D5 specialNewsPress ReleasePunjabTop News

ਕੋਲੋਨਾਈਜ਼ਰ ਦਵਿੰਦਰ ਸੰਧੂ ਤੋਂ ਮੋਟੀਆਂ ਰਿਸ਼ਵਤਾਂ ਹਾਸਲ ਕਰਨ ਦੇ ਦੋਸ਼ਾਂ ਹੇਠ ਵਣਪਾਲ ਵਿਸ਼ਾਲ ਚੌਹਾਨ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪੰਜਾਬ ਦੇ ਵਣਪਾਲ ਯੋਜਨਾ ਵਿਸ਼ਾਲ ਚੌਹਾਨ ਆਈਐਫਐਸ ਨੂੰ ਮੁਕੱਦਮਾ ਨੰਬਰ 6 ਮਿਤੀ 02-06-2022 ਜੁਰਮ ਅਧੀਨ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ 7-ਏ ਤੋਂ ਇਲਾਵਾ ਆਈਪੀਸੀ ਦੀ ਧਾਰਾ 120 ਬੀ ਤਹਿਤ ਦਰਜ ਮੁਕੱਦਮੇ ਵਿੱਚ ਨਾਮਜ਼ਦ ਕਰਨ ਉਪਰੰਤ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇਸ ਸਬੰਧੀ ਅਗਲੇਰੀ ਕਾਰਵਾਈ ਜਾਰੀ ਹੈ।

Punjab Bulletin : (07-07-2022) ਅੱਜ ਦੀਆਂ ਮੁੱਖ ਖ਼ਬਰਾਂ | D5 Channel Punjabi D5 Channel Punjabi

ਅੱਜ ਇੱਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਕੱਦਮਾ ਨੰਬਰ 6 ਮਿਤੀ 02-06-2022 ਤਹਿਤ ਪਹਿਲਾਂ ਹੀ ਗ੍ਰਿਫ਼ਤਾਰ ਵਣ ਮੰਡਲ ਅਫਸਰ ਮੁਹਾਲੀ ਗੁਰਅਮਨਪ੍ਰੀਤ ਸਿੰਘ ਅਤੇ ਠੇਕੇਦਾਰ ਹਰਮਹਿੰਦਰ ਸਿੰਘ ਉਰਫ ਹੰਮੀ ਤੋਂ ਕੀਤੀ ਪੁੱਛਗਿੱਛ ਅਤੇ ਇਸ ਸੰਬੰਧੀ ਕੀਤੀ ਗਹਿਨ ਤਫਤੀਸ਼ ਦੌਰਾਨ ਉਜਾਗਰ ਹੋਏ ਘਟਨਾਕ੍ਰਮ ਅਤੇ ਜ਼ੁਬਾਨੀ ਬਾ ਦਸਤਾਵੇਜ਼ੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਵਣਪਾਲ ਵਿਸ਼ਾਲ ਚੌਹਾਨ ਆਈਐਫਐਸ ਨੂੰ ਗ੍ਰਿਫਤਾਰ ਕੀਤਾ ਹੈ ਕਿਉਂਕਿ ਉਕਤ ਦੋਹਾਂ ਦੋਸ਼ੀਆਂ ਨਾਲ ਹਮਸਲਾਹ ਹੋ ਕੇ ਮਿਲੀਭੁਗਤ ਰਾਹੀਂ ਕੋਲੋਨਾਈਜਰ ਦਵਿੰਦਰ ਸਿੰਘ ਸੰਧੂ ਦੀ ਕੰਪਨੀ ਪਾਸੋਂ ਮੋਟੀ ਰਿਸ਼ਵਤ ਹਾਸਲ ਕਰਨ ਦੇ ਮੰਤਵ ਨਾਲ ਪਹਿਲਾਂ ਉਸ ਵਿਰੁੱਧ ਸਰਕਾਰੀ ਕਾਰਵਾਈ ਦਾ ਡਰਾਵਾ ਦੇ ਕੇ ਦੋਸ਼ੀਆਨ ਗੁਰਅਮਨਪ੍ਰੀਤ ਸਿੰਘ ਅਤੇ ਹੰਮੀ ਰਾਹੀਂ ਰਿਸ਼ਵਤ ਦੀ ਸੈਟਿੰਗ ਕਰਨ ਵਿਚ ਉਸਦੀ ਸਿੱਧੀ ਭੂਮਿਕਾ ਜ਼ਾਹਰ ਹੋਈ ਹੈ ਜਿਸ ਕਰਕੇ ਸਾਹਮਣੇ ਆਈ ਸ਼ਹਾਦਤ ਦੇ ਅਧਾਰ ਉਤੇ ਵਿਸ਼ਾਲ ਚੌਹਾਨ ਨੂੰ ਦੋਸ਼ੀ ਨਾਮਜ਼ਦ ਕਰਨ ਉਪਰੰਤ ਗ੍ਰਿਫ਼ਤਾਰ ਕਰਕੇ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

Bhagwant Mann ਦੇ ਵਿਆਹ ’ਤੇ ਜਸ਼ਨ, MLA Dev Mann ਨੇ ਪਾਏ ਭੰਗੜੇ, ਖ਼ੁਸ਼ੀ ’ਚ ਗਾਇਆ ਗੀਤ | D5 Channel Punjabi

ਇਸ ਕੇਸ ਦੇ ਹੋਰ ਵੇਰਵੇ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਦਵਿੰਦਰ ਸਿੰਘ ਸੰਧੂ ਵਾਸੀ ਮਕਾਨ ਨੰਬਰ 292 ਸੈਕਟਰ 10 ਚੰਡੀਗੜ੍ਹ ਪਾਸ ਪਿੰਡ ਮਸੌਲ ਅਤੇ ਟਾਂਡਾ, ਸਬ ਤਹਿਸੀਲ ਮਾਜਰੀ ਜ਼ਿਲ੍ਹਾ ਐਸਏਐਸ ਨਗਰ ਵਿਖੇ ਕਰੀਬ 100 ਏਕੜ ਜ਼ਮੀਨ ਕੰਪਨੀ ਦੇ ਨਾਮ ਉੱਪਰ ਹੈ। ਇਸ ਜ਼ਮੀਨ ਦਾ ਕੁਝ ਹਿੱਸਾ ਪੀਐਲਪੀਏ ਕਾਨੂੰਨ ਦੀ ਧਾਰਾ 4 ਅਧੀਨ ਆਉਂਦਾ ਹੈ।

Middukhera ਕਤਲ ਮਾਮਲੇ ’ਚ ਵੱਡੀ ਖ਼ਬਰ, Shaganpreet ਨੂੰ ਲੈ ਕੇ ਅਦਾਲਤ ਨੇ ਸੁਣਾਇਆ ਫ਼ੈਸਲਾ | D5 Channel Punjabi

ਉਨ੍ਹਾਂ ਦੱਸਿਆ ਕਿ ਮਿਤੀ 24-04-2022 ਨੂੰ ਰਣਜੋਧ ਸਿੰਘ ਰੇਂਜ ਅਫਸਰ ਵੱਲੋਂ ਦਵਿੰਦਰ ਸਿੰਘ ਸੰਧੂ ਦੇ ਪਿਤਾ ਕਰਨਲ ਬਲਜੀਤ ਸਿੰਘ ਸੰਧੂ ਅਤੇ ਉਨ੍ਹਾਂ ਦੇ ਦਫਤਰ ਦੇ ਕਰਮਚਾਰੀ ਤਰਸੇਮ ਸਿੰਘ ਖ਼ਿਲਾਫ਼ ਕੁਦਰਤੀ ਜੰਗਲੀ ਬੂਟਿਆਂ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾ ਕੇ ਇਕ ਸ਼ਿਕਾਇਤ ਮੁੱਖ ਅਫ਼ਸਰ ਥਾਣਾ ਨਵਾਂ ਗਰਾਉਂ ਨੂੰ ਦਿੱਤੀ ਗਈ ਸੀ। ਇਸ ਉਪਰੰਤ ਮਿਤੀ 27-04-2022 ਨੂੰ ਦਵਿੰਦਰ ਸਿੰਘ ਸੰਧੂ ਨੂੰ ਰਣਜੋਧ ਸਿੰਘ ਰੇਂਜ ਅਫਸਰ ਅਤੇ ਅਮਨ ਜੰਗਲਾਤ ਪਟਵਾਰੀ ਨੇ ਨੇ ਕਿਹਾ ਕਿ ਜੋ ਉਕਤ ਦਰਖਾਸਤ ਉਸ ਵੱਲੋਂ ਥਾਣਾ ਨਵਾਂ ਗਰਾਉਂ ਵਿਖੇ ਦਿੱਤੀ ਗਈ ਹੈ ਇਹ ਦਰਖ਼ਾਸਤ ਉਸਨੇ ਗੁਰਅਮਨਪ੍ਰੀਤ ਸਿੰਘ ਅਤੇ ਵਿਸ਼ਾਲ ਚੌਹਾਨ ਵਣਪਾਲ ਸ਼ਿਵਾਲਿਕ ਸਰਕਲ ਦੇ ਕਹਿਣ ਤੇ ਦਿੱਤੀ ਹੈ। ਇਸ ਲਈ ਤੁਸੀਂ ਇਸ ਸਬੰਧੀ ਉਨ੍ਹਾਂ ਨੂੰ ਮਿਲ ਕੇ ਗੱਲਬਾਤ ਕਰੋ ਨਹੀਂ ਤਾਂ ਤੁਹਾਡੇ ਖ਼ਿਲਾਫ਼ ਐਫਆਈਆਰ ਦਰਜ ਕਰਵਾ ਦਿੱਤੀ ਜਾਵੇਗੀ।

Beadbi Case ’ਚ ਅਦਾਲਤ ਦਾ ਫ਼ੈਸਲਾ, ਦੋਸ਼ੀਆਂ ਨੂੰ ਸੁਣਾਈ ਸਜ਼ਾ, ਚੱਪੇ-ਚੱਪੇ ’ਤੇ ਲੱਗੀ ਪੁਲਿਸ | D5 Channel Punjabi

ਇਸ ਕੇਸ ਦੇ ਹੋਰ ਵੇਰਵੇ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਇਸ ਉਪਰੰਤ ਦਵਿੰਦਰ ਸਿੰਘ ਸੰਧੂ ਨੂੰ ਮਿਤੀ 30-04-2022 ਨੂੰ ਠੇਕੇਦਾਰ ਹਰਮਹਿੰਦਰ ਸਿੰਘ ਉਰਫ ਹੰਮੀ ਅਤੇ ਗੁਰਅਮਨਪ੍ਰੀਤ ਸਿੰਘ ਮਿਲੇ ਅਤੇ ਉਨ੍ਹਾਂ ਦਰਮਿਆਨ ਰਣਜੋਧ ਸਿੰਘ ਵੱਲੋਂ ਦਿੱਤੀ ਗਈ ਸ਼ਿਕਾਇਤ ਸਬੰਧੀ ਕਰੀਬ ਡੇਢ ਘੰਟਾ ਗੱਲਬਾਤ ਹੁੰਦੀ ਰਹੀ ਜੋ ਕਿ ਸਾਰੀ ਗੱਲਬਾਤ ਦੀ ਦਵਿੰਦਰ ਸਿੰਘ ਸੰਧੂ ਨੇ ਵੀਡੀਓ ਰਿਕਾਰਡਿੰਗ ਕਰ ਲਈ ਅਤੇ ਠੇਕੇਦਾਰ ਹੰਮੀ ਦੇ ਕਹਿਣ ਉੱਤੇ ਦਵਿੰਦਰ ਸਿੰਘ ਸੰਧੂ ਨੇ ਦੋ ਲੱਖ ਰੁਪਏ ਦਾ ਪੈਕਟ ਗੁਰਅਮਨਪ੍ਰੀਤ ਸਿੰਘ ਨੂੰ ਦੇ ਦਿੱਤਾ ਅਤੇ ਉਸਨੇ ਆਪਣੇ ਪਾਸ ਰੱਖ ਲਿਆ। ਇਸ ਮੌਕੇ ਗੁਰਅਮਨਪ੍ਰੀਤ ਸਿੰਘ ਨੇ ਦਵਿੰਦਰ ਸਿੰਘ ਸੰਧੂ ਨੂੰ ਦੱਸਿਆ ਕਿ ਉਹ ਇਸ ਪ੍ਰਾਜੈਕਟ ਬਾਰੇ ਵਿਸ਼ਾਲ ਚੌਹਾਨ ਵਣਪਾਲ ਨਾਲ ਗੱਲ ਕਰਕੇ ਬਾਕੀ ਪੈਸਿਆਂ ਸਬੰਧੀ ਬਾਅਦ ਵਿੱਚ ਦੱਸੇਗਾ।

CM Mann ਦੀ ਕੋਠੀ ਬਾਹਰ ਲੱਗੀਆਂ ਰੌਣਕਾਂ, ਲੋਕਾਂ ਦਾ ਆਇਆ ਹੜ੍ਹ | D5 Channel Punjabi

ਇਸ ਕੇਸ ਦਾ ਹੋਰ ਖੁਲਾਸਾ ਕਰਦਿਆਂ ਬੁਲਾਰੇ ਨੇ ਦੱਸਿਆ ਕਿ ਕੁਝ ਦਿਨਾਂ ਬਾਅਦ ਠੇਕੇਦਾਰ ਹੰਮੀ ਨੇ ਦਵਿੰਦਰ ਸੰਧੂ ਨਾਲ ਸੰਪਰਕ ਕਰਕੇ ਉਸ ਨੂੰ ਦੱਸਿਆ ਕਿ ਉਸ ਦੀ ਅਤੇ ਗੁਰਅਮਨਪ੍ਰੀਤ ਦੀ ਵਿਸ਼ਾਲ ਚੌਹਾਨ ਨਾਲ ਗੱਲਬਾਤ ਹੋ ਚੁੱਕੀ ਹੈ ਜਿਨ੍ਹਾਂ ਨੇ ਇਹ ਕਿਹਾ ਹੈ ਕਿ ਜੇਕਰ ਪ੍ਰੋਜੈਕਟ ਦੀ ਸ਼ੁਰੂਆਤ ਕਰਨੀ ਹੈ ਤਾਂ ਉਸ ਵਿੱਚੋਂ ਇੱਕ ਕਰੋੜ ਰੁਪਏ ਪਹਿਲਾਂ ਅਤੇ ਫਿਰ ਦੱਸ ਲੱਖ ਰੁਪਏ ਪ੍ਰਤੀ ਮਹੀਨਾ ਅਤੇ ਜੋ ਵੀ ਜ਼ਮੀਨ ਵਿਕੇਗੀ ਉਸ ਵਿਚੋਂ ਪੰਜ ਲੱਖ ਰੁਪਏ ਬਤੌਰ ਹਿੱਸਾ ਦੇਣਾ ਪਵੇਗਾ ਪਰ ਦਵਿੰਦਰ ਸਿੰਘ ਸੰਧੂ ਇਹ ਸਾਰੀ ਰਿਸ਼ਵਤ ਦੇਣ ਲਈ ਸਹਿਮਤ ਨਹੀਂ ਹੋਇਆ।

Bhagwant Mann Ribbon Cutting : Bhagwant Mann ਨੇ ਖੁਸ਼ ਕਰਤੀਆਂ ਸਾਲੀਆਂ ਦੇਖੋ ਕਿਵੇਂ ਪਾਈ ਮੁੰਦਰੀ

ਇਸ ਪਿੱਛੋਂ ਦਵਿੰਦਰ ਸਿੰਘ ਸੰਧੂ ਵੱਲੋਂ ਐਂਟੀ ਕੁਰੱਪਸ਼ਨ ਹੈਲਪਲਾਈਨ ਉੱਪਰ ਸ਼ਿਕਾਇਤ ਕਰਨ ਉਪਰੰਤ ਵਿਜੀਲੈਂਸ ਬਿਓਰੋ ਵੱਲੋਂ ਉਕਤ ਮੁਕੱਦਮੇ ਵਿਚ ਗੁਰਅਮਨਪ੍ਰੀਤ ਸਿੰਘ ਅਤੇ ਠੇਕੇਦਾਰ ਹੰਮੀ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਜਿਸ ਦੌਰਾਨ ਸਾਹਮਣੇ ਆਏ ਤੱਥਾਂ ਮੁਤਾਬਕ ਗੁਰਅਮਨਪ੍ਰੀਤ ਸਿੰਘ ਅਤੇ ਵਿਸ਼ਾਲ ਚੌਹਾਨ ਵੱਲੋਂ ਹਮਸਲਾਹ ਰਾਹੀਂ ਆਪਣੇ ਹੇਠਲੇ ਕਰਮਚਾਰੀਆਂ ਉੱਤੇ ਦਬਾਅ ਪਾਕੇ ਦਵਿੰਦਰ ਸਿੰਘ ਸੰਧੂ ਦੇ ਪਿਤਾ ਵਿਰੁੱਧ ਨਵਾਂ ਗਰਾਓਂ ਥਾਣੇ ਵਿਖੇ ਸ਼ਿਕਾਇਤ ਦਰਜ ਕਰਵਾ ਕੇ ਉਨ੍ਹਾਂ ਵਿਰੁੱਧ ਮੁਕੱਦਮਾ ਨੰਬਰ 39 ਮਿਤੀ 09-05-2022 ਅਧੀਨ ਧਾਰਾ 4, 5 ਪੀਐਲਪੀਏ ਕਾਨੂੰਨ ਹੇਠ ਦਰਜ ਕਰਵਾ ਦਿੱਤਾ ਗਿਆ ਸੀ। ਇਸ ਉਪਰੰਤ ਅਗਲੇ ਦਿਨ ਮਿਤੀ 10-05-2022 ਨੂੰ ਵਿਸ਼ਾਲ ਚੌਹਾਨ ਵੱਲੋਂ ਗੁਰਅਮਨਪ੍ਰੀਤ ਸਿੰਘ ਦੀ ਹਾਜ਼ਰੀ ਵਿਚ ਆਪਣੇ ਅਧੀਨ ਕਰਮਚਾਰੀਆਂ ਨੂੰ ਕਿਹਾ ਕਿ ਇਸ ਦਰਜ ਮੁਕੱਦਮੇ ਵਿਚ ਦਵਿੰਦਰ ਸਿੰਘ ਸੰਧੂ ਦਾ ਨਾਮ ਵੀ ਸ਼ਾਮਲ ਕਰਵਾਇਆ ਜਾਵੇ ਅਤੇ ਮੁਕੱਦਮੇ ਵਿਚ ਵਾਧਾ ਜੁਰਮ ਕਰਾਉਣ ਸਬੰਧੀ ਵੀ ਕਾਰਵਾਈ ਕੀਤੀ ਜਾਵੇ। ਜਿਸ ਸਬੰਧੀ ਉਸ ਵੱਲੋਂ ਖੁਦ ਤਿਆਰ ਕੀਤੀ ਇਕ ਟਾਈਪਸ਼ੁਦਾ ਦਰਖਾਸਤ ਵੀ ਮੁਹੱਈਆ ਕਰਵਾਈ ਗਈ।

Bhagwant Mann Marriage : ਮੁੰਡਾ ਆਪਣੇ ਵਿਆਹ ਦੇ ਵਿਚ ਨੱਚਦਾ ਫਿਰੇ, ਹੋ ਗਿਆ ਕੰਮ ਸ਼ੁਰੂ | ਦੇਖੋ ਸਿੱਧੀਆਂ ਤਸਵੀਰਾਂ

ਬੁਲਾਰੇ ਨੇ ਦੱਸਿਆ ਕਿ ਉਕਤ ਘਟਨਾਕ੍ਰਮ ਅਤੇ ਜ਼ੁਬਾਨੀ ਤੇ ਦਸਤਾਵੇਜ਼ੀ ਸ਼ਹਾਦਤ ਤੋਂ ਸਪਸ਼ਟ ਹੋਇਆ ਹੈ ਕਿ ਵਿਸ਼ਾਲ ਚੌਹਾਨ ਉਕਤ ਦੋਹਾਂ ਦੋਸ਼ੀਆਂ ਨਾਲ ਹਮਸਲਾਹ ਹੋ ਕੇ ਦਵਿੰਦਰ ਸਿੰਘ ਸੰਧੂ ਦੀ ਕੰਪਨੀ ਪਾਸੋਂ ਮੋਟੀ ਰਿਸ਼ਵਤ ਹਾਸਲ ਕਰਨੀ ਚਾਹੁੰਦਾ ਸੀ ਜਿਸ ਕਰਕੇ ਵਿਜੀਲੈਂਸ ਵੱਲੋਂ ਉਸ ਨੂੰ ਵੀ ਇਸ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button