ਨਵੀਂ ਦਿੱਲੀ: ਮੋਦੀ ਕੈਬਨਿਟ ਵੱਲੋਂ ਕਈ ਫ਼ੈਸਲੇ ਲਏ ਗਏ ਹਨ ਜਿਨ੍ਹਾਂ ਦੀ ਜਾਣਕਾਰੀ ਕੇਂਦਰੀ ਮੰਤਰੀ Anurag Thakur ਵੱਲੋਂ ਦਿੱਤੀ ਗਈ ਹੈ। ਅਨੁਰਾਗ ਠਾਕੁਰ ਨੇ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੰਤਰੀ ਮੰਡਲ ਨੇ 1,500 ਕਰੋੜ ਰੁਪਏ ਦੇ ਨਿਵੇਸ਼ ਦੀ ਮਨਜ਼ੂਰੀ ਭਾਰਤੀ ਨਵਿਆਉਣਯੋਗ ਊਰਜਾ ਵਿਕਾਸ ਏਜੰਸੀ ਲਿਮਟਿਡ ਲਈ ਦੇ ਦਿੱਤੀ ਹੈ।
Breaking News : Parkash Singh Badal ਨੂੰ ਲੈ ਕੇ ਆਈ ਵੱਡੀ ਖ਼ਬਰ | D5 Channel Punjabi
ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰੀ ਕੈਬਨਿਟ ਨੇ ਐਕਸ-ਗ੍ਰੇਸ਼ੀਆ ਭੁਗਤਾਨ ਦੀ ਗਰਾਂਟ ਦੀ ਸਕੀਮ ਨੂੰ ਵੀ ਇਜਾਜ਼ਤ ਦਿੱਤੀ ਹੈ। ਦੱਸ ਦਈਏ ਕਿ ਕਰਜ਼ਾ ਖਾਤਿਆਂ ਵਿੱਚ ਕਰਜ਼ਦਾਰਾਂ ਨੂੰ 6 ਮਹੀਨਿਆਂ ਲਈ ਮਿਸ਼ਰਿਤ ਵਿਆਜ ਅਤੇ ਨਾਲ ਹੀ ਸਰਲ ਵਿਆਜ ਵਿਚਕਾਰ ਅੰਤਰ ਦੀ ਗਰਾਂਟ ਦੀ ਸਕੀਮ ਨੂੰ ਕੇਂਦਰ ਦੀ ਮਨਜ਼ੂਰੀ ਮਿਲੀ ਹੈ।
AAP CM Punjab : ਪਿੰਡ ਪਹੁੰਚੇ Bhagwant Mann ਦਾ ਵੱਡਾ ਧਮਾਕਾ, ਮੋਢਿਆਂ ‘ਤੇ ਚੁੱਕਿਆ Mann | D5 Channel Punjabi
ਮੰਤਰੀ ਮੰਡਲ ਨੇ ਸਫ਼ਾਈ ਕਰਮਚਾਰੀਆਂ ਲਈ ਵੀ ਮਨਜ਼ੂਰੀ ਦਿੱਤੀ ਹੈ। ਇਸ ਤੋਂ ਇਲਾਵਾ ਕੇਂਦਰ ਨੇ ਰਾਸ਼ਟਰੀ ਕਮਿਸ਼ਨ ਦੇ ਕਾਰਜਕਾਲ ਨੂੰ 3 ਸਾਲਾਂ ਲਈ ਵਧਾ ਦਿੱਤਾ ਹੈ, ਦੱਸ ਦਈਏ ਕਿ ਇਹ ਕਾਰਜਕਾਲ 31 ਮਾਰਚ 2022 ਨੂੰ ਖਤਮ ਹੋਣ ਜਾ ਰਿਹਾ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.