WORLD WALK

ਕਿਹੜਾ ਹੈ ਸਭ ਤੋਂ ਵੱਡਾ ਮਹਾਂਦੀਪ ?

ਅਮਰਜੀਤ ਸਿੰਘ ਵੜੈਚ (94178-01988)

ਦੁਨੀਆਂ ਨੂੰ ਸੱਤ ਮਹਾਂਦੀਪਾਂ ਵਿੱਚ ਵੰਡ ਕੇ ਇਸ ਬਾਰੇ ਜਾਣਕਾਰੀ ਹਾਸਿਲ ਕੀਤੀ ਜਾਂਦੀ ਹੈ, ਆਸਟਰੇਲੀਆ, ਅਫ਼ਰੀਕਾ, ਐਨਟਾਰਕਟਿਕਾ, ਏਸ਼ੀਆ, ਉਤਰੀ ਅਮਰੀਕਾ, ਦੱਖਣੀ ਅਮਰੀਕਾ ਅਤੇ ਯੂਰਪ ਮਹਾਂਦੀਪ। ਏਸ਼ੀਆ ਸਾਰੇ ਮਹਾਂਦੀਪਾਂ ਨਾਲੋਂ ਵੱਡਾ ਹੈ। ਇਹ ਦੁਨੀਆਂ ਦੀ ਕੁਲ ਤਕਰੀਬਨ ਪੌਣੇ ਅੱਠ ਅਰਬ ਆਬਾਦੀ ਦਾ 59.76 ਫ਼ੀਸਦ ਯਾਨੀ ਸਾਢੇ ਚਾਰ ਅਰਬ ਤੋਂ ਵੱਧ ਆਬਾਦੀ ਨੂੰ 44 ਕਰੋੜ 61 ਲੱਖ 14000 ਵਰਗ ਕਿਲੋਮੀਟਰ ਤੋਂ ਵੱਧ ਦੀ ਧਰਤੀ ‘ਤੇ ਸੰਭਾਲੀ ਬੈਠਾ ਹੈ। ਵਿਸ਼ਵ ਵਿੱਚ ਕੁਲ 193 ਦੇਸ਼ ਹਨ ਅਤੇ ਇਕੱਲੇ ਏਸ਼ੀਆ ਵਿੱਚ ਹੀ 48+3 (ਅਤੇ ਤਿੰਨ ਤਇਵਾਨ, ਹੌਗਕਾਂਗ ਅਤੇ ਮੱਕਾਓ ਵਿਵਾਦਿਤ) ਦੇਸ਼ ਹਨ ਜੋ ਪੂਰੇ ਵਿਸ਼ਵ ਦੇ 25 ਫ਼ੀਸਦ ਹਨ।

ਇਸ ਵਿੱਚ ਆਬਾਦੀ ਪੱਖੋਂ ਸਭ ਤੋਂ ਵੱਡੇ ਮੁਲਕ ਚੀਨ, ਭਾਰਤ, ਇੰਡੋਨੇਸ਼ੀਆ, ਪਾਕਿਸਤਾਨ, ਬੰਗਲਾਦੇਸ਼ ਹਨ ਅਤੇ ਸਭ ਤੋਂ ਨਿੱਕਾ ਦੇਸ਼ ਬਰੂਨੀ ਹੈ ਜਿਸ ਦੀ ਆਬਾਦੀ ਚਾਰ ਲੱਖ 37 ਹਜ਼ਾਰ 439 ਹੈ। ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ (8848 ਮੀਟਰ) ਜੋ ਨਿਪਾਲ ਵਿੱਚ ਹੈ ਉਹ ਵੀ ਏਸ਼ੀਆ ਵਿੱਚ ਹੈ ਅਤੇ ਸਮੁੰਦਰ ਵਿੱਚ ਸਭ ਤੋਂ ਵੱਧ ਗਹਿਰਾਈ (423 ਮੀਟਰ) ਵੀ ਏਸ਼ੀਆ ਦੇ ਡੈਡ ਸੀ (ਇਜ਼ਰਾਇਲ ਦੇ ਨੇੜੇ) ਵਿੱਚ ਹੀ ਹੈ। ਇਸ ਦੇ ਉਤਰ ਵਿਚ ਵੈਸਟ ਬੈਂਕ, ਪੂਰਬ ਵਿੱਚ ਜੌਰਡਨ ਅਤੇ ਪੱਛਮ ਵਿੱਚ ਇਜ਼ਰਾਇਲ ਹੈ।

ਦੁਨੀਆਂ ਦੇ ਬਹੁਤ ਹੀ ਵਧੀਆ ਅਤੇ ਮਹੱਤਵਪੂਰਨ ਸ਼ਹਿਰ ਜਿਵੇਂ ਟੋਕੀਓ, ਬੀਜਿੰਗ, ਹੌਂਗਕਾਂਗ, ਹਨੋਈ, ਮਨੀਲਾ, ਸਿੰਗਾਪੁਰ, ਕਾਠਮੰਡੂ, ਢਾਕਾ ਦਿੱਲੀ, ਬੈਂਗਲੂਰੂ, ਮੁੰਬਈ, ਹੈਦਰਾਬਾਦ, ਕੋਲਕਾਤਾ, ਜੈਪੁਰ, ਸਿਓਲ, ਕੁਆਲਾਲੰਪੁਰ, ਗੁਆਂਗਜ਼ੂ,ਕਰਾਚੀ, ਲਾਹੌਰ, ਚੇਨਈ, ਬੈਂਕਾਕ ਆਦਿ ਕੁਝ ਮਹੱਤਵਪੂਰਨ ਸ਼ਹਿਰ ਏਸ਼ੀਆ ਵਿੱਚ ਹੀ ਹਨ, ਜਿਨ੍ਹਾਂ ਵਿੱਚ ਵਿਸ਼ਵ ਪੱਧਰ ਦੀਆਂ ਆਰਥਿਕ ਗਤੀ ਵਿਧੀਆਂ ਚਲਦੀਆਂ ਰਹਿੰਦੀਆਂ ਹਨ। ਇਹ ਸ਼ਹਿਰ ਉਦਯੋਗਿਕ ਅਤੇ ਸੈਰ ਸਪਾਟਾ ਪੱਖੋਂ ਵੀ ਵਿਸ਼ੇਸ਼ ਸਥਾਨ ਰੱਖਦੇ ਹਨ। ਏਸ਼ੀਆ ਵਿੱਚ 26.1 ਫ਼ੀਸਦ ਇਸਲਾਮ ਨੂੰ ਮੰਨਣ ਵਾਲੇ ਹਨ ਅਤੇ 25.7 ਫ਼ੀਸਦ ਲੋਕ ਹਿੰਦੂ ਧਰਮ ਦੇ ਸ਼ਰਧਾਲੂ ਹਨ।

ਬੜੀ ਹੈਰਾਨੀ ਵਾਲੀ ਗੱਲ ਹੈ ਕਿ 20 ਫ਼ੀਸਦ ਏਸ਼ੀਅਨ ਲੋਕ ਹਨ ਜੋ ਕਿਸੇ ਵੀ ਧਰਮ ਦੇ ਸ਼ਰਧਾਲੂ ਨਹੀਂ ਹਨ ਅਤੇ ਕਿਸੇ ਵੀ ਧਰਮ ਨੂੰ ਮੰਨਦੇ ਹੀ ਨਹੀਂ। ਇਸ ਮਹਾਂਦੀਪ ਵਿੱਚ 8.6 ਫ਼ੀਸਦ ਬੁੱਧ ਧਰਮ ਦੇ ਮੰਨਣ ਵਾਲੇ ਰਹਿੰਦੇ ਹਨ। ਇਸ ਤੋਂ ਇਲਾਵਾ 8.6 ਫ਼ੀਸਦ ਲੋਕ-ਧਰਮ ਅਤੇ 1.2 ਫ਼ੀਸਦ ਲੋਕ ਹੋਰ ਧਰਮਾਂ ਦੇ ਹਨ। ਏਸ਼ੀਆ ਦੇ ਉਤਰ-ਪੱਛਮ ਵਿੱਚ ਯੂਰਪ, ਦੱਖਣ-ਪੱਛਮ ਵਿੱਚ ਅਫ਼ਰੀਕਾ, ਉਤਰ-ਪੂਰਬ ਪ੍ਰਸ਼ਾਂਤ ਮਹਾਂਸਾਗਰ ਅਤੇ ਦੱਖਣ-ਪੂਰਬ ਵਿੱਚ ਆਸਟਰੇਲੀਆ ਮਹਾਂਦੀਪ ਲੱਗਦੇ ਹਨ।

ਏਸ਼ੀਆ ਵਿੱਚ 2300 ਦੇ ਕਰੀਬ ਭਾਸ਼ਾਵਾਂ ਬੋਲੀਆਂ ਜਾਦੀਆਂ ਹਨ। ਏਸ਼ੀਆ 14 ਡਿਗਰੀ ਦੱਖਣ ਤੋਂ 80 ਡਿਗਰੀ ਉਤਰ ਲੌਂਗੀਟਿਊਡ ਤੱਕ ਅਤੇ 20 ਡਿਗਰੀ ਲੈਟੀਟਿਊਡ ਪੂਰਬ ਤੋਂ 195 ਡਿਗਰੀ ਲੈਟੀਟਿਊਡ ਪੂਰਬ ਤੱਕ ਫੈਲਿਆ ਹੋਇਆ ਹੈ। ਏਸ਼ੀਆ 8876 ਕਿਲੋਮੀਟਰ ਪੂਰਬ ਤੋਂ ਪੱਛਮ ਤੱਕ ਚੌੜਾ ਅਤੇ 11000 ਕਿਲੋਮੀਟਰ ਉਤਰ ਤੋਂ ਦੱਖਣ ਵੱਲ ਲੰਮਾ ਹੈ। ਏਸ਼ੀਆ ਦੀ ਸਮੁੰਦਰ ਤੱਟ ਦੀ ਲੰਬਾਈ 220266 ਕਿਲੋਮੀਟਰ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button