ਕੀ 10 ਮਾਰਚ ਦੇ ਨਤੀਜਿਆਂ ਤੋਂ ਬਾਅਦ ਪਾਰਟੀ ਬਦਲਣ ਲਈ ਕਾਹਲੇ ਹੋਏ ਉਮੀਦਵਾਰ?
ਕੀ ਪੰਜਾਬ ’ਚ ਜੋੜ-ਤੋੜ ਦੀ ਸਿਆਸਤ ਸਿਰਜੇਗੀ ਨਵੇਂ ਸਮੀਕਰਨ?
ਪਟਿਆਲਾ: ਕੀ ਪੰਜਾਬ ’ਚ ਜੋੜ-ਤੋੜ ਦੀ ਸਿਆਸਤ ਸਿਰਜੇਗੀ ਨਵੇਂ ਸਮੀਕਰਨ? ਕੀ 10 ਮਾਰਚ ਦੇ ਨਤੀਜਿਆਂ ਤੋਂ ਬਾਅਦ ਪਾਰਟੀ ਬਦਲਣ ਲਈ ਕਾਹਲੇ ਨੇ ਉਮੀਦਵਾਰ? ਕੀ ਕਾਂਗਰਸ ਤੇ ‘ਆਪ’ ਪਾਰਟੀ ਦੀ ਹਾਈਕਮਾਨ ਨੂੰ ਛਿੜੀ ਨਵੀਂ ਬਿਪਤਾ? ਕੀ ਯੂਪੀ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਬੀਜੇਪੀ ਦੀ ਕੋਈ ਚਾਲ ਤਾਂ ਨਹੀਂ? ਜਾਂ ਸਿਰਫ਼ ਫੈਲਾਈਆਂ ਜਾ ਰਹੀਆਂ ਨੇ ਬੇਤੁਕੀਆਂ ਸਿਆਸੀ ਅਫ਼ਵਾਹਾਂ?
ਜੰਗ ਦੌਰਾਨ ਭਾਰਤੀ ਬਾਰਡਰ ’ਤੇ ਹੋਈ ਗੜਬੜ, ਫਿਰ ਫੌਜੀਆਂ ਨੇ ਮੀਂਹ ਵਾਂਗ ਚਲਾਈਆਂ ਗੋਲੀਆਂ | D5 Channel Punjabi
ਜੀ ਹਾਂ, 10 ਮਾਰਚ ਦੇ ਨਤੀਜਿਆਂ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਦੇ ਸਮੀਕਰਨ ਬਦਲਣਗੇ ਅਤੇ ਭੂਚਾਲ ਆਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜਿਵੇਂ ਚੋਣਾਂ ਦੇ ਪ੍ਰਚਾਰ ਦੌਰਾਨ ਪੰਜਾਬ ‘ਚ ਵੱਖੋ ਵੱਖ ਪਾਰਟੀਆਂ ਦੇ ਲੀਡਰਾਂ ਵੱਲੋਂ ਵੱਡੇ ਪੱਧਰ ’ਤੇ ਦਲ-ਬਦਲੀਆਂ ਵੇਖਣ ਨੂੰ ਮਿਲੀਆ। ਓਵੇਂ ਹੀ ਨਤੀਜਿਆਂ ਤੋਂ ਬਾਅਦ ਵੀ ਵੱਡੇ ਪੱਧਰ ’ਤੇ ਹੋ ਸਕਦੀਆਂ ਹਨ, ਪੰਜਾਬ ਲੋਕ ਕਾਂਗਰਸ ਦੇ ਮੁੱਖ ਬੁਲਾਰੇ ਪ੍ਰੀਤਪਾਲ ਸਿੰਘ ਬਲੀਏਵਾਲ ਨੇ ਇਕ ਟਵੀਟ ਕਰਕੇ ਕਾਂਗਰਸ ਤੇ ‘ਆਪ’ ਪਾਰਟੀ ਦੀ ਹਾਈਕਮਾਨ ਨੂੰ ਨਵੀ ਬਿਪਤਾ ਛੇੜ ਦਿੱਤੀ ਹੈ।
BSF ਦੇ ਜਵਾਨਾਂ ’ਤੇ ਚੱਲੀਆਂ ਗੋਲੀਆਂ, Mosewala ‘ਤੇ ਅਦਾਲਤ ਦਾ ਐਕਸ਼ਨ, ਸਿੱਖ ਹੋਏ ਇਕੱਠ | D5 Channel Punjabi
ਬੀਤੇ ਦਿਨੀਂ ਉਨ੍ਹਾਂ ਨੇ ਟਵੀਟ ‘ਚ ਲਿਖਿਆ ਕਿ “ਕੈਪਟਨ ਅਮਰਿੰਦਰ ਸਿੰਘ ਕਈਆਂ ਦੇ ਰਾਜਨੀਤੀਕ ਗੁਰੂ ਹਨ ਤੇ ਕਈ ਸਿਆਸੀ ਦੋਸਤਾਂ ਨਾਲ ਚੰਗੇ ਸਬੰਧ ਵੀ ਹਨ, ਹੁਣ ਸਮਾ ਆ ਗਿਆ, ਘੱਟ ਚਾਰਟਡ ਉਡਾਣਾ ਬੁੱਕ ਕਰੋ, ਮੀਡੀਆ ਦੋਸਤ ਸਿਸਵਾਂ ਫਾਰਮ ਤੋਂ ਸ਼ੋਅ ਦੇਖਣ ਲਈ ਤਿਆਰ ਹੋ ਜਾਓ।” ਇਸ ਟਵੀਟ ਦੇ ਸਿਆਸੀ ਮਾਹਿਰਾ ਵਲੋਂ ਜੋ ਮਾਇਨੇ ਕੱਢੇ ਜਾ ਰਹੇ ਨੇ ਉਸ ਤੋਂ ਸਾਫ਼ ਜਾਹਿਰ ਹੁੰਦੈ ਕਿ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਨਾਲ ਮਿਲੇ ਪੰਜਾਬ ’ਚ ਕੋਈ ਵੱਡਾ ਸਿਆਸੀ ਧਮਾਕਾ ਕਰਨਗੇ, ਕਿਉਂਕਿ ਕੈਪਟਨ ਸਾਹਬ ਦੇ ਸਿਆਸੀ ਭਵਿੱਖ ਦਾ ਸਵਾਲ ਹੈ।
‘Bargari’ ‘ਚ ਸਿੱਖਾਂ ਦਾ ਵੱਡਾ ਇਕੱਠ, Deep Sidhu ਲਈ ਹੋਵੇਗਾ ਐਲਾਨ, ਵੇਖੋ ਸਿੱਧਾ ਲਾਈਵ! || D5 Channel Punjabi
ਹੁਣ ਵੇਖਣਾ ਹੋਵੇਗਾ ਕਿ ਇਹ ਫੈਲਾਈਆਂ ਜਾ ਰਹੀਆਂ ਬੇਤੁਕੀਆਂ ਸਿਆਸੀ ਅਫ਼ਵਾਹਾਂ ਨੇ ਜਾਂ ਫਿਰ ਕੀ ਯੂਪੀ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਬੀਜੇਪੀ ਦੀ ਕੋਈ ਚਾਲ ਤਾਂ ਨਹੀਂ? ਇਨ੍ਹਾਂ ਸਵਾਲਾਂ ਦਾ ਜਾਵਬ ਤਾਂ 10 ਮਾਰਚ ਤੋਂ ਬਾਅਦ ਹੀ ਮਿਲੇਗਾ ਕਿ ਕਿਹੜੀ ਪਾਰਟੀ ਦੇ ਹੱਥ ਪੰਜਾਬ ਦੀ ਕਮਾਨ ਆਉਂਦੀ ਹੈ। ਪਰ ਚੇਤੇ ਰਹੇ ਆਉਣ ਵਾਲੀ ਸਰਕਾਰ ਲਈ ਵੱਡੀਆਂ ਚੁਨੌਤੀਆਂ ਹੋਣਗੀਆਂ।
@capt_amarinder Singh is the Political Guru of many & also have good relations with Political Friends
Time has Come !
Book less Charted Flights !
Media Friends get ready to watch the show from Mohindra Bagh, Siswan #PunjabElections2022 pic.twitter.com/ir5eRy2oVB
— Pritpal Singh Baliawal (@PritpalBaliawal) March 5, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.