ਕੈਨੇਡਾ ‘ਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਹੋ ਜਾਣ ਸਾਵਧਾਨ, ਨਵੇਂ ਨਿਯਮ ਲਾਗੂ
ਓਟਾਵਾ: ਕੈਨੇਡਾ ‘ਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਹੁਣ ਸ਼ਰਾਬ ਦੇ ਨਸ਼ੇ ‘ਚ ਗੱਡੀ ਚਲਾਉਣ ‘ਤੇ ਜੁਰਮਾਨੇ ਵਿੱਚ ਵਾਧਾ ਕਰਨ ਵਾਲੇ ਨਵੇਂ ਨਿਯਮ ਮੰਗਲਵਾਰ ਤੋਂ ਕੈਨੇਡਾ ਭਰ ਵਿੱਚ ਲਾਗੂ ਹੋ ਗਏ ਹਨ। ਕਿਸੇ ਵੀ ਡਰਾਈਵਰ ਤੋਂ ਸਾਹ ਦਾ ਸੈਂਪਲ ਦੇਣ ਦੀ ਮੰਗ ਕਰਨ ਵਾਲੀ ਪੁਲਿਸ ਦੀ ਸ਼ਕਤੀ ਵਿੱਚ ਇਜਾਫਾ ਹੋ ਗਿਆ ਹੈ।
Read Also ਪੰਜਾਬ ਪੁਲਿਸ ਦੇ ਜਵਾਨਾਂ ਦਾ ਡਰਾਮਾ, ਸ਼ਰਾਬ ਪੀ ਕੇ ਕੀਤਾ ਪਿਸ਼ਾਬ, ਬਣਗੀ ਵੀਡੀਓ
ਕਈ ਮਾਹਰਾਂ ਦਾ ਕਹਿਣਾ ਹੈ ਕਿ ਇਸ ਕਾਨੂੰਨ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਬੰਧੀ ਬਿੱਲ ਜੂਨ ਵਿੱਚ ਪਾਸ ਹੋ ਗਿਆ ਸੀ ਤੇ ਇਸੇ ਅਰਸੇ ਦੌਰਾਨ ਹੀ ਨਸ਼ਾ ਕਰਕੇ ਗੱਡੀ ਚਲਾਉਣ ਦੇ ਸਬੰਧ ਵਿੱਚ ਨਵੇਂ ਨਿਯਮ ਲਿਆਂਦੇ ਗਏ ਸਨ। ਇਨ੍ਹਾਂ ਸਭ ਹਾਦਸਿਆਂ ਨੂੰ ਘਟਾਉਣ ਅਤੇ ਸੜਕਾਂ ‘ਤੇ ਹੋਣ ਵਾਲੀਆਂ ਮੌਤਾਂ ਨੂੰ ਠੱਲ੍ਹ ਪਾਉਣ ਲਈ ਕੀਤਾ ਜਾ ਰਿਹਾ ਹੈ। ਨਵੇਂ ਬਣੇ ਕਾਨੂੰਨ ਨਾਲ ਪੁਲਿਸ ਅਜਿਹੇ ਡਰਾਈਵਰਾਂ ਨੂੰ ਕਾਬੂ ਕਰ ਸਕੇਗੀ ਜਿਹੜੇ ਕਾਨੂੰਨੀ ਮਾਤਰਾ ਤੋਂ ਵੱਧ ਸ਼ਰਾਬ ਪੀ ਕੇ ਗੱਡੀ ਚਲਾਉਣਗੇ।
ਕਾਨੂੰਨ ਅਨੁਸਾਰ ਪੁਲਿਸ ਅਧਿਕਾਰੀ ਜਦੋਂ ਵੀ ਕਿਸੇ ਚਾਲਕ ਨੂੰ ਰੋਕਣਗੇ ਉਦੋਂ ਉਹ ਉਸ ਨੂੰ ਸਾਹ ਦਾ ਸੈਂਪਲ ਦੇਣ ਲਈ ਕਹਿ ਸਕਦੇ ਹਨ। ਇਸ ਤੋਂ ਪਹਿਲਾਂ ਇਹ ਨਿਯਮ ਸੀ ਕਿ ਪੁਲਿਸ ਉਸੇ ਆਧਾਰ ਉੱਤੇ ਕਿਸੇ ਵਿਅਕਤੀ ਨੂੰ ਰੋਕ ਕੇ ਉਸ ਦੀ ਜਾਂਚ ਕਰ ਸਕਦੀ ਸੀ ਜੇ ਉਨ੍ਹਾਂ ਨੂੰ ਸ਼ੱਕ ਹੁੰਦਾ ਕਿ ਸਬੰਧਤ ਵਿਅਕਤੀ ਸ਼ਰਾਬ ਪੀ ਰਿਹਾ ਸੀ। ਇਸ ਤਰ੍ਹਾਂ ਦਾ ਸਿਸਟਮ 40 ਤੋਂ ਵੀ ਵੱਧ ਦੇਸ਼ਾਂ ਵਿੱਚ ਕਾਇਮ ਹੈ। ਟੋਰਾਂਟੋ ਸਥਿਤ ਵਕੀਲ ਮਾਈਕਲ ਏਂਜਲ ਨੇ ਆਖਿਆ ਕਿ ਨਵੇਂ ਨਿਯਮ ਵੱਡੀ ਤਬਦੀਲੀ ਹਨ ਤੇ ਇਨ੍ਹਾਂ ਨਾਲ ਖਾਹਮਖਾਹ ਦੀਆਂ ਤਲਾਸ਼ੀਆਂ ਵੱਧ ਜਾਣਗੀਆਂ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.