ਕਿਸਾਨਾਂ ਵੱਲੋਂ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸਾਸਨ ਦਾ ਮੰਡੀਆਂ ਵਿੱਚ ਕੀਤੇ ਯੋਗ ਪ੍ਰਬੰਧਾ ਲਈ ਧੰਨਵਾਦ
ਮੰਡੀਆਂ ਵਿੱਚ ਨਿਰਵਿਗਨ ਚਲ ਰਹੀ ਹੈ ਕਣਕ ਦੀ ਖਰੀਦ, ਕਿਸਾਨ ਪੂਰੀ ਤਰ੍ਹਾਂ ਸੰਤੁਸਟ
ਪਠਾਨਕੋਟ: ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ ਜਿਲ੍ਹੇ ਦੀਆਂ ਮੰਡੀਆ ਵਿੱਚ ਕਿਸੇ ਵੀ ਤਰ੍ਹਾਂ ਨਾਲ ਕੋਈ ਵੀ ਕਮੀ ਨਜਰ ਨਹੀਂ ਆ ਰਹੀ। ਕੋਵਿਡ ਦੇ ਚਲਦਿਆਂ ਵੀ ਜਿਲ੍ਹਾ ਪ੍ਰਸਾਸਨ ਵੱਲੋਂ ਪਹਿਲਾ ਹੀ ਵਿਸ਼ੇਸ ਰੀਵਿਓ ਮੀਟਿੰਗਾਂ ਦੋਰਾਨ ਸਬੰਧਤ ਵਿਭਾਗੀ ਅਧਿਕਾਰੀਆਂ ਨੂੰ ਸਾਰੇ ਪ੍ਰਬੰਧਾ ਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਕਰਨ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ , ਜਿਸ ਦਾ ਨਤੀਜਾ ਇਹ ਹੋ ਰਿਹਾ ਹੈ ਕਿ ਕਿਸੇ ਵੀ ਕਿਸਾਨ ਨੂੰ ਮੰਡੀਆਂ ਵਿੱਚ ਅਪਣੀ ਕਣਕ ਦੀ ਖਰੀਦ ਲਈ ਇੰਤਝਾਰ ਨਹੀਂ ਕਰਨਾ ਪੈ ਰਿਹਾ । ਅਗਰ ਕੋਈ ਕਿਸਾਨ ਸਵੇਰੇ ਕਣਕ ਲੈ ਕੇ ਮੰਡੀਆਂ ਵਿੱਚ ਪਹੁੰਚ ਰਿਹਾ ਹੈ ਤਾਂ ਸਾਮ ਤੱਕ ਉਸ ਦੀ ਕਣਕ ਦੀ ਸਫਾਈ ਕਰਵਾ ਕੇ ਖਰੀਦ ਕਰ ਲਈ ਜਾਂਦੀ ਹੈ ਅਤੇ ਕਿਸਾਨ ਸਾਮ ਤੱਕ ਅਪਣੇ ਘਰ੍ਹਾਂ ਨੂੰ ਵਾਪਿਸ ਪਰਤ ਜਾਂਦੇ ਹਨ।
ਦਿੱਲੀ ਤੋਂ ਆਈ ਵੱਡੀ ਖ਼ਬਰ !ਚੋਣਾਂ ਤੋਂ ਪਹਿਲਾਂ ਹੋਇਆ ਵੱਡਾ ਕੰਮ !ਘਰ ਬੈਠ ਗਏ ਉਮੀਦਵਾਰ !
ਮਾਸਟਰ ਦਿਆਲ ਸਿੰਘ ਪਿੰਡ ਪਠਾਨਚੱਕ ਜਿਲ੍ਹਾ ਪਠਾਨਕੋਟ ਦਾ ਕਹਿਣਾ ਹੈ ਕਿ ਉਹ ਅਪਣੀ ਕਣਕ ਲੈ ਕੇ ਸਰਨਾ ਮੰਡੀ ਪਠਾਨਕੋਟ ਵਿੱਚ ਆਏ ਸਨ ਜਿੱਥੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਹਿਲਾ ਉਨ੍ਹਾਂ ਦੀ ਕਣਕ ਨੂੰ ਪੱਖਾ ਆਦਿ ਲਗਾਇਆ ਗਿਆ ਅਤੇ ਸਾਮ ਤੱਕ ਉਨ੍ਹਾਂ ਦੀ ਸਾਰੀ ਕਣਕ ਦੀ ਖਰੀਦ ਕਰ ਲਈ ਗਈ ਸੀ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਦੇ ਲਈ ਉਹ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸਾਸਨ ਦਾ ਧੰਨਵਾਦ ਕਰਦੇ ਹਨ।
ਬਾਰਡਰ ‘ਤੇ ਬੈਠੇ ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ !ਆਪ੍ਰੇਸ਼ਨ ਕਲੀਨ ਦੀ ਨਿੱਕਲੀ ਫੂਕ !
ਸੁਰੇਸ ਕੁਮਾਰ ਸਪੁੱਤਰ ਓੁਕਾਰ ਨਾਥ ਪਿੰਡ ਸੁੁੰਦਰਚੱਕ ਨੇ ਕਿਹਾ ਕਿ ਉਹ ਕਣਕ ਲੈ ਕੇ ਭੋਆ ਮੰਡੀ ਵਿਖੇ ਪਹੁੰਚੇ ਸਨ ਜਿੱਥੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੇਸਾਨੀ ਪੇਸ ਨਹੀਂ ਆਈ, ਅਤੇ ਇੱਕ ਦਿਨ ਵਿੱਚ ਹੀ ਉਨ੍ਹਾਂ ਦੀ ਕਣਕ ਦੀ ਖਰੀਦ ਕਰ ਲਈ ਗਈ। ਉਨ੍ਹਾਂ ਕਿਹਾ ਕਿ ਉਹ ਮੰਡੀਆਂ ਵਿੱਚ ਕੀਤੇ ਯੋਗ ਪ੍ਰਬੰਧਾਂ ਤੋਂ ਪੂਰੀ ਤਰ੍ਹਾਂ ਸੰਤੁਸਟ ਹਨ ਅਤੇ ਜਿਲ੍ਹਾ ਪ੍ਰਸਾਸਨ ਦਾ ਧੰਨਵਾਦ ਕਰਦੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.