ਕਿੱਥੇ ਗਈ ਇਨਸਾਨੀਅਤ, ਖੇਤ ‘ਚ ਵੜੀ ਊਠਣੀ ਦੇ ਕੱਟ ਦਿੱਤੇ ਪੈਰ
ਨਵੀਂ ਦਿੱਲੀ : ਬੀਤੇ ਦਿਨੀਂ ਕੇਰਲ ‘ਚ ਗਰਭਵਤੀ ਹੱਥਣੀ ਦੀ ਮੌਤ ਤੋਂ ਬਾਅਦ ਲੋਕਾਂ ‘ਚ ਕਾਫ਼ੀ ਗੁੱਸਾ ਸੀ। ਉਸ ਘਟਨਾ ਨੇ ਇਨਸਾਨੀਅਤ ਨੂੰ ਕਾਫ਼ੀ ਸ਼ਰਮਸਾਰ ਕੀਤਾ। ਉਹ ਘਟਨਾ ਅਜੇ ਲੋਕਾਂ ਨੂੰ ਭੁੱਲੀ ਨਹੀਂ ਸੀ ਕਿ ਰਾਜਸਥਾਨ ਤੋਂ ਇੱਕ ਹੋਰ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ। ਜਿਸਨੇ ਇੱਕ ਵਾਰ ਫਿਰ ਇਨਸਾਨੀਅਤ ‘ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।
17 ਮਿੰਟਾਂ ਦੀ ਆਡੀਓ ਮੂਸੇਵਾਲਾ ਨੂੰ ਭੇਜੂ ਜੇਲ੍ਹ? ਆਡੀਓ ਨੇ ਕਰਤੇ ਖੁਲਾਸੇ,ਲੱਗ ਗਿਆ ਪਤਾ,ਮੂਸੇਵਾਲਾ ਨੂੰ ਕਿਸਨੇ ਬਚਾਇਆ?
ਊਠਣੀ ਦੇ ਕੱਟ ਦਿੱਤੇ ਪੈਰ
ਦਰਅਸਲ ਬੀਤੇ ਦਿਨੀਂ ਰਾਜਸਥਾਨ ਦੇ ਚੁਰੂ ਤੋਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਕੁਝ ਲੋਕਾਂ ਨੇ ਦਰਿੰਦਗੀ ਦੀਆਂ ਹੱਦ ਪਾਰ ਕਰ ਦਿੱਤੀਆਂ। ਦਰਅਸਲ ਕੁਝ ਲੋਕਾਂ ਨੇ ਊਠਣੀ ਦੇ ਪੈਰ ਕੱਟ ਦਿੱਤੇ ਅਤੇ ਇਲਾਜ਼ ਦੌਰਾਨ ਉਸਦੀ ਉਥੇ ਹੀ ਮੌਤ ਹੋ ਗਈ। ਇਹ ਖ਼ਬਰ ਸੋਸ਼ਲ ਮੀਡੀਆ ‘ਤੇ ਅੱਗ ਦੀ ਤਰ੍ਹਾਂ ਫੈਲ ਰਹੀ ਹੈ ਅਤੇ ਲੋਕ ਇਸ ਘਟਨਾ ‘ਤੇ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ ਅਤੇ ਇੰਸਾਫ ਦੀ ਮੰਗ ਕਰ ਰਹੇ ਹਨ।
🔴 LIVE 🔴 ਸਕੂਲੀ ਫ਼ੀਸ, ਕੋਟਕਪੂਰਾ ਮਾਮਲਾ ਤੇ ਪੰਜਾਬ ਦੇ ਨਕਲੀ ਬਜ਼ੁਰਗ | ਖ਼ਬਰਾਂ ਦਾ ਸਿਰਾ | Call – 0175 5000156
ਖਬਰਾਂ ਦੀ ਮੰਨੀਏ ਤਾਂ ਪਿੰਡ ਦੇ ਹੀ ਕੁਝ ਲੋਕਾਂ ਨੇ ਊਠਣੀ ਦੇ ਅੱਗੇ ਦੇ ਪੈਰਾਂ ਨੂੰ ਕੁਲਹਾੜੀ ਨਾਲ ਕੱਟ ਦਿੱਤਾ ਅਤੇ ਊਠਣੀ ਬੁਰੀ ਤਰ੍ਹਾਂ ਜਖ਼ਮੀ ਹੋ ਗਈ। ਊਠਣੀ ਦੇ ਨਾਲ ਇਸ ਤਰ੍ਹਾਂ ਦੀ ਬੇਰਹਿਮੀ ਦਾ ਕਾਰਨ ਸੀ ਕਿ ਊਠਣੀ ਖੇਤ ‘ਚ ਵੜ੍ਹ ਗਈ ਸੀ ਜਿਸ ਤੋਂ ਬਾਅਦ ਕੁਝ ਲੋਕਾਂ ਨੇ ਉਸ ‘ਤੇ ਕੁਲਹਾੜੀ ਨਾਲ ਵਾਰ ਕੀਤਾ ਅਤੇ ਉਹ ਬੁਰੀ ਤਰ੍ਹਾਂ ਜਖ਼ਮੀ ਹੋ ਗਈ ਹਾਲਾਂਕਿ ਉੱਥੇ ਮੌਜੂੂਦ ਲੋਕਾਂ ਨੇ ਊਠਣੀ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ।
ਹਾਈਕੋਰਟ ਨੇ ਫੀਸਾਂ ਦੇ ਮਾਮਲੇ ‘ਚ ਲਿਆ ਵੱਡਾ ਫੈਸਲਾ,ਮਾਪਿਆਂ ਨੂੰ ਦਿੱਤੀ ਆਹ ਰਾਹਤ!ਚਿਹਰੇ ਤੇ ਆਈ ਰੌਣਕ!
ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਉੱਠਣੀ ਨੂੰ ਇਲਾਜ਼ ਲਈ ਭੇਜਿਆ ਗਿਆ ਜਿੱਥੇ ਉਸਨੂੰ ਨਹੀਂ ਬਚਾਇਆ ਜਾ ਸਕਿਆ ਅਤੇ ਜਖ਼ਮੀ ਊਠਣੀ ਨੇ ਉਥੇ ਹੀ ਦਮ ਤੋੜ ਦਿੱਤਾ। ਖਬਰਾਂ ਦੀ ਮੰਨੀਏ ਤਾਂ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ 3 ਆਰੋਪੀਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.