PunjabTop News

ਕਿਸਾਨ-ਮਜ਼ਦੂਰ 21 ਜੁਲਾਈ ਦਿੱਲੀ ਚ ਕਰੇਗੀ ਮਹਾਂ ਪੰਚਾਇਤ

ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਜ਼ਿਲ੍ਹਾ ਪੱਧਰੀ ਮੀਟਿੰਗ ਕਰਕੇ 21 ਜੁਲਾਈ ਦਿੱਲੀ ਮਹਾਂ ਪੰਚਾਇਤ ਦੀਆਂ ਤਿਆਰੀਆਂ- ਪ੍ਰਧਾਨ ਮੰਤਰੀ ਮੋਦੀ ਦੇ ਜਲੰਧਰ ਆਉਣ ਤੇ ਪੁਤਲਾ ਫੂਕਦਿਆ ਫਰੀ ਟਰੇਡ ਸਮਝੌਤੇ ਰੱਦ ਕਰਨ ਦੀ ਜ਼ੋਰਦਾਰ ਮੰਗ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੇ ਜ਼ਿਲ੍ਹਾ ਆਗੂਆਂ ਦੀ ਮੀਟਿੰਗ ਗੁਰਦੁਆਰਾ ਅਰਮਾਨਪੁਰਾ ਸਾਹਿਬ (ਨੇੜੇ ਫਿਰੋਜ਼ਪੁਰ) ਵਿਖੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਜਾਣਕਾਰੀ ਜ਼ਿਲ੍ਹਾ ਪ੍ਰੈਸ ਸਕੱਤਰ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਨੇ ਲਿਖਤੀ ਪ੍ਰੈਸ ਨੋਟ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਸੀ. ਮੀਤ ਪ੍ਰਧਾਨ ਧਰਮ ਸਿੰਘ ਸਿੱਧੂ ਨੇ ਕਿਹਾ ਕਿ 21 ਜੁਲਾਈ ਨੂੰ ਦਿੱਲੀ ਵਿਖੇ ਕਿਸਾਨ ਘਾਟ ਵਿਖੇ ਹੋਣ ਵਾਲੀ ਮਹਾਂ ਪੰਚਾਇਤ ਵਿਖੇ ਪਹੁੰਚਣ ਲਈ ਜ਼ਿਲੇ ਦੇ ਸਾਰੇ ਜੋਨਾ ਦੀਆਂ ਤਿਆਰੀਆਂ ਦੀ ਰਿਪੋਰਟ ਬਾਰੇ ਗੱਲਬਾਤ ਕਰਦਿਆਂ ਬੱਸਾਂ ਰਾਹੀਂ ਪਹੁੰਚਣ ਤੇ KMM ਦੇ ਸੱਦੇ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਪਿੰਡ ਆਸਲ (ਫਿਰੋਜ਼ਪੁਰ ਨੇੜੇ ਰੇਲਵੇਫਾਟਕ) ਤੇ ਫੂਕ ਦਿਆ ਭਾਰਤ-ਅਮਰੀਕਾ ਫਰੀ ਟਰੇਡ ਡੀਲ ਸਮਝੋਤੇ ਰੱਦ ਕਰਨ ਦੀ ਜ਼ੋਰਦਾਰ ਮੰਗ ਕੀਤੀ।
ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਫਰੀ ਟਰੇਡ ਸਮਝੌਤੇ ਨਾਲ ਦੇਸ਼ ਭਰ ਦੇ ਕਿਸਾਨ, ਮਜ਼ਦੂਰਾਂ , ਛੋਟੇ ਦੁਕਾਨਦਾਰ, ਵਪਾਰੀਆਂ ਤੇ ਹਰੇਕ ਵਰਗ ਦੇ ਲੋਕਾਂ ਦੇ ਹੱਕਾਂ ਤੇ ਡਾਕੇ ਹਨ। ਕੇਂਦਰ ਸਰਕਾਰ ਵਲੋਂ ਕਿਸਾਨਾਂ ਮਜ਼ਦੂਰਾਂ ਨੂੰ ਸਾਰੀਆਂ ਫਸਲਾਂ ਦੀ MSP ਸੀ, 2+50 ਫੀਸਦੀ ਫਾਰਮੂਲੇ ਅਨੁਸਾਰ ਦੇਣ ਦਾ ਕਾਨੂੰਨ, ਸਾਰੇ ਕਿਸਾਨਾਂ ਮਜ਼ਦੂਰਾਂ ਦੇ ਸਮੁੱਚੇ ਕਰਜੇ ਖਤਮ ਕਰਨ, ਕਿਸਾਨੀ ਅੰਦੋਲਨਾਂ ਦੌਰਾਨ ਪਾਏ ਸਾਰੇ ਕੇਸ ਰੱਦ ਕਰਨ, ਜ਼ਮੀਨਾਂ ਨੂੰ ਜਬਰੀ ਖੋਹਣ ਵਾਲੇ ਬਣਾਏ ਜਾ ਰਹੇਕਾਨੂੰਨ ਖ਼ਤਮ ਕਰਨ, ਬਿਜਲੀ ਬੋਰਡ ਨੂੰ ਪ੍ਰਾਈਵੇਟ ਕਰਨ ਤੋਂ ਰੋਕਿਆ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button