ਕੇਂਦਰ ਵੱਲੋਂ ਪੰਜਾਬ ਨੂੰ ਵੱਡਾ ਝੱਟਕਾ, ਅੰਮ੍ਰਿਤਸਰ ਵਿਖੇ ਹੋਣ ਵਾਲਾ G 20 ਸੰਮੇਲਨ ਹੋਇਆ ਰੱਦ!

ਅੰਮ੍ਰਿਤਸਰ : ਅਜਨਾਲਾ ਕਾਂਡ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਗੱਲਬਾਤ ਕੀਤੀ ਗਈ ਸੀ। ਜਿਸ ਦੇ ਤਹਿਤ ਪੰਜਾਬ ਵਿਚ ਸੀਆਰਪੀਐਫ਼ ਦੀ ਤੁਕੜੀਆਂ ਪੰਜਾਬ ਵਿਚ ਤੈਨਾਤ ਕਰ ਦਿੱਤੀਆਂ ਗਈਆ ਹਨ। ਪਰ ਪੰਜਾਬ ਸਰਕਾਰ ‘ਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਲਗਾਤਾਰ ਸਵਾਲ ਖੜ੍ਹੇ ਹੋ ਰਹੇ ਹਨ। ਹੁਣ ਇਸਦਾ ਅਸਰ ਅੰਮ੍ਰਿਤਸਰ ਵਿਖੇ ਹੋਣ ਵਾਲੇ ਜੀ 20 ਸੰਮੇਲਨ ’ਤੇ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ।
ਪੰਜਾਬ ਦੇ ਹੱਕ ‘ਚ ਕੇਂਦਰ ਦਾ ਫ਼ੈਸਲਾ, ਚੰਡੀਗੜ੍ਹ ‘ਚ ਵੱਡਾ ਫੇਰਬਦਲ, ਹਰਿਆਣਾ ਨੂੰ ਝਟਕਾ! D5 Channel Punjabi
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਚ ਹੋਣ ਵਾਲੇ ਜੀ 20 ਸੰਮੇਲਨ ਰੱਦ ਹੋਣ ਦੀ ਖ਼ਬਰ ਹੈ। ਸੂਤਰਾਂ ਦਾ ਕਹਿਣਾ ਹੈ ਕਿ ਅਜਨਾਲਾ ਕਾਂਡ ਤੋਂ ਬਾਅਦ ਸੁਰੱਖਿਆ ਦੇ ਲਿਹਾਜ ਨਾਲ ਫੈਸਲਾ ਲਿਆ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਅਜਨਾਲਾ ਕਾਂਡ ਤੋਂ ਬਾਅਦ ਸੁਰੱਖਿਆ ਦੇ ਲਿਹਾਜ ਨਾਲ ਫੈਸਲਾ ਲਿਆ ਗਿਆ ਹੈ। ਨਾਲ ਹੀ ਸੂਤਰਾਂ ਦਾ ਕਹਿਣਾ ਹੈ ਕਿ ਖੂਫੀਆ ਏਜੰਸੀਆਂ ਨੂੰ ਸੁਰੱਖਿਆ ਬਾਰੇ ਖਦਸ਼ਿਆਂ ਦੀ ਇਨਪੁਟ ਮਿਲੀ ਸੀ।
ਪੁਰਾਣੀ ਕਿਤਾਬ ਨੇ ਖੋਲ੍ਹੇ ਕਈ ਰਾਜ਼, ਸਿੱਖ ਆਗੂਆਂ ‘ਚ ਛਿੜੀ ਚਰਚਾ D5 Channel Punjabi
If news of cancellation of G-20 Summit in Amritsar is true its a major setback for PB as our reputation as a safe haven for investment will be trashed apart frm loosing national & international reputation! @BhagwantMann needs to set his house in order & not take orders from Delhi
— Sukhpal Singh Khaira (@SukhpalKhaira) March 5, 2023
ਉੱਥੇ ਹੀ ਦੂਜੇ ਪਾਸੇ ਵਿਰੋਧੀ ਧਿਰਾਂ ਨੇ ਜੀ 20 ਸੰਮੇਲਨ ਦਾ ਰੱਦ ਹੋਣਾ ਪੰਜਾਬ ਲਈ ਨਮੋਸ਼ੀਜਨਕ ਦੱਸਿਆ ਹੈ। ਭੁੱਲਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਇਸ ਸਬੰਧੀ ਟਵੀਟ ਕਰਦੇ ਹੋਏ ਕਿਹਾ ਕਿ ਨਿਵੇਸ਼ ਲਈ ਸੁਰੱਖਿਅਤ ਪਨਾਹਗਾਰ ਵੱਜੋਂ ਸਾਡੀ ਸਾਖ ਖ਼ਰਾਬ ਹੋ ਗਈ ਹੈ। ਦੂਜੇ ਪਾਸੇ ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਨੇ ਕਿਹਾ ਕਿ ਕਾਨੂੰਨ ਵਿਵਸਥਾ ’ਤੇ ਪੰਜਾਬ ਸਰਕਾਰ ਦੀ ਮਾੜੀ ਪਕੜ ਦੀ ਪੋਲ ਖੁੱਲ੍ਹ ਗਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.