ਕੈਮੀਕਲ ਅਤੇ ਹੋਰ ਉਦਯੋਗਾਂ ਵਿੱਚ ਸੁਰੱਖਿਆ ਬਾਰੇ ਦੋ ਦਿਨਾ ਸੈਮੀਨਾਰ ਕਰਵਾਇਆ
ਚੰਡੀਗੜ੍ਹ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਦੂਰਅੰਦੇਸ਼ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਹਰ ਕਿਸਮ ਦੀ ਸੰਭਵ ਚਾਰਾਜੋਈ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਅੱਜ ਸੈਕਟਰ-31ਏ ਚੰਡੀਗੜ੍ਹ ਵਿਖੇ ਕਿਰਤ ਮੰਤਰੀ ਅਨਮੋਲ ਗਗਨ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕੈਮੀਕਲ ਅਤੇ ਹੋਰ ਉਦਯੋਗਾਂ ਦੀ ਸੁਰੱਖਿਆ ਦੇ ਸਬੰਧ ਵਿੱਚ ਸੈਮੀਨਾਰ ਕਰਵਾਇਆ ਗਿਆ । ਇਸ ਸੈਮੀਨਾਰ ਦਾ ਉਦਘਾਟਨ ਕਿਰਤ ਵਿਭਾਗ ਦੇ ਸਕੱਤਰ ਮਨਵੇਸ਼ ਸਿੰਘ ਸਿੱਧੂ ਵੱਲੋਂ ਕੀਤਾ ਗਿਆ।
ਮਿਲਾਵਟਖੋਰਾਂ ਦਾ ਨਵਾਂ ਕਾਰਨਾਮਾ, ਦੁੱਧ ਦੀ ਥਾਂ ਮਿਲ ਰਿਹੈ ਆਹ ਕੁਝ |
ਉਦਘਾਟਨੀ ਭਾਸ਼ਣ ਵਿੱਚ ਸ੍ਰੀ ਮਨਵੇਸ਼ ਸਿੰਘ ਸਿੱਧੂ ਨੇ ਅਜਿਹੇ ਸੈਮੀਨਾਰਾਂ ਦੀ ਅਹਿਮੀਅਤ ਲੋੜ ’ਤੇ ਜੋਰ ਦਿੰਦਿਆਂ ਕਿਹਾ ਕਿ ਵੱਡੀਆਂ ਦੁਰਘਟਨਾਵਾਂ ਦੀ ਅਤਿ-ਸੰਭਾਵਨਾ ਵਾਲੀਆਂ ਰਸਾਇਣਕ ਸਨਅੱਤਾਂ ਅਤੇ ਹੋਰ ਉਦਯੋਗਾਂ ਵਿੱਚ ਕਿਸੇ ਵੀ ਅਣਸੁਖਾਵੀਂ ਸਥਿਤੀ ਜਾਂ ਘਟਨਾ ਨੂੰ ਟਾਲਣ ਲਈ ਆਪਣੀਆਂ ਸੰਕਟਕਾਲੀ ਯੋਜਨਾਵਾਂ ਵਿੱਚ ਸੋਧ ਕਰਨ ਦੀ ਲੋੜ ਹੈ। ਉਨ੍ਹਾਂ ਨੇ ਭਾਈਵਾਲਾਂ ਨੂੰ, ਪੰਜਾਬ ਲੇਬਰ ਵੈਲਫੇਅਰ ਬੋਰਡ ਦੀਆਂ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਵੀ ਸੱਦਾ ਦਿੱਤਾ।
ਸਿੰਘੂ ਬਾਰਡਰ ’ਤੇ ਕਿਸਾਨਾਂ ਦਾ ਵੱਡਾ ਇਕੱਠ, BJP ਦੇ ਦਬੰਗ ਮੰਤਰੀਆਂ ਦੀ ਹੋਊ ਛੁੱਟੀ!
ਉਨ੍ਹਾਂ ਨੇ ਭਾਈਵਾਲਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ ਕੈਮੀਕਲ ਇੰਜੀਨੀਅਰਿੰਗ ਪਿਛੋਕੜ ਵਾਲੇ ਅਤੇ ਰਾਜ ਦੀਆਂ ਪ੍ਰਮੁੱਖ ਤਕਨੀਕੀ ਸੰਸਥਾਵਾਂ ਦੇ ਘੱਟੋ ਘੱਟ ਐਸੋਸੀਏਟ ਪ੍ਰੋਫੈਸਰ ਪੱਧਰ ਦੇ ਵਿਅਕਤੀਆਂ, ਦੀ ਸ਼ਾਮੂਲੀਅਤ ਵਾਲਾ ਮਾਹਿਰ ਪੈਨਲ ਗਠਿਤ ਕਰਨ ਦਾ ਪ੍ਰਸਤਾਵ ਹੈ। ਉਨ੍ਹਾਂ ਇਸ ਸੈਮੀਨਾਰ ਕਰਵਾਉਣ ਲਈ ਡਾਇਰੈਕਟੋਰੇਟ ਆਫ ਫੈਕਟਰੀਜ਼, ਪੰਜਾਬ ਅਤੇ ਪੰਜਾਬ ਇੰਡਸਟਰੀਅਲ ਸੇਫਟੀ ਕੌਂਸਲ ਦੇ ਅਧਿਕਾਰੀਆਂ ਵੱਲੋਂ ਕੀਤੇ ਯਤਨਾ ਦੀ ਵੀ ਸ਼ਲਾਘਾ ਕੀਤੀ।
“ਇਸ ਗੁੜ ’ਚੋਂ ਕੋਈ ਵੀ ਕੱਢ ਦੇਵੇ ਮਿਲਾਵਟ, ਤਾਂ ਦੇਵਾਂਗੇ 1 ਲੱਖ ਦਾ ਇਨਾਮ” || D5 Channel Punjabi
ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ, ਲੇਬਰ ਕਮਿਸ਼ਨਰ-ਕਮ-ਡਾਇਰੈਕਟਰ ਫੈਕਟਰੀਜ਼ ਪੰਜਾਬ ਨੇ ਮੁੱਖ ਮਹਿਮਾਨਾਂ ਅਤੇ ਭਾਈਵਾਲਾਂ ਦਾ ਸਵਾਗਤ ਕੀਤਾ। ਆਪਣੇ ਸੁਆਗਤੀ ਭਾਸ਼ਣ ਵਿੱਚ, ਉਨ੍ਹਾਂ ਨੇ ਸੁਰੱਖਿਆ ਨੂੰ ਇੱਕ ਜ਼ਰੂਰੀ ਆਦਤ ਬਣਾ ਲੈਣ ’ਤੇ ਜ਼ੋਰ ਦਿੱਤਾ । ਉਨ੍ਹਾਂ ਕਿਹਾ ਹਰ ਰਸਾਇਣਕ ਫੈਕਟਰੀ ਨੂੰ ਫੈਕਟਰੀ ਦੇ ਸੰਚਾਲਨ ਦੌਰਾਨ ਪੈਦਾ ਹੋਣ ਵਾਲੀ ਕਿਸੇ ਵੀ ਅਣਸੁਖਾਵੀਂ ਘਟਨਾਂ ਜਾਂ ਸਥਿਤੀ ਨਾਲ ਨਜਿੱਠਣ ਲਈ ਇੱਕ ਆਨ-ਸਾਈਟ ਐਮਰਜੈਂਸੀ ਯੋਜਨਾ ਤਿਆਰ ਕਰਨੀ ਚਾਹੀਦੀ ਹੈ।
ਵੱਡੀਆਂ-ਵੱਡੀਆਂ ਡਿਗਰੀਆਂ ਲੈਕੇ ਵੀ ਰੇਹੜੀਆਂ ਲਗਾਉਣ ਲਈ ਮਜਬੂਰ ਇਹ ਜੋੜਾ ||D5 Channel Punjabi
ਉਨ੍ਹਾਂ ਕਿਹਾ ਕਿ ਬ੍ਰਿਗੇਡੀਅਰ. (ਡਾ.) ਬੀ.ਕੇ.ਖੰਨਾ, ਸੀਨੀਅਰ ਸਪੈਸ਼ਲਿਸਟ, ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ, ਨਵੀਂ ਦਿੱਲੀ, ਪ੍ਰੋ: ਅੰਮ੍ਰਿਤਪਾਲ ਤੂਰ, ਚੇਅਰਪਰਸਨ, ਡਾ.ਐਸ.ਐਸ.ਭਟਨਾਗਰ ਯੂਨੀਵਰਸਿਟੀ, ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਪੰਜਾਬ ਯੂਨੀਵਰਸਿਟੀ, ਸੈਕਟਰ 14, ਚੰਡੀਗੜ੍ਹ, ਸ੍ਰੀ ਜੀ.ਐਸ.ਸੈਣੀ, ਡਾਇਰੈਕਟਰ, ਨੈਸ਼ਨਲ ਸਿਵਲ ਡਿਫੈਂਸ ਕਾਲਜ, ਭਾਰਤ ਸਰਕਾਰ, ਗ੍ਰਹਿ ਮੰਤਰਾਲਾ, ਨਾਗਪੁਰ, ਸ਼੍ਰੀ ਵਿਨੈ ਪਾਠਕ, ਜੀ.ਐਮ.(ਟੈਕ), ਮੈਸ 3ਐਮ ਇੰਡੀਆ ਲਿਮਟਿਡ, ਗੁਰੂਗ੍ਰਾਮ, ਡਾ: ਦੇਵੇਂਦਰ ਕੁੰਵਰ, ਡਿਪਟੀ ਜੀ.ਐਮ. (ਆਈ.ਸੀ.), ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ, ਫਰੀਦਾਬਾਦ (ਹਰਿਆਣਾ), ਸ਼੍ਰੀ ਯਸ਼ ਪਾਲ, ਡਾਇਰੈਕਟਰ ਸਿਹਤ, ਸੁਰੱਖਿਆ ਅਤੇ ਵਾਤਾਵਰਣ ਸਲਾਹਕਾਰ ਮੋਹਾਲੀ, ਡਾ: ਪ੍ਰਿੰਸ ਕੁਮਾਰ ਪਾਲ, ਐਮ.ਡੀ ਕਾਰਡੀਓਲੋਜੀ, ਮੈਕਸ ਹਸਪਤਾਲ, ਐਸ.ਏ.ਐਸ. ਨਗਰ, ਸ਼੍ਰੀ ਅਨਿਲ ਕੁਮਾਰ ਸ਼ਰਮਾ, ਸੇਫਟੀ ਅਫਸਰ ਮੈਸ. ਐਨਐਫਐਲ, ਬਠਿੰਡਾ ਡਾ. ਪਰਵੀਨ ਮੋਡਗਿਲ, ਸੀ.ਐਮ.ਓ., ਮੈਸਰਜ਼. ਐਚ.ਐਮ.ਈ.ਐਲ., ਬਠਿੰਡਾ ਸ੍ਰੀ ਨਰਿੰਦਰ ਕੁਮਾਰ ਬੱਸੀ, ਡਿਪਟੀ. ਚੀਫ ਵਾਰਡਨ, ਸਿਵਲ ਡਿਫੈਂਸ, ਬਠਿੰਡਾ ਅਤੇ ਸ਼੍ਰੀ ਪੰਕਜ ਕੁਮਾਰ, ਚੀਫ ਐਗਜ਼ੀਕਿਊਟਿਵ ਅਫਸਰ, ਵਿਜ਼ੀਬਲ ਸੇਫਟੀ ਸਲਿਊਸ਼ਨ, ਨਵੀਂ ਦਿੱਲੀ, ਪ੍ਰੋਗਰਾਮ ਲਈ ਮੁੱਖ ਫੈਕਲਟੀ ਹਨ। ਪੰਜਾਬ ਫੈਕਟਰੀਜ਼ ਦੇ ਜੁਆਇੰਟ ਡਾਇਰੈਕਟਰ, ਇੰਜੀਨੀਅਰ ਨਰਿੰਦਰ ਸਿੰਘ ਵੱਲੋਂ ਇਸ ਪ੍ਰੋਗਰਾਮ ਦਾ ਸੰਚਾਲਨ ਕੀਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.