Breaking NewsD5 specialNewsSportsTop News

ਕੋਰੀਆ ਓਪਨ ਦੇ ਦੂਜੇ ਦੌਰ ‘ਚ ਪਹੁੰਚੀ ਸਿੰਧੂ ਅਤੇ ਸ਼੍ਰੀਕਾਂਤ

ਨਵੀਂ ਦਿੱਲੀ : ਭਾਰਤ ਦੇ ਚੋਟੀ ਦੇ ਬੈਡਮਿੰਟਨ ਖਿਡਾਰੀ ਪੀ.ਵੀ. ਸਿੰਧੂ ਤੇ ਕਿਦਾਂਬੀ ਸ਼੍ਰੀਕਾਂਤ ਨੇ ਪਹਿਲੇ ਦੌਰ ਦੇ ਮੁਕਾਬਲਿਆਂ ‘ਚ ਸਿੱਧੇ ਗੇਮ ‘ਚ ਜਿੱਤ ਦੇ ਨਾਲ ਬੁੱਧਵਾਰ ਨੂੰ ਇੱਥੇ ਕੋਰੀਆ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਪ੍ਰੀ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਈ। ਦੋ ਵਾਰ ਦੀ ਓਲੰਪਿਕ ਤਮਗ਼ਾ ਜੇਤੂ ਸਿੰਧੂ ਨੇ ਅਮਰੀਕਾ ਦੇ ਲਾਰੇਨ ਲੈਮ ਨੂੰ 21 – 15 , 21 – 14 ਨਾਲ ਹਰਾਇਆ ਜਦਕਿ ਸ਼੍ਰੀਕਾਂਤ ਨੇ ਮਲੇਸ਼ੀਆ ਦੇ ਡੇਰੇਨ ਲਿਊ ਨੂੰ ਪਾਲਮਾ ਸਟੇਡੀਅਮ ਚ 22 – 20 , 21 – 11 ਨਾਲ ਹਰਾਇਆ।

Majithia ਨੂੰ ਅਦਾਲਤ ਦਾ ਸਾਫ ਜਵਾਬ! Bhagwant Mann ਤੇ Sidhu ਆਹਮੋ-ਸਾਹਮਣੇ | D5 Channel Punjabi

ਹਾਲ ‘ਚ ਸਵਿਸ ਓਪਨ ਦਾ ਖ਼ਿਤਾਬ ਜਿੱਤਣ ਵਾਲੀ ਤੀਜਾ ਦਰਜਾ ਪ੍ਰਾਪਤ ਸਿੰਧੂ ਅਗਲੇ ਦੌਰ ਚ ਜਾਪਾਨ ਦੀ ਆਇਆ ਓਹੋਰੀ ਨਾਲ ਭਿੜੇਗੀ ਜਦਕਿ ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਤਮਗ਼ਾ ਜੇਤੂ ਤੇ ਪੰਜਵਾਂ ਦਰਜਾ ਪ੍ਰਾਪਤ ਸ਼੍ਰੀਕਾਂਤ ਦਾ ਸਾਹਮਣਾ ਇਜ਼ਰਾਇਲ ਦੇ ਮਿਸ਼ਾ ਜਿਲਬਰਮੈਨ ਨਾਲ ਹੋਵੇਗਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button