Breaking NewsD5 specialNewsTop News

ਕਿਸਾਨ ਆਗੂ ਜੰਗਵੀਰ ਸਿੰਘ ਨੇ CM Channi ਦੇ ਨਾਲ ਹੋਣ ਵਾਲੀ ਬੈਠਕ ਦੀ ਤਾਰੀਕ ਬਦਲਣ ‘ਤੇ ਜਤਾਈ ਨਾਰਾਜ਼ਗੀ

ਬਹਾਨਾ ਬਣਾ ਕੇ ਸਮਾਂ ਕੱਢ ਰਹੀ ਹੈ ਪੰਜਾਬ ਸਰਕਾਰ, ਮੀਟਿੰਗ ਦੇ ਬਾਈਕਾਟ ਦਾ ਕੀਤਾ ਐਲਾਨ

ਚੰਡੀਗੜ੍ਹ : ਕਿਸਾਨ ਆਗੂ ਜੰਗਵੀਰ ਸਿੰਘ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਹੋਣ ਵਾਲੀ ਮੀਟਿੰਗ ਦੀ ਤਾਰੀਕ ਬਦਲਣ ‘ਤੇ ਨਾਰਾਜ਼ਗੀ ਵਿਅਕਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਿਸਾਨ ਜਥੇਬੰਦੀਆਂ ਦੇ ਨਾਲ 17 ਦਸੰਬਰ ਨੂੰ ਮੀਟਿੰਗ ਰੱਖੀ ਸੀ, ਜਿਸ ਦੇ ਲਈ ਸਾਨੂੰ ਇੱਕ ਹਫਤਾ ਪਹਿਲਾਂ ਹੀ ਪੱਤਰ ਮਿਲ ਗਿਆ ਸੀ। ਅਸੀਂ ਸਾਰੀਆਂ 32 ਜਥੇਬੰਦੀਆਂ ਸ਼੍ਰੀ ਦਰਬਾਰ ਸਾਹਿਬ ‘ਚ ਨਤਮਸਤਕ ਵੀ ਹੋ ਆਈਆਂ।

CM ਛੱਡ PM ਕੁਰਸੀ ਨੂੰ ਪਾਇਆ ਕਿਸਾਨਾਂ ਨੇ ਹੱਥ ! ਕਿਸਾਨ ਆਗੂ ਰਾਜੇਵਾਲ ਨੇ ਕੀਤਾ ਵੱਡਾ ਐਲਾਨ

ਉਨ੍ਹਾਂ ਨੇ ਕਿਹਾ ਕਿ ਹੁਣ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਨੇ ਮੀਟਿੰਗ 20 ਦਸੰਬਰ ਨੂੰ ਕਰ ਦਿੱਤੀ ਹੈ। ਇਸਦਾ ਕਾਰਨ ਇਹ ਹੈ ਕਿ ਅਜੇ ਦੋ – ਤਿੰਨ ਜਥੇਬੰਦੀਆਂ ਸ਼੍ਰੀ ਦਰਬਾਰ ਸਾਹਿਬ ਨਹੀਂ ਗਈਆਂ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਬਹਾਨਾ ਬਣਾ ਕੇ ਸਮਾਂ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਐਲਾਨ ਕੀਤਾ ਕਿ ਅਸੀਂ ਸਭ ਇਸ ਮੀਟਿੰਗ ਦਾ ਬਾਈਕਾਟ ਕਰਾਂਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button