IndiaTop News

ਕੈਪਟਨ ਅਮਰਿੰਦਰ ਸਿੰਘ ਨੇ PM Modi ਨਾਲ ਮੁਲਾਕਾਤ ਕਰ ਪੰਜਾਬ ਦੇ ਬਿਗੜੇ ਹਾਲਾਤ ‘ਤੇ ਕੀਤੀ ਚਰਚਾ

ਨਵੀਂ ਦਿੱਲੀ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੰਸਦ ਭਵਨ ਵਿਖੇ ਮੁਲਾਕਾਤ ਕਰ ਪੰਜਾਬ ਦੇ ਕਈ ਮੁੱਦੀਆ ‘ਤੇ ਚਰਚਾ ਕੀਤੀ। ਜਿਸ ਵਿਚ ਕੈਪਟਨ ਵੱਲੋਂ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਉਨ੍ਹਾਂ ਦੇ ਸਾਥੀਆਂ ਦਾ ਵਧ ਰਿਹਾ ਪ੍ਰਭਾਵ ‘ਤੇ ਵੀ ਗੱਲ ਕੀਤੀ ਗਈ। ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਖਦਸ਼ਾ ਜਤਾਇਆ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਉਨ੍ਹਾਂ ਦੇ ਸਾਥੀਆਂ ਦਾ ਵਧ ਰਿਹਾ ਪ੍ਰਭਾਵ ਚਿੰਤਾ ਦਾ ਵਿਸ਼ਾ ਹੈ।

Insaaf Morcha ’ਚ ਪਹੁੰਚਿਆ ਵੱਡਾ ਕਾਫ਼ਲਾ, ਜਥੇਬੰਦੀਆਂ ਨੇ ਪਾਤਾ ਭੜਥੂ, ਦੇਖ ਸੋਚੀ ਪਈ ਸਰਕਾਰ | D5 Channel Punjabi

ਪੰਜਾਬ ਵਿੱਚ ਇਸ ਵੇਲੇ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਰਾਜ ਵਿੱਚ ਬਾਹਰੋਂ ਹਥਿਆਰ ਆ ਰਹੇ ਹਨ ਤੇ ਹਾਲ ਹੀ ਵਿੱਚ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਗੁਰੂ ਘਰ ਵਿੱਚ ਕੀਤੀ ਗਈ ਭੰਨ੍ਹਤੋੜ ਦਾ ਮਾਮਲਾ ਵੀ ਚਿੰਤਾ ਦਾ ਵਿਸ਼ਾ ਹੈ। ਹਾਲਾਂਕਿ ਉਨ੍ਹਾਂ ਆਖਿਆ ਕਿ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣਾ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੈ ਨਾ ਕਿ ਕੇਂਦਰ ਦੀ।

Faridkot News : ਵੱਡੀ ਖ਼ਬਰ, ਹਾਈਵੇਅ ਜਾਮ, ਅੱਧੀ ਰਾਤ ਨੂੰ ਸੱਦੀ ਮੀਟਿੰਗ | D5 Channel Punjabi

ਕੈਪਟਨ ਨੇ ਆਖਿਆ ਕਿ ਉਹ ਆਪਣੀ ਸਰਜਰੀ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਨਹੀਂ ਮਿਲੇ ਸਨ, ਇਸ ਲਈ ਉਹ ਉਨ੍ਹਾਂ ਨੂੰ ਮਿਲਣ ਆਏ ਹਨ ਤੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਕੋਲੋਂ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਜਾਣਕਾਰੀ ਹਾਸਲ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button