Breaking NewsD5 specialNewsPunjabTop News

ਕੋਰੋਨਾ ਦੀ ਵਜ੍ਹਾ ਨਾਲ ਦੁਨੀਆ ਛੱਡ ਚੁੱਕੇ DSP ਹਰਜਿੰਦਰ ਦੇ ਪਰਿਵਾਰ ‘ਚ ਛਿੜਿਆ ਜ਼ਮੀਨੀ ਵਿਵਾਦ, ਬਜ਼ੁਰਗ ਮਾਂ ਨਾਲ ਭਰਾ ਨੇ ਕੀਤੀ ਕੁੱਟਮਾਰ 

ਮੋਹਾਲੀ : ਕੋਰੋਨਾ ਦੀ ਵਜ੍ਹਾ ਨਾਲ ਕੁਝ ਦਿਨ ਪਹਿਲਾਂ ਹੀ 9 ਜੂਨ ਨੂੰ ਡੀਐਸਪੀ ਹਰਜਿੰਦਰ ਸਿੰਘ ਦੀ ਮੌਤ ਹੋ ਗਈ ਸੀ। ਅਜੇ ਉਨ੍ਹਾਂ ਦੀ ਅੰਤਿਮ ਅਰਦਾਸ ਵੀ ਨਹੀਂ ਹੋਈ ਕਿ ਉਨ੍ਹਾਂ ਦੇ ਪਰਿਵਾਰ ‘ਚ ਜ਼ਮੀਨੀ ਵਿਵਾਦ ਛਿੜ ਗਿਆ ਅਤੇ ਉਨ੍ਹਾਂ ਦੇ ਬੱਚਿਆਂ ਅਤੇ ਬਜ਼ੁਰਗ ਮਾਤਾ ਦੇ ਨਾਲ ਮਾਰ ਕੁੱਟ ਕੀਤੀ। ਜਾਣਕਾਰੀ ਮੁਤਾਬਕ ਉਨ੍ਹਾਂ ਦੇ ਭਰਾ ਨੇ ਉਨ੍ਹਾਂ ਦੀ ਸੈਕਟਰ – 70 ਸਥਿਤ ਕੋਠੀ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਇੰਨਾ ਹੀ ਨਹੀਂ ਸੂਚਨਾ ਮਿਲਣ ‘ਤੇ ਪਹੁੰਚੀ ਪੁਲਿਸ ਦੇ ਮੁਲਾਜ਼ਮਾਂ ਨਾਲ ਵੀ ਉਹ ਉਲਝ ਗਿਆ।

ਹੁਣੇ-ਹੁਣੇ ਆਈ ਵੱਡੀ ਖ਼ਬਰ! ਅਕਾਲੀਆਂ ਨੇ ਤੋੜਤੇ ਬੈਰੀਕੇਡ, ਪੁਲਿਸ ਨਾਲ ਹੋਏ ਸਿੱਧੇ ਟਾਕਰੇ !

ਦਰਅਸਲ ਐਤਵਾਰ ਨੂੰ ਸੈਕਟਰ – 70 ਸਥਿਤ ਮ੍ਰਿਤਕ ਡੀਐਸਪੀ ਦੀ ਕੋਠੀ ‘ਤੇ ਉਸ ਸਮੇਂ ਹਾਲਾਤ ਤਨਾਅ ਭਰੇ ਹੋ ਗਏ, ਜਦੋਂ ਉਨ੍ਹਾਂ ਦੇ ਭਰਾ ਬਲਜੀਤ ਸਿੰਘ ਨਿਵਾਸੀ ਗ੍ਰੀਨ ਇਨਕਲੇਵ ਖਰੜ ਨੇ ਉਨ੍ਹਾਂ ਦੀ ਕੋਠੀ ‘ਤੇ ਕਬਜ਼ੇ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਆਰੋਪੀ ਨੇ ਆਪਣੇ ਭਤੀਜ਼ਿਆਂ ਅਤੇ ਬਜ਼ੁਰਗ ਮਾਂ ਨਾਲ ਵੀ ਕੁੱਟਮਾਰ  ਕੀਤੀ। ਇੱਥੇ ਤੱਕ ਕਿ ਮੌਕੇ ‘ਤੇ ਪਹੁੰਚੀ ਪੁਲਿਸ ਨਾਲ ਵੀ ਗਾਲ੍ਹੀ ਗਲੌਚ ਅਤੇ ਹੱਥੋਪਾਈ ਕੀਤੀ।

ਹੁਣ ਹਰਜੀਤ ਗਰੇਵਾਲ ਦਾ ਭਾਜਪਾ ਆਗੂ ਨਾਲ ਪਿਆ ਪੇਚਾ! ਆਗੂ ਨੇ ਬਣਾਈ ਗਰੇਵਾਲ ਦੀ ਰੇਲ! ਚੱਲਦੇ ਪ੍ਰੋਗਰਾਮ ‘ਚ ਹੋਗੇ ਤੱਤੇ!

ਇਸ ਮਾਮਲੇ ‘ਚ ਮਟੌਰ ਥਾਣੇ ਦੀ ਪੁਲਿਸ ਨੇ ਮਨਜੀਤ ਸਿੰਘ, ਨਿਵਾਸੀ ਫਾਜ਼ਿਲਕਾ ਦੀ ਸ਼ਿਕਾਇਤ ‘ਤੇ ਬਲਜੀਤ ਸਿੰਘ ਦੇ ਖਿਲਾਫ਼ ਧਾਰਾ – 452 (ਬਿਨ੍ਹਾਂ ਆਗਿਆ ਘਰ ‘ਚ ਵੜਕੇ ਹਮਲਾ ਕਰਨਾ), 506 (ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣਾ), 353 ਅਤੇ 186 (ਸਰਕਾਰੀ ਮੁਲਾਜ਼ਮ ਦੇ ਕੰਮ ‘ਚ ਅੜਚਨ ਪਾਉਣਾ) ਦੇ ਤਹਿਤ ਕੇਸ ਦਰਜ ਕਰ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button