ਕੁੰਡਲੀ ਬਾਰਡਰ ਤੋਂ ਕਿਸਾਨਾਂ ਦਾ ਆਖ਼ਰੀ ਜੱਥਾ ਰਵਾਨਾ, ਸ਼ਹੀਦ ਸਾਥੀਆਂ ਨੂੰ ਮੋਮਬੱਤੀਆਂ ਜਗਾ ਦਿੱਤੀ ਸ਼ਰਧਾਂਜਲੀ
ਨਵੀਂ ਦਿੱਲੀ : ਕਿਸਾਨ ਅੰਦੋਲਨ (Kisan Andolan) ਮੁਲਤਵੀ ਹੋਣ ਤੋਂ ਬਾਅਦ ਕਿਸਾਨਾਂ ਨੇ ਦੋ ਦਿਨ ਦੇ ਅੰਦਰ ਅੰਦੋਲਨ ਸਥਾਨਾਂ (Farmers Movement Sites ) ਨੂੰ ਲੱਗਭੱਗ ਖਾਲੀ ਕਰ ਦਿੱਤਾ ਹੈ। ਐਤਵਾਰ ਸ਼ਾਮ ਨੂੰ ਸੋਨੀਪਤ ਕੁੰਡਲੀ ਬਾਰਡਰ (Kundli Border) ਤੋਂ ਕਿਸਾਨਾਂ ਦਾ ਆਖਰੀ ਜਥਾ ਆਪਣੇ ਘਰਾਂ ਲਈ ਰਵਾਨਾ ਹੋ ਗਿਆ। ਇਸ ਦੇ ਨਾਲ ਹੀ ਕੁੰਡਲੀ ਬਾਰਡਰ ਨੂੰ ਕਿਸਾਨਾਂ ਨੇ ਪੂਰੀ ਤਰ੍ਹਾਂ ਨਾਲ ਖਾਲੀ ਕਰ ਦਿੱਤਾ ਹੈ।
ਕਿਸਾਨਾਂ ਨੇ ਰਚਿਆ ਵੱਡਾ ਇਤਿਹਾਸ, ਕੇਂਦਰ ਨੂੰ ਪਿਆ ਕਿਸਾਨਾਂ ਅੱਗੇ ਝੁਕਣਾ || D5 Channel Punjabi
ਕਿਸਾਨਾਂ ਨੇ ਜਾਣ ਤੋਂ ਪਹਿਲਾਂ ਅੰਦੋਲਨ ’ਚ ਜਾਨ ਗੁਆਉਣ ਵਾਲੇ ਸਾਥੀਆਂ ਦੀ ਯਾਦ ’ਚ ਮੋਮਬੱਤੀਆਂ ਜਗਾਈਆਂ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਉੱਥੇ ਹੀ ਪੰਜਾਬ ਤੋਂ ਆਏ ਹੋਏ ਕਿਸਾਨ ਭੂਪ ਸਿੰਘ ਅਤੇ ਅਮਰਜੀਤ ਸਿੰਘ ਨੇ ਕਿਹਾ ਕਿ ਅੰਦੋਲਨ ’ਚ 734 ਕਿਸਾਨਾਂ ਨੇ ਆਪਣੀ ਜਾਨ ਦੇ ਦਿੱਤੀ ਹੈ ਅਤੇ ਉਨ੍ਹਾਂ ਦੀ ਯਾਦ ’ਚ ਅਸੀਂ ਮੋਮਬੱਤੀਆਂ ਜਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਨੂੰ ਯਾਦ ਰੱਖਣ। ਅਸੀਂ ਇੱਥੋਂ ਜਾ ਰਹੇ ਹਾਂ, ਕਿਉਂਕਿ ਅਸੀਂ ਇੱਥੇ ਹਸਪਤਾਲ ਚਲਾ ਰਹੇ ਸੀ। ਸਾਡਾ ਇਹ ਫਰਜ਼ ਸੀ ਕਿ ਜਦੋਂ ਤੱਕ ਇਕ ਵੀ ਕਿਸਾਨ ਇੱਥੇ ਰਹੇਗਾ ਤਾਂ ਅਸੀਂ ਇੱਥੇ ਰਹਾਂਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.