Breaking NewsD5 specialIndiaNewsTop News

ਕਿਸਾਨੀ ਅੰਦੋਲਨ ਅਤੇ ਸਰਕਾਰ ਨੂੰ ਲੈ ਕੇ ਰਾਮ ਰਹੀਮ ਨੇ ਜੇਲ੍ਹ ‘ਚੋਂ ਲਿਖੀ ਚਿੱਠੀ, ਹੋ ਰਹੀ ਹੈ ਵਾਇਰਲ

ਸਿਰਸਾ : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਇੱਕ ਵਾਰ ਫਿਰ ਤੋਂ ਜੇਲ੍ਹ ‘ਚੋਂ ਚਿੱਠੀ ਲਿਖੀ ਹੈ। ਇਸ ਖ਼ਤ ‘ਚ ਰਾਮ ਰਹੀਮ ਨੇ ਲਿਖਿਆ ਹੈ ਕਿ ਦੇਸ਼ ਦਾ ਅੰਨਦਾਤਾ ਅਤੇ ਦੇਸ਼ ਦੇ ਰਾਜਾਂ ਵਿੱ’ਚ ਜੋ ਵਿਵਾਦ ਚੱਲ ਰਿਹਾ ਹੈ, ਪਰਮਾਤਮਾ ਤੁਹਾਨੂੰ ਦੋਵਾਂ ਨੂੰ ਰਸਤਾ ਦਿਖਾਉਣ ਤਾਂ ਕਿ ਦੇਸ਼ ਜੋ ਕੋਰੋਨਾ ਵਰਗੀ ਮਹਾਮਾਰੀ ਨਾਲ ਲੜ ਰਿਹਾ ਹੈ, ਉਹ ਤਰੱਕੀ ਦੇ ਰਸਤੇ ‘ਤੇ ਇੱਕਜੁਟ ਹੋ ਕੇ ਅੱਗੇ ਵਧੇ। ਇਹ ਚਿੱਠੀ ਰਾਮ ਰਹੀਮ ਨੇ 23 ਫਰਵਰੀ ਨੂੰ ਜੇਲ੍ਹ ਤੋਂ ਲਿਖੀ ਸੀ। ਸੋਸ਼ਲ ਮੀਡੀਆ ‘ਤੇ ਹੁਣ ਇਹ ਚਿੱਠੀ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

🔴LIVE|| ਰਾਸ਼ਟਰਪਤੀ ਨੇ ਕੇਂਦਰ ਸਰਕਾਰ ਨੂੰ ਪਾਈ ਝਾੜ!ਮੋਦੀ ਨੂੰ ਲੱਗਿਆ ਵੱਡਾ ਝਟਕਾ!ਕੋਰਟ ਨੇ ਖੁਸ਼ ਕਰਤੇ ਕਿਸਾਨ!

ਡੇਰਾ ਮੁਖੀ ਵੱਲੋਂ ਭੇਜੀ ਗਈ ਚਿੱਠੀ ‘ਤੇ ਜੇਲ੍ਹ ਪ੍ਰਸ਼ਾਸਨ ਦੀ 26 ਫਰਵਰੀ ਦੀ ਮੋਹਰ ਲੱਗੀ ਹੋਈ ਹੈ। ਚਿੱਠੀ ‘ਚ ਡੇਰਾ ਮੁਖੀ ਨੇ ਆਪਣੀ ਮਾਂ ਨੂੰ ਸਮੇਂ ਤੇ ਦਵਾਈਆਂ ਲੈਂਦੇ ਰਹਿਣ ਦੀ ਸਲਾਹ ਦਿੱਤੀ ਹੈ। ਨਾਲ ਹੀ ਲਿਖਿਆ ਹੈ ਕਿ ਅਸੀਂ ਜ਼ਲਦ ਆ ਕੇ ਤੁਹਾਡਾ ਪੂਰਾ ਇਲਾਜ਼ ਜਰੂਰ ਕਰਾਵਾਗੇ। ਡੇਰਾ ਮੁਖੀ ਨੇ ਲਿਖਿਆ ਹੈ ਕਿ ਸਤਿਗੁਰੁ ਰਾਮ ਜੋ ਵੀ ਕਰਦੇ ਹਨ 100 ਫ਼ੀਸਦੀ ਠੀਕ ਕਰਦੇ ਸਨ, ਕਰਨਗੇ ਵੀ 100 ਫ਼ੀਸਦੀ ਠੀਕ। ਉਥੇ ਹੀ ਰਾਮ ਰਹੀਮ ਨੇ ਡੇਰਾ ਪ੍ਰੇਮੀਆਂ ਨੂੰ ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਲਗਾਉਣ ਦੀ ਵੀ ਸਲਾਹ ਦਿੱਤੀ ਹੈ।

ਇਸਦੇ ਨਾਲ ਹੀ ਦੇਸ਼ ਦੀ ਸੁਖ ਸ਼ਾਂਤੀ ਲਈ ਇੱਕ ਦਿਨ ਦਾ ਵਰਤ ਰੱਖਣ ਅਤੇ ਜਰੂਰਤਮੰਦਾਂ ਨੂੰ ਰਾਸ਼ਨ ਦੇਣ ਲਈ ਲਿਖਿਆ ਹੈ। ਦੱਸ ਦਈਏ  ਕਿ ਐਤਵਾਰ ਨੂੰ ਡੇਰਾ ਸੱਚਾ ਸੌਦਾ ਦੇ ਦੂਜੇ ਗੁਰੂ ਸ਼ਾਹ ਸਤਨਾਮ ਸਿੰਘ  ਦੀ ਗੁਰੂਗੱਦੀ ‘ਤੇ ਬੈਠਣ ਦੇ 61ਵੇਂ ਦਿਨ ਨੂੰ ਮਹਾਰਹਮੋਕਰਮ ਦਿਵਸ ਦੇ ਰੂਪ ‘ਚ ਮਨਾਇਆ ਗਿਆ। ਇਸ ਮੌਕੇ ‘ਤੇ ਵੱਡੀ ਗਿਣਤੀ ‘ਚ ਡੇਰਿਆ ਪ੍ਰੇਮੀਆ ਨੇ ਹਿੱਸਾ ਲਿਆ। ਸਤਿਸੰਗ ਪੰਡਾਲ ‘ਚ ਵੱਡੀਆਂ ਸਕਰੀਨਾਂ  ਦੇ ਮਾਧਿਅਮ ਨਾਲ ਡੇਰਾ ਮੁਖੀ ਦਾ ਰਿਕਾਰਡਿਡ ਸਤਿਸੰਗ ਸੁਣਾਇਆ ਗਿਆ। ਉਥੇ ਹੀ  ਰਾਮ ਰਹੀਮ ਵੱਲੋਂ ਭੇਜੀ  ਚਿੱਠੀ ਵੀ ਪੜ੍ਹੀ ਗਈ । ਐਤਵਾਰ ਨੂੰ ਸਤਿਸੰਗ  ਤੋਂ ਬਾਅਦ ਇਹ ਖ਼ਤ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button