Breaking NewsD5 specialEntertainmentNews

ਕੀ ਸੁਪਰ ਡਾਂਸਰ 4 ‘ਚ ਨਹੀਂ ਕਰੇਗੀ ਸ਼ਿਲਪਾ ਸ਼ੈੱਟੀ ਵਾਪਸੀ? ਨਵੇਂ ਸਿਤਾਰੇ ਹਰ ਹਫ਼ਤੇ ਕਰਨਗੇ ਸ਼ੋਅ ‘ਚ ਐਂਟਰੀ

ਮੁੰਬਈ : ਬਾਲੀਵੁਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਬਿਜ਼ਨੈਸਮੈਨ ਰਾਜ ਕੁੰਦਰਾ ਪੋਰਨੋਗ੍ਰਾਫੀ ਮਾਮਲੇ ‘ਚ ਬੁਰੀ ਤਰ੍ਹਾਂ ਨਾਲ ਫਸ ਚੁੱਕੇ ਹਨ। ਰਾਜ ਕੁੰਦਰਾ ਦੇ ਨਾਲ – ਨਾਲ ਸ਼ਿਲਪਾ ਸ਼ੈੱਟੀ ਦੀਆਂ ਮੁਸ਼ਕਿਲਾਂ ਵੀ ਵੱਧਦੀਆਂ ਜਾ ਰਹੀਆਂ ਹਨ। ਖਬਰਾਂ ਮੁਤਾਬਕ ਰਾਜ ਕੁੰਦਰਾ, ਸ਼ਿਲਪਾ ਦੇ ਨਾਲ ਉਨ੍ਹਾਂ ਦੀ ਕੰਪਨੀ ਵਿਆਨ ਇੰਡਸਟਰੀਜ਼ ‘ਤੇ ਇਨਸਾਈਡਰ ਟਰੈਡਿੰਗ ਨਿਯਮਾਂ ਦੀ ਉਲੰਘਣਾ ਕਰਨ ‘ਤੇ SEBI (Securities and Exchange Board of India ) ਨੇ 3 ਲੱਖ ਦਾ ਜੁਰਮਾਨਾ ਲਗਾਇਆ ਹੈ। ਇਸ ‘ਚ ਦੱਸ ਦਈਏ ਕਿ ਸੁਪਰ ਡਾਂਸਰ 4 ਦੇ ਸੈੱਟ ‘ਤੇ ਵੀ ਨਜ਼ਰ ਨਹੀਂ ਆ ਰਹੀ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਸ਼ਿਲਪਾ ਨੂੰ ਅਜੇ ਹੋਰ ਸਮਾਂ ਲੱਗੇਗਾ ਸੈੱਟ ‘ਤੇ ਵਾਪਸੀ ਕਰਨ ‘ਚ।

ਦਿੱਲੀ ਤੋਂ ਕਿਸਾਨਾਂ ਲਈ ਵੱਡੀ ਖੁਸ਼ਖਬਰੀ, ਰਾਸ਼ਟਰਪਤੀ ਨੇ ਦਿੱਤਾ ਮਿਲਣ ਦਾ ਸਮਾਂ || D5 Channel Punjabi

ਸ਼ਿਲਪਾ ਦਾ ਸੁਪਰ ਡਾਂਸਰ 4 ਦੇ ਸੈੱਟ ‘ਤੇ ਇੰਤਜ਼ਾਰ
ਮੀਡੀਆ ਰਿਪੋਰਟਸ ਮੁਤਾਬਕ ਸ਼ਿਲਪਾ ਅਜੇ ਵੀ ਸ਼ੋਅ ਦਾ ਹਿੱਸਾ ਹੈ। ਜਦੋਂ ਤੱਕ ਸ਼ਿਲਪਾ ਸ਼ੋਅ ‘ਚ ਵਾਪਸੀ ਨਹੀਂ ਕਰਦੀ ਤਾਂ ਉਦੋਂ ਤੱਕ ਗੀਤਾ ਕਪੂਰ ਅਤੇ ਅਨੁਰਾਗ ਬਸੁ ਦੂਜੇ ਸਪੈਸ਼ਲ ਗੈਸਟ ਦੇ ਨਾਲ ਸ਼ੋਅ ਨੂੰ ਅੱਗੇ ਵਧਾਉਣਗੇ। ਸ਼ੋਅ ‘ਚ ਟੈਲੇਂਟੇਡ ਬੱਚੇ ਪਰਫਾਰਮ ਕਰ ਰਹੇ ਹਨ ਅਤੇ ਦਰਸ਼ਕਾਂ ਨੂੰ ਮੰਨੋਰੰਜਨ ਕਰਾ ਰਹੇ ਹਨ।

ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਕੈਪਟਨ ਦੇ ਖਾਸ ਮੰਤਰੀ ਨੂੰ ਝਟਕਾ || D5 Channel Punjabi

ਇਸ ਹਫ਼ਤੇ ਰਿਤੇਸ਼ ਦੇਸ਼ਮੁਖ ਅਤੇ ਜੇਨੇਲਿਆ ਡਿਸੂਜਾ ਸਪੈਸ਼ਲ ਗੈਸਟ ਹੋਣਗੇ। ਇਸਦੇ ਅਗਲੇ ਵੀਕੈਂਡ ‘ਚ ਅਦਾਕਾਰਾ ਮੌਸ਼ਮੀ ਚਟਰਜੀ, ਸੋਨਾਲੀ ਬੇਂਦਰੇ ਸ਼ੋਅ ‘ਚ ਸਪੈਸ਼ਲ ਗੈਸਟ ਬਣਕੇ ਆਉਣਗੇ। ਇਸ ਤੋਂ ਪਹਿਲਾਂ ਕਰਿਸ਼ਮਾ ਕਪੂਰ ਸੈੱਟ ‘ਤੇ ਨਜ਼ਰ ਆਈ ਸੀ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button