Breaking NewsPunjabTop News

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਰੋਕਿਆਂ ਟਰੇਨਾਂ, ਪਟੜੀਆਂ ‘ਤੇ ਲੰਮੇ ਪਏ ਕਿਸਾਨ

ਜਲੰਧਰ : ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਆਪਣੀਆਂ ਵੱਖ ਵੱਖ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਅੱਜ ਇਕ ਵਾਰ ਫਿਰ ਤੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵਲੋਂ 3 ਵਜੇ ਤੱਕ ਲਈ ਟਰੇਨਾਂ ਰੋਕਣ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 12 ਜ਼ਿਲ੍ਹਿਆਂ ਵਿੱਚ 14 ਥਾਵਾਂ ਉਤੇ ਰੇਲਾਂ ਜਾਮ ਕੀਤੀਆਂ ਜਾਣਗੀਆਂ।

ਰੇਲਾਂ ਦੀ ਰੁਕੀ ਰਫ਼ਤਾਰ, ਪਟੜੀਆਂ ‘ਤੇ ਲੰਮੇ ਪਏ ਕਿਸਾਨ, ਭਖਿਆ ਮਾਹੌਲ

ਮਿਲੀ ਜਾਣਕਾਰੀ ਮੁਤਾਬਿਕ ਦੁਪਹਿਰ 12 ਵਜੇ ਤੋਂ ਲੈ ਕੇ 3 ਵਜੇ ਤੱਕ ਟ੍ਰੇਨਾਂ ਰੋਕੀਆਂ ਜਾਣਗੀਆਂ। ਇਸ ਦੌਰਾਨ ਟ੍ਰੇਨ ਦਾ ਸਫਰ ਕਰਨ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦਈਏ ਕਿ 12 ਜ਼ਿਲ੍ਹਿਆਂ ’ਚ 14 ਰੇਲਵੇ ਸਟੇਸ਼ਨਾਂ ’ਤੇ ਚੱਕਾ ਜਾਮ ਕੀਤਾ ਜਾਵੇਗਾ।

ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਵੱਲੋਂ ਰੇਲ ਰੋਕੋ ਅੰਦੋਲਨ:-

1. ਜ਼ਿਲ੍ਹਾ ਅੰਮ੍ਰਿਤਸਰ ਦੇਵੀਦਾਸਪੁਰਾ (ਜੰਡਿਆਲਾ ਗੁਰੂ)

2. ਜ਼ਿਲ੍ਹਾ ਗੁਰਦਾਸਪੁਰ ਬਟਾਲਾ ਰੇਲਵੇ ਸਟੇਸ਼ਨ

3. ਜ਼ਿਲ੍ਹਾ ਤਰਨਤਾਰਨ ਖਡੂਰ ਸਾਹਿਬ ਸਟੇਸ਼ਨ, ਪੱਟੀ ਸਟੇਸ਼ਨ, ਤਰਨਤਾਰਨ ਰੇਲਵੇ ਸਟੇਸ਼ਨ

4. ਜ਼ਿਲ੍ਹਾ ਫਿਰੋਜ਼ਪੁਰ ਬਸਤੀ ਟੈਕਾ ਵਾਲੀ, ਗੁਰੂ ਹਰਸਹਾਏ

5. ਜ਼ਿਲ੍ਹਾ ਮੋਗਾ ਮੋਗਾ ਰੇਲਵੇ ਸਟੇਸ਼ਨ

6. ਜ਼ਿਲ੍ਹਾ ਮੁਕਤਸਰ ਮਲੋਟ ਰੇਲਵੇ ਸਟੇਸ਼ਨ

7. ਜ਼ਿਲ੍ਹਾ ਫਾਜ਼ਿਲਕਾ ਫਾਜ਼ਿਲਕਾ ਰੇਲਵੇ ਸਟੇਸ਼ਨ

8. ਜ਼ਿਲ੍ਹਾ ਜਲੰਧਰ ਅਤੇ ਕਪੂਰਥਲਾ ਜਲੰਧਰ ਕੈਟ ਰੇਲਵੇ ਸਟੇਸ਼ਨ

9. ਜ਼ਿਲ੍ਹਾ ਹੁਸ਼ਿਆਰਪੁਰ ਟਾਂਡਾ ਰੇਲਵੇ ਸਟੇਸ਼ਨ

10. ਜ਼ਿਲ੍ਹਾ ਲੁਧਿਆਨਾ ਚ ਸਮਰਾਲਾ

11. ਜ਼ਿਲ੍ਹਾ ਬਰਨਾਲਾ ਘੁੱਣਸ ਸਟੇਸ਼ਨ

12. ਜ਼ਿਲ੍ਹਾ ਫਰੀਦਕੋਟ ਰੇਲਵੇ ਸਟੇਸ਼ਨ ਫਰੀਦਕੋਟ

ਕਿਸਾਨ ਮਜ਼ਦੂਰ ਜਥੇਬੰਦੀਆਂ ਦੀਆਂ ਮੰਗਾਂ :-

  1. ਫਸਲਾਂ ਦੀ MSP ਦੀ ਗਾਰੰਟੀ
  2. ਅੰਦੋਲਨ ‘ਚ ਜਾਣ ਗਵਾਉਣ ਵਾਲੇ ਕਿਸਾਨ ਪਰਿਵਾਰਾਂ ਨੂੰ ਮੁਆਵਜ਼ਾ
  3. ਭਾਰਤ ਮਾਲਾ ਪ੍ਰੋਜੈਕਟ ‘ਚ ਆ ਰਹੀਆਂ ਜ਼ਮੀਨਾਂ ਦਾ ਯੋਗ ਮੁਆਵਜ਼ਾ
  4. ਗੰਨੇ ਦਾ ਰੇਟ 500 ਰੂ ਕੁਅਟਲ
  5. ਮ੍ਰਿਤਕ ਕਿਸਾਨ ਪਰਿਵਾਰਾਂ ਨੂੰ ਨੌਕਰੀ
  6. ਦਿੱਲੀ ਅੰਦੋਲਨ ਦੌਰਾਨ ਕਿਸਾਨਾ ‘ਤੇ ਦਰਜ ਕੇਸ ਰੱਦ ਕਰੋ
  7. ਬਿਜਲੀ ਸੋਧ ਬਿਲ ਵਾਪਸ ਲਿਓ
  8. ਲਖੀਮਪੁਰ ਖੀਰੀ ਦੇ ਦੋਸ਼ਿਆ ਨੂੰ ਸਖ਼ਤ ਸਜ਼ਾਵਾਂ ਦਿਓ

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button