ਕੇਂਦਰ ਸਰਕਾਰ ਟੋਟਾ ਚੌਲ ਦੀ ਬਰਾਮਦ ’ਤੇ ਲਾਈ ਪਾਬੰਦੀ ਦੀ ਸਮੀਖਿਆ ਕਰੇ ਅਤੇ ਗੈਰ ਬਾਸਮਤੀ ਚੌਲ ਦੀ ਬਰਾਮਦ ’ਤੇ 20 ਫੀਸਦੀ ਡਿਊਟੀ ਹਟਾਵੇ : ਸੁਖਬੀਰ ਸਿੰਘ ਬਾਦਲ
ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰ ਸਰਕਾਰ ਨੂੰ ਆਖਿਆ ਕਿ ਉਹ ਟੋਟਾ ਚੌਲ ਦੀ ਬਰਾਮਦ ’ਤੇ ਲਗਾਈ ਪਾਬੰਦੀ ਖਤਮ ਕਰੇ ਅਤੇ ਗੈਰ ਬਾਸਮਤੀ ਚੌਲਾਂ ਦੀ ਬਰਾਮਦ ’ਤੇ ਲਗਾਈ ਡਿਊਟੀ ਵਾਪਸ ਲਵੇ ਅਤੇ ਕਿਹਾ ਕਿ ਇਸਦਾ ਕਿਸਾਨਾਂ ’ਤੇ ਮਾਰੂ ਅਸਰ ਪਵੇਗਾ ਤੇ ਉਹ ਅਨਾਜ ਦੀਆਂ ਵੱਧ ਬਰਾਮਦ ਦਰਾਂ ਦਾ ਲਾਭ ਲੈਣ ਤੋਂ ਵਾਂਝੇ ਰਹਿ ਜਾਣਗੇ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਬਰਾਮਦ ’ਤੇ ਪਾਬੰਦੀ ਅਤੇ ਗੈਰ ਬਾਸਮਤੀ ਚੌਲ ਦੀ ਬਰਾਮਦ ’ਤੇ 20 ਫੀਸਦੀ ਡਿਊਟੀ ਲਗਾਉਣ ਨਾਲ ਇਸਦੀ ਬਰਾਮਦ ਦਾ ਕੋਈ ਅਰਥ ਨਹੀਂ ਰਹਿ ਜਾਵੇਗਾ ਤੇ ਇਹ ਕਿਸਾਨ ਵਿਰੋਧੀ ਕਦਮ ਹਨ ਜੋ ਤੁਰੰਤ ਵਾਪਸ ਲਏ ਜਾਣੇ ਚਾਹੀਦੇ ਹਨ।
ਆਹ ਸੁਣੋ ਕਿਵੇਂ ਫੜਿਆ ਗਿਆ ਮੁੰਡੀ? ਬਲਕੌਰ ਸਿੰਘ ਦੇ ਬਿਆਨ ਤੋਂ ਬਾਅਦ ਹੋਈ ਕਾਰਵਾਈ
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਨੇ ਮਈ ਮਹੀਨੇ ਵਿਚ ਕਣਕ ਦੀ ਬਰਾਮਦ ’ਤੇ ਪਾਬੰਦੀ ਲਗਾ ਕੇ ਵਿਸ਼ਵ ਪੱਧਰ ’ਤੇ ਕਣਕ ਦੀਆਂ ਵਧੀਆਂ ਕੀਮਤਾਂ ਦਾ ਲਾਭ ਲੈਣ ਤੋਂ ਕਿਸਾਨਾਂ ਨੁੰ ਵਾਂਝਾ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਝਾੜ ਘੱਟ ਨਿਕਲਣ ਕਾਰਨ ਪਏ ਘਾਟੇ ਨਾਲ ਨਜਿੱਠਣ ਲਈ ਵੱਧ ਕੀਮਤਾਂ ਦੀ ਕਿਸਾਨਾਂ ਨੂੰ ਬਹੁਤ ਜ਼ਰੂਰਤ ਹੈ ਕਿਉਂਕਿ ਗਰਮੀ ਦੇ ਹਾਲਾਤਾਂ ਕਾਰਨ ਦਾਣਾ ਸੁੰਗੜਨ ਨਾਲ ਝਾੜ ਬਹੁਤ ਘੱਟ ਗਿਆ ਸੀ।
ਮੋਟਰ ਚਲਾਉਣ ਗਈ ਕੁੜੀ ਨਾਲ ਹੋਇਆ ਕਾਂਡ, ਬਣ ਗਈ ਵੀਡੀਓ | D5 Channel Punjabi
ਉਹਨਾਂ ਕਿਹਾ ਕਿ ਹੁਣ ਕਿਸਾਨਾਂ ਨੂੰ ਟੋਟਾ ਚੌਲ ਦੀ ਬਰਾਮਦ ਨਾਲ ਵਧੀਆਂ ਹੋਈਆਂ ਕੌਮਾਂਤਰੀ ਕੀਮਤਾਂ ਦਾ ਲਾਭ ਲੈਣ ਦਾ ਮੌਕਾ ਸੀ ਪਰ ਸਰਕਾਰ ਨੇ ਟੋਟਾ ਚੌਲ ਦੀ ਬਰਾਮਦ ’ਤੇ ਪਾਬੰਦੀ ਲਗਾ ਦਿੱਤੀ ਜਦੋਂ ਕਿ ਨਾਲ ਹੀ ਬਹੁਤ ਜ਼ਿਆਦਾ ਡਿਊਟੀ ਵੀ ਲਗਾ ਦਿੱਤੀ ਹੈ। ਉਹਨਾਂ ਕਿਹਾ ਕਿ ਇਸ ਵਾਰ ਕਿਸਾਨਾਂ ਨੂੰ ਡਵਾਰਫਿੰਗ ਬਿਮਾਰੀ ਦੀ ਮਾਰ ਪੈ ਰਹੀ ਹੈ ਜਿਸਦੇ ਕਾਰਨ ਝੋਨਾ ਸਹੀ ਤਰੀਕੇ ਵਿਕਸਤ ਹੋਣ ਦੀ ਥਾਂ ਬੋਨਾ ਰਹਿ ਗਿਆ ਤੇ ਬੂਟੇ ਖਤਮ ਹੋ ਰਹੇ ਹਨ।
ਮੂਸੇਵਾਲਾ ਦੇ ਕਾਤਲਾਂ ’ਤੇ ਵੱਡਾ ਐਕਸ਼ਨ, DGP ਦਾ ਵੱਡਾ ਬਿਆਨ, ਹੁਣ ਗੋਲਡੀ ਬਰਾੜ ਦੀ ਨਹੀਂ ਖੈਰ | D5 Channel Punjabi
ਸਰਦਾਰ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ। ਉਹਨਾਂ ਕਿਹਾ ਕਿ ਬਜਾਏ ਬਰਾਮਦਾਂ ’ਤੇ ਬੰਦਸ਼ਾਂ ਲਾਉਣ ਦੇ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਹੈ ਜਿਸ ਨਾਲ ਸਰਕਾਰੀ ਖਰੀਦ ਵੱਧ ਹੋਵੇਗੀ ਅਤੇ ਦੇਸ਼ ਦੀ ਅਨਾਜ ਸੁਰੱਖਿਆ ਵਿਚ ਸਹਾਇਤਾ ਮਿਲੇਗੀ। ਅਕਾਲੀ ਦਲ ਦੇ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਪੇਸ਼ੀਨਗੋਈਆਂ ਤੋਂ ਉਲਟ ਚੌਲਾਂ ਦੀ ਕੀਮਤ ਵਿਚ ਵਾਧੇ ਨੇ ਪਿਛਲੇ ਮਹੀਨੇ ਖਪਤਕਾਰ ਸੂਚਕ ਅੰਕ ਵਿਚ ਸਿਰਫ 2 ਫੀਸਦੀ ਯੋਗਦਾਨ ਪਾਇਆ ਸੀ ਅਤੇ ਇਸਦੀਆਂ ਕੀਮਤਾਂ ਨੂੰ ਧੱਕੇ ਨਾਲ ਘਟਾਇਆ ਨਹੀਂ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਭਾਰਤ ਵਿਚ ਮਹਿੰਗਾਈ ਦਾ ਮੁੱਖ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਨਾਲ ਨਾਲ ਸਬਜ਼ੀਆਂ ਦੀਆਂ ਕੀਮਤਾਂ ਚੋਖੀਆਂ ਹੋਣਾ ਹੈ ਤੇ ਇਹਨਾਂ ਦੋ ਮੁੱਦਿਆਂ ਨੁੰ ਹੱਲ ਕੀਤਾ ਜਾਣਾ ਚਾਹੀਦਾ ਹੈ।
ਮੂਸੇਵਾਲਾ ਦੇ ਪਿਤਾ ਦੀ ਗੈਂਗਸਟਰਾਂ ਨੂੰ ਚੁਣੌਤੀ, ਮੁੰਡੀ ਦੀ ਗ੍ਰਿਫ਼ਤਾਰੀ ‘ਤੇ ਧਮਾਕੇਦਾਰ ਬਿਆਨ D5 Channel Punjabi
ਸਰਦਾਰ ਬਾਦਲ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਦੇਸ਼ ਵਿਚ ਖੁੱਲ੍ਹੀ ਮੰਡੀ ਵਿਚ ਝੋਨੇ ਦਾ ਭਾਅ ਧੱਕੇ ਨਾਲ ਘਟਾਉਣਾ ਵੀ ਕਿਸਾਨਾਂ ਦੀ ਆਮਦਨ ਅਗਲੇ ਸਾਲ ਤੱਕ ਦੁੱਗਣੀ ਕਰਨ ਦੇ ਕੀਤੇ ਤਹੱਈਏ ਤੋਂ ਉਲਟ ਹੈ। ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਚੌਲਾਂ ਦੀ ਮੰਗ ਵਿਚ ਗਿਰਵਾਟ ਨਾਲ ਸਾਰੇ ਅਰਥਚਾਰੇ ਨੂੰ ਵੱਡਾ ਨਾਂਹ ਪੱਖੀ ਝਟਕਾ ਲੱਗ ਸਕਦਾ ਹੈ। ਉਹਨਾਂ ਕਿਹਾ ਕਿ ਜੇਕਰ ਸਾਰੇ ਅਰਥਚਾਰੇ ’ਤੇ ਖੇਤੀਬਾੜੀ ਖੇਤਰ ਵਿਚ ਨਾਂਹ ਪੱਖੀ ਵਿਕਾਸ ਦਾ ਅਸਰ ਪਿਆ ਤਾਂ ਕਿਸਾਨ ਤੇ ਖੇਤ ਮਜ਼ਦੂਰ ਸਭ ਤੋਂ ਵੱਧ ਮਾਰ ਝੱਲਣਗੇ। ਉਹਨਾਂ ਕਿਹਾ ਕਿ ਪੰਜਾਬ ਦੇ ਮਾਮਲੇ ਵਿਚ ਖੇਤੀਬਾੜੀ ਖੇਤਰ ਪਹਿਲਾਂ ਹੀ ਸੰਕਟ ਵਿਚ ਹੈ ਕਿਉਂਕਿ ਜਿਥੇ ਕਿਸਾਨਾਂ ਨੁੰ ਕਣਕ ਦਾ ਝਾੜ ਘੱਟ ਨਿਕਲਣ ਕਾਰਨ ਘਾਟਾ ਪਿਆ ਹੈ, ਉਥੇ ਹੀ ਬਰਸਾਤਾਂ ਕਾਰਨ ਐਤਕੀਂ ਝੋਨੇ ਤੇ ਨਰਮੇ ਦੀ ਫਸਲ ਨੁਕਸਾਨੀ ਗਈ ਹੈ।
ਹੁਣ ਟੋਲ ਪਲਾਜ਼ਿਆਂ ਦਾ ਕੰਮ ਖ਼ਤਮ! BJP ਵਾਲੇ ਹੋਏ ਟੋਲਾਂ ਦੇ ਖ਼ਿਲਾਫ਼, ਵੱਡੇ ਲੀਡਰ ਦਾ ਵੱਡਾ ਬਿਆਨ | D5 Channel Punjabi
ਇਸ ਮਗਰੋਂ ਰਹਿੰਦੀ ਸਹਿੰਦੀ ਕਸਰ ਡਵਾਰਫਿੰਗ ਬਿਮਾਰੀ ਨੇ ਪੂਰੀ ਕਰ ਦਿੱਤੀ ਹੈ ਜਿਸਦੀ ਆਮਦ ਨਾਲ ਝੋਨੇ ਦੇ ਬੂਟੇ ਦਾ ਵਿਕਾਸ 15 ਤੋਂ 20 ਫੀਸਦੀ ਘੱਟ ਗਿਆ ਹੈ ਤੇ ਬੂਟੇ ਟੁੱਟ ਕੇ ਹੇਠਾਂ ਡਿੱਗ ਰਹੇ ਹਨ। ਉਹਨਾਂ ਕਿਹਾ ਕਿ ਝੋਨੇ ਦਾ ਝਾੜ ਘੱਟਣ ’ਤੇ ਕਿਸਾਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਤੇ ਉਹਨਾਂ ਨੂੰ ਵਧੇ ਹੋਏ ਮੁੱਲ ਦਾ ਲਾਭ ਲੈਣ ਦਾ ਮੌਕਾ ਮਿਲਣਾ ਚਾਹੀਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.