Breaking NewsD5 specialIndiaNewsTop News

ਕੋਰੋਨਾ ਸੰਕਰਮਿਤ ਹੁੰਦੇ ਹੋਏ ਵੀ ਬਿਮਾਰੀ ਨਾਲ ਲੜਨ ਦੇ ਟਿਪਸ ਦੇਣ ਵਾਲੇ ਡਾ. ਕੇ.ਕੇ. ਅਗਰਵਾਲ ਦਾ ਦੇਹਾਂਤ

ਨਵੀਂ ਦਿਲੀ : ਕੋਰੋਨਾ ਨੂੰ ਲੈ ਕੇ ਲੋਕਾਂ ਨੂੰ ਲਗਾਤਾਰ ਜਾਗਰੂਕ ਕਰਨ ਵਾਲੇ ਡਾਕਟਰ ਕੇ.ਕੇ. ਅਗਰਵਾਲ ਖੁਦ ਕੋਰੋਨਾ ਤੋਂ ਹਾਰ ਗਏ। ਉਹ 62 ਸਾਲ ਦੇ ਸਨ। ਅਗਰਵਾਲ ਦੇ ਅਧਿਕਾਰਤ ਟਵਿੱਟਰ ਅਕਾਊਂਟ ‘ਤੇ ਇਕ ਬਿਆਨ ‘ਚ ਇਹ ਜਾਣਕਾਰੀ ਦਿੱਤੀ ਗਈ। ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਦੇ ਸਾਬਕਾ ਰਾਸ਼ਟਰੀ ਪ੍ਰਧਾਨ ਅਗਰਵਾਲ ਨੂੰ ਪਿਛਲੇ ਹਫ਼ਤੇ ਏਮਜ਼ ‘ਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਉਹ ਵੈਂਟੀਲੇਟਰ ‘ਤੇ ਸਨ।

🔴LIVE ਗ੍ਰਹਿ ਮੰਤਰੀ ਨੇ ਕੀਤੀ ਮੀਟਿੰਗ,ਨਿਕਲੇਗਾ ਕਿਸਾਨਾਂ ਦਾ ਹੱਲ!2ਮੰਤਰੀਆਂ ’ਤੇ ਪਰਚਾ ਦਰਜ,ਰਾਤੋਂ ਰਾਤ ਹਿੱਲੀ ਸਰਕਾਰ!

ਬਿਆਨ ਅਨੁਸਾਰ,”ਕੋਰੋਨਾ ਨਾਲ ਲੰਬੀ ਲੜਾਈ ਤੋਂ ਬਾਅਦ ਸੋਮਵਾਰ ਦੇਰ ਰਾਤ 11.30 ਵਜੇ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਬਿਆਨ ‘ਚ ਕਿਹਾ ਗਿਆ,”ਗਲੋਬਲ ਮਹਾਮਾਰੀ ਦੌਰਾਨ ਵੀ ਉਨ੍ਹਾਂ ਨੇ ਲੋਕਾਂ ਨੂੰ ਸਿੱਖਿਅਤ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਅਤੇ ਕਈ ਵੀਡੀਓ ਅਤੇ ਸਿੱਖਿਅਕ ਪ੍ਰੋਗਰਾਮਾਂ ਰਾਹੀਂ ਕਰੀਬ 10 ਕਰੋੜ ਲੋਕਾਂ ਤੱਕ ਪਹੁੰਚੇ ਅਤੇ ਕਈ ਲੋਕਾਂ ਦੀ ਜਾਨ ਬਚਾਈ। ਉਹ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਖ਼ੁਸ਼ ਹੋ ਕੇ ਯਾਦ ਕੀਤਾ ਜਾਵੇ ਦੁਖੀ ਹੋ ਕੇ ਨਹੀਂ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button