ਕੇਜਰੀਵਾਲ ਨੇ ਪੀਐਮ ਮੋਦੀ ਨੂੰ ਦਿੱਤਾ ਸਹੁੰ ਚੁੱਕ ਸਮਾਗਮ ‘ਚ ਆਉਣ ਦਾ ਸੱਦਾ
ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਦੇ ਸਹੁੰ ਚੁੱਕ ਸਮਾਗਮ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਗਿਆ ਹੈ।
ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਆਪਣੀ ਨਵੀਂ ਕੈਬਨਿਟ ਦੇ ਨਾਲ 16 ਫਰਵਰੀ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ‘ਚ ਸਹੁੰ ਚੁੱਕਣਗੇ। ਹਾਲਾਂਕਿ ਇਸ ਤੋਂ ਪਹਿਲਾਂ ਗੋਪਾਲ ਰਾਏ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਆਮ ਆਦਮੀ ਪਾਰਟੀ ਇਸ ਸਮਾਗਮ ‘ਚ ਕਿਸੇ ਬਾਹਰੀ ਮੁੱਖਮੰਤਰੀ ਨੂੰ ਸੱਦਾ ਨਹੀਂ ਭੇਜੇਗੀ।ਤੀਜੀ ਵਾਰ ਦਿੱਲੀ ਦੀ ਸੱਤਾ ਹਾਸਲ ‘ਤੇ ਕਾਬਿਜ਼ ਹੋਣ ਜਾ ਰਹੇ ਅਰਵਿੰਦ ਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ ਵਿੱਚ ਦਿੱਲੀ ਦੇ ਲੋਕ ਹੀ ਵੀਆਈਪੀ ਮਹਿਮਾਨ ਹੋਣਗੇ।
ਝਟਕੇ ‘ਤੇ ਝਟਕਾ ਦੇਣ ਵਾਲੇ ਟਕਸਾਲੀਆਂ ਨੂੰ Sukhbir Badal ਦਾ ਵੱਡਾ ਆਫ਼ਰ
ਇਸ ਵਿੱਚ ਦੂਜੇ ਦੇਸ਼ ਦੇ ਮੁੱਖਮੰਤਰੀਆਂ, ਦੂਜੇ ਦਲਾਂ ਦੇ ਨੇਤਾਵਾਂ ਸਮੇਤ ਬਾਹਰ ਦੇ ਕਿਸੇ ਮਹਿਮਾਨ ਨੂੰ ਨਹੀਂ ਬੁਲਾਇਆ ਜਾਵੇਗਾ।ਜਾਣਕਾਰੀ ਅਨੁਸਾਰ ਕੇਜਰੀਵਾਲ ਨੇ 16 ਫਰਵਰੀ ਨੂੰ ਹੋਣ ਵਾਲੀ ਸਹੁੰ ਚੁੱਕ ਸਮਾਰੋਹ ਲਈ ਪੀ.ਐੱਮ. ਮੋਦੀ ਨੂੰ ਵੀ ਬੁਲਾਇਆ ਹੈ। ਹਾਲੇ ਇਹ ਪਤਾ ਨਹੀਂ ਲੱਗਾ ਹੈ ਕਿ ਪੀ.ਐਮ. ਮੋਦੀ ਸਹੁੰ ਚੁੱਕ ਸਮਾਰੋਹ ‘ਚ ਸ਼ਾਮਲ ਹੋਣਗੇ ਜਾਂ ਨਹੀਂ। ਇਹ ਸਹੁੰ ਚੁੱਕ ਸਮਾਰੋਹ ਰਾਮਲੀਲਾ ਮੈਦਾਨ ‘ਚ ਹੋਵੇਗਾ। ਦਿੱਲੀ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਨੂੰ ਜਨਾਦੇਸ਼ ਮਿਲਿਆ ਅਤੇ ਪਾਰਟੀ ਨੇ 70 ‘ਚੋਂ 62 ਸੀਟਾਂ ਹਾਸਲ ਕਰ ਕੇ ਬੰਪਰ ਜਿੱਤ ਦਰਜ ਕੀਤੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.