਤਰਾ ਅਜੇ ਵੀ ਬਣਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ‘‘ਨਵੇਂ ਦਿਸ਼ਾ ਨਿਰਦੇਸ਼ ਪੰਜ ਜੁਲਾਈ ਸਵੇਰੇ ਛੇ ਵਜੇ ਤੋਂ ਲਾਗੂ ਹੋ ਗਏ ਹਨ ਅਤੇ 19 ਜੁਲਾਈ ਸਵੇਰੇ ਛੇ ਵਜੇ ਤੱਕ ਲਾਗੂ ਰਹਿਣਗੇ।’’ ੳੇਨ੍ਹਾਂ ਦੱਸਿਆ ਕਿ ਬ੍ਰਹਦ ਬੈਂਗਲੁਰੂ ਮਹਾਂਨਗਰ ਪਾਲਿਕਾ ( ਬੀਬੀਐਮਪੀ) ਦੇ ਮਾਰਸ਼ਲਾਂ ਅਤੇ ਪੁਲਿਸ ਕਰਮਚਾਰੀਆਂ ਦੀਆਂ 54 ਟੀਮਾਂ ਕੋਵਿਡ – 19 ਨਿਯਮਾਂ ਦਾ ਪਾਲਣ ਕਰਾਉਣ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਖਤ ਨਜ਼ਰ ਰੱਖਣਗੀਆਂ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਸਖਤ ਨਜ਼ਰ ਰੱਖਣਗੀਆਂ।

🔴LIVE| ਕਿਸਾਨ ਘੇਰਨਗੇ ਸੰਸਦ, ਕਰਤਾ ਵੱਡਾ ਐਲਾਨ!ਮੁੜ੍ਹ ਘੇਰ ਲਿਆ ਕਾਂਗਰਸੀ ਮੰਤਰੀ, ਪਿਆ ਗਾਹ!ਹੋਰ ਵਧਿਆ ਬਿਜਲੀ ਸੰਕਟ!

ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਘੋਸ਼ਿਤ ਨਵੇਂ ਦਿਸ਼ਾ ਨਿਰਦੇਸ਼ ਮੁਤਾਬਕ ਸੋਮਵਾਰ ਤੋਂ ਮੈਟਰੋ ਸੇਵਾ ਸਮੇਤ ਸਾਰੇ ਸਾਰਵਜਨਿਕ ਵਾਹਨਾਂ ਦਾ ਸੰਚਾਲਨ ਉਪਲੱਬਧ ਸੀਟਾਂ ਦੀ ਸੱਤ ਫ਼ੀਸਦੀ ਸਮਰੱਥਾ ਦੇ ਨਾਲ ਹੋਵੇਗਾ। ਮਾਲ ਅਤੇ ਦਫ਼ਤਰਾਂ ਨੂੰ ਵੀ ਪੂਰੀ ਸਮਰੱਥਾ ਨਾਲ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button