Breaking NewsD5 specialEntertainmentNewsPunjab

ਕੋਰੋਨਾ ਵਾਇਰਸ ਨੂੰ ਮਾਤ ਦੇਣ ਲਈ Sidhu Moosewala ਦਾ ਨੇਕ ਉਪਰਾਲਾ,ਦੇਖ ਕੇ ਤੁਸੀਂ ਵੀ ਹੋ ਜਾਓਗੇ ਫ਼ੈਨ

ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਕਸਰ ਹੀ ਸੁਰਖੀਆਂ ‘ਚ ਰਹਿੰਦੇ ਹਨ ਪਰ ਇਸ ਬਾਰ ਸਿੱਧੂ ਮੂਸੇਵਾਲਾ ਦਾ ਸੁਰਖੀਆਂ ‘ਚ ਰਹਿਣ ਦਾ ਕਾਰਨ ਵਿਵਾਦ ਨਹੀਂ ਸਗੋਂ ਭਲਾਈ ਦਾ ਕੰਮ ਹੈ। ਦਰਅਸਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਵੱਲੋਂ ਵੀ ਕੋਰੋਨਾ ਦੀ ਮਹਾਮਾਰੀ ਨਾਲ ਨਜਿੱਠਣ ਲਈ ਆਪਣੇ ਜੱਦੀ ਪਿੰਡ ਮੂਸਾ ਵਿਖੇ ਵਾਟਰ ਟੈਂਕਾਂ ਨਾਲ ਪਿੰਡ ਦੀਆਂ ਸਾਂਝੀਆਂ ਥਾਵਾਂ ਅਤੇ ਗਲੀਆਂ ਨੂੰ ਸੈਨੇਟਾਈਜ਼ ਕਰਨ ਦਾ ਬੀੜਾ ਚੁੱਕ ਲਿਆ ਹੈ।

ਕੋਰੋਨਾ ਵਾਇਰਸ ਨੂੰ ਮਾਤ ਦੇਣ ਲਈ Sidhu Moosewala ਦਾ ਨੇਕ ਉਪਰਾਲਾ,ਦੇਖ ਕੇ ਤੁਸੀਂ ਵੀ ਹੋ ਜਾਓਗੇ ਫ਼ੈਨ

ਜਿਸ ਤਹਿਤ ਉਨ੍ਹਾਂ ਆਪਣੇ ਪਿੰਡ ਦੇ ਸਾਰੇ ਰਾਹਾਂ ’ਤੇ ਵਾਟਰ ਟੈਂਕ ਖੜ੍ਹੇ ਕਰ ਕੇ ਨਾਕਾਬੰਦੀ ਕੀਤੀ ਹੈ। ਇਸ ਮੌਕੇ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਇਸ ਕਰਫਿਊ ਦੌਰਾਨ ਪਿੰਡ ਵਾਸੀਆਂ ਦੀ ਹਰ ਸਮੱਸਿਆ ਦੇ ਹੱਲ ਲਈ ਹਰ ਵੇਲੇ ਤੱਤਪਰ ਹਨ। ਉਹ ਲੋੜ ਪੈਣ ’ਤੇ ਉਨ੍ਹਾਂ ਦੇ ਦਰਾਂ ’ਤੇ ਸੇਵਾ ਭਾਵਨਾ ਨਾਲ ਹਾਜ਼ਰ ਮਿਲਣਗੇ। ਉਨ੍ਹਾਂ ਦੀ ਮਾਤਾ ਅਤੇ ਪਿੰਡ ਦੀ ਸਰਪੰਚ ਚਰਨ ਕੌਰ ਨੇ ਪਿੰਡ ਦੀ ਜੂਹ ’ਤੇ ਸਾਈਨ ਬੋਰਡ ਲਾ ਕੇ ਇਸ ਮਹਾਮਾਰੀ ਤੋਂ ਬਚਣ ਲਈ ਪਿੰਡ ਅੰਦਰ ਦਾਖਲ ਹੋਣ ਸਮੇਂ ਮਾਸਕ ਪਹਿਨਣ ਅਤੇ ਹੱਥ ਧੋਣ ਦਾ ਸਾਰਥਕ ਸੁਨੇਹਾ ਵੀ ਦਿੱਤਾ ਹੈ।

ਵੱਡੀ ਖ਼ਬਰ-ਪੰਜਾਬ ‘ਚ ਇੱਕ ਹੋਰ ਕੋਰੋਨਾ ਮਰੀਜ਼, ਪ੍ਰਸਾਸ਼ਨ ‘ਚ ਮੱਚੀ ਹਫੜਾ-ਦਫੜੀ

ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਹਾਮਾਰੀ ਤੋਂ ਬਚਣ ਲਈ ਘਰਾਂ ਅੰਦਰ ਰਹਿਣ ਅਤੇ ਲੋੜੀਦੀਆਂ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਉਹ ਲਾਕਡਾਊਨ ਦੌਰਾਨ ਕਰਫਿਊ ਨਿਯਮਾਂ ਦੀ ਪਾਲਣਾ ਕਰਨ। ਇਸ ਮੌਕੇ ਉਨ੍ਹਾਂ ਨਾਲ ਡੀ. ਐੱਸ. ਪੀ. ਹਰਜਿੰਦਰ ਸਿੰਘ ਗਿੱਲ, ਇੰਸਪੈਕਟਰ ਬਲਵਿੰਦਰ ਸਿੰਘ, ਏ. ਐੱਸ. ਆਈ. ਬਲਵੰਤ ਸਿੰਘ ਭੀਖੀ ਤੋਂ ਇਲਾਵਾ ਪਿੰਡ ਦੇ ਕਲੱਬ ਮੈਂਬਰ ਵੀ ਹਾਜ਼ਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button