Breaking NewsD5 specialNewsSports

ਕੋਰੋਨਾ ਵਾਇਰਸ ਤੋਂ ਬਚਣ ਲਈ ਸੁਨੀਲ ਗਾਵਸਕਰ ਨੇ ਲਈ ਕੋਵੀਸ਼ੀਲਡ ਵੈਕਸੀਨ

ਨਵੀਂ ਦਿੱਲੀ : ਭਾਰਤ ਦੇ ਮਹਾਨ ਕ੍ਰਿਕੇਟਰ ਸੁਨੀਲ ਗਾਵਸਕਰ ਨੇ ਵੀ ਕੋਰੋਨਾ ਵਾਇਰਸ ਤੋਂ ਬਚਣ ਲਈ ਵੈਕਸੀਨ ਲੈ ਲਈ ਹੈ। 71 ਸਾਲਾ ਗਾਵਸਕਰ ਨੇ ਮੰਗਲਵਾਰ ਨੂੰ ਕੋਵੀਸ਼ੀਲਡ ਦੀ ਡੋਜ਼ ਲਈ। ਦੱਸ ਦਈਏ ਸੁਨੀਲ ਗਾਵਸਕਰ ਤੋਂ ਪਹਿਲਾਂ ਕਈ ਹੋਰ ਦਿੱਗਜ ਕ੍ਰਿਕੇਟਰ ਕੋਰੋਨਾ ਤੋਂ ਬਚਣ ਲਈ ਵੈਕਸੀਨ ਲੈ ਚੁੱਕੇ ਹਨ। 1983 ਵਰਲਡ ਕੱਪ ਜਿਤਾਉਣ ਵਾਲੀ ਟੀਮ ਦੇ ਮੈਂਬਰ ਕਪਿਲ ਦੇਵ, ਰਵੀ ਸ਼ਾਸਤਰੀ, ਸੰਦੀਪ ਪਾਟਿਲ, ਮਦਨ ਲਾਲ, ਬਲਵਿੰਦਰ ਸਿੰਘ ਸੰਧੂ ਵੀ ਵੈਕਸੀਨ ਲੈ ਚੁੱਕੇ ਹਨ।

ਮਜੀਠੀਆ ਨੇ ਵਿਧਾਨ ਸਭਾ ‘ਚ ਪਾਤਾ ਭੜਥੂ,ਕਿਸਾਨਾਂ ਦੇ ਹੱਕ ‘ਚ ਲਿਆ ਵੱਡਾ ਫੈਸਲਾ

ਸੁਨੀਲ ਗਾਵਸਕਰ ਫਿਲਹਾਲ ਭਾਰਤ – ਇੰਗਲੈਂਡ ਸੀਰੀਜ਼ ‘ਚ ਕਮੈਂਟਰੀ ਕਰ ਰਹੇ ਹਨ। ਹਾਲ ਹੀ ‘ਚ ਉਹ ਇੰਗਲੈਂਡ ਦੇ ਸਾਬਕਾ ਕਪਤਾਨਾਂ ਦੇ ਖਿਲਾਫ ਬੋਲਦੇ ਦਿਖੇ ਸਨ। ਦਰਅਸਲ ਇੰਗਲੈਂਡ ਦੇ ਸਾਬਕਾ ਖਿਡਾਰੀ ਭਾਰਤੀ ਪਿੱਚਾਂ ‘ਤੇ ਸਵਾਲ ਉਠਾ ਰਹੇ ਸਨ ਜਿਸ ਤੇ ਸੁਨੀਲ ਗਾਵਸਕਰ ਨੇ ਭਾਰਤੀ ਮੀਡੀਆ ਨੂੰ ਸਲਾਹ ਦਿੱਤੀ ਸੀ ਕਿ ਉਹ ਅੰਗਰੇਜਾਂ ਦੀਆਂ ਗੱਲਾਂ ਨੂੰ ਅਹਿਮੀਅਤ ਹੀ ਨਾ ਦੇਣ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button