D5 specialOpinion

ਕਿਸਾਨਾਂ ਦੀ ਕਚਿਹਰੀ ਨੇ ਸਿਆਸੀ ਪਾਰਟੀਆਂ ਤੇ ਕਸਿਆ ਸਿਕੰਜ਼ਾ

ਸਿਆਸੀ ਆਗੂ ਕੁਰਸੀ ਦੀ ਲੜਾਈ ਲਈ ਹੋ ਰਹੇ ਨੇ ਤਰਲੋਮੱਛੀ

(ਜਸਪਾਲ ਸਿੰਘ ਢਿੱਲੋਂ) : ਪਟਿਆਲਾ 13 ਸਤੰਬਰ : ਦੇਸ ਦੇ ਇਤਿਹਾਸ ’ਚ ਪਹਿਲੀ ਵਾਰ ਹੋਇਆ ਹੈ ਕਿ ਕਿਸਾਨਾਂ ਦੀਆਂ ਜਥੇਬੰਦੀਆਂ ਵੱਲੋਂ ਮਨਾਈਆਂ ਜਾ ਰਹੀਆਂ ਮਹਾਂ ਪੰਚਾਇਤਾਂ ’ਚ ਲੋਕਾਂ ਦੀਆਂ ਵੱਡੀਆਂ ਭੀੜਾਂ ਉਮੜੀਆਂ ਹਨ। ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਕਿਸਾਨਾਂ ਨੇ ਕਿਸਾਨ ਅਦਾਲਤ ਲਾਈ ਹੈ, ਜਿਸ ਵਿਚ ਭਾਜਪਾ ਨੂੰ ਛੱਡਕੇ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਬੁਲਾਅਿਾ ਗਿਆ ਸੀ। ਇਸ ਕਚਿਹਰੀ ’ਚ ਸਿੱਧਾ ਐਲਾਨ ਕੀਤਾ ਗਿਆ ਕਿ ਕੋਈ ਵੀ ਸਿਆਸੀ ਪਾਰਟੀ ਉਸ ਵੇਲੇ ਤੱਕ ਕੋਈ ਚੋਣ ਰੈਲੀ ਨਹੀਂ ਕਰੇਗੀ , ਜਦੋਂ ਤੱਕ ਚੋਣ ਕਮਿਸ਼ਨ ਚੋਣਾਂ ਦੀਆਂ ਤਾਰੀਖਾਂ ਐਲਾਨ ਨਹੀਂ ਕਰਦਾ। ਇਸ ਤੇ ਉਲਟ ਸਿਆਸੀ ਆਗੂ 2022 ਦੀ ਕੁਰਸੀ ਲੜਾਈ ਲਈ ਉਤਾਵਲੇ ਹਨ। ਸਭ ਤੋਂ ਅੱਗੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨੇ ਰੇਸ ਕੁੱਝ ਜ਼ਿਆਦਾ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਸੀ।

ਇਸ ਵੇਲੇ ਕਿਸਾਨਾਂ ਅਤੇ ਸਿਆਸੀ ਆਗੂਆਂ ’ਚ ਟਕਰਾ ਹੋ ਰਹੇ ਹਨ, ਇਸ ਵੇਲੇ ਇਸ ਮਾਮਲੇ ’ਚ ਕੁੱਝ ਸੰਭਲ ਕੇ ਚਲਣ ਦੀ ਲੋੜ ਹੈ। ਇਨਾਂ ਸਿਆਸੀ ਆਗੂਆਂ ਕਰਕੇ ਪੰਜਾਬ ਪਹਿਲਾਂ ਹੀ ਬਹੁਤ ਕੁੱਝ ਭੁਗਤ ਚੁੱਕਾ ਹੈ। ਇਸ ਕਚਿਹਰੀ ’ਚ ਅਕਾਲੀ ਦਲ ਤੇ ਕਾਂਗਰਸ ਨੂੰ ਛੱਡਕੇ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਨੇ ਇਕ ਅਵਾਜ਼ ’ਚ ਕਿਸਾਨਾਂ ਦੀ ਗੱਲ ਮੰਨੀ। ਇਨਾਂ ’ਚ ਅਕਾਲੀ ਦਲ ਸੰਯੁਕਤ, ਆਮ ਆਦਮੀ ਪਾਰਟੀ, ਲੋਕ ਇਨਸਾਫ ਪਾਰਟੀ ਸਮੇਤ ਹੋਰਨਾਂ ਪਾਰਟੀਆਂ ਨੇ ਕਿਸਾਨਾਂ ਦੀ ਅਵਾਜ਼ ’ਚ ਆਪਣੀ ਅਵਾਜ਼ ਮਿਲਾਈ ਹੈ। ਅਕਾਲੀ ਦਲ ਨੇ ਆਪਣੀ ਕੋਰ ਕਮੇਟੀ ਦੀ ਬੈਠਕ ਬੁਲਾਈ ਜਿਸ ਵਿਚ ਕਿਹਾ ਕਿ ਅਕਾਲੀ ਦਲ ਇਕ ਸਿਆਸੀ ਪਾਰਟੀ ਹੈ ਕੋਈ ਵੀ ਪਾਰਟੀ ਲੋਕਾਂ ਕੋਲ ਜਾਕੇ ਆਪਣੀ ਗੱਲ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ। ਇਸ ਲਈ ਉਨਾਂ ਨੂੰ ਸਿਆਸੀ ਰੈਲੀਆਂ ਕਰਨ ਤੋਂ ਨਾ ਰੋਕਿਆ ਜਾਵੇ, ਇਸ ਫੈਸਲੇ ਤੇ ਮੁੜ ਨਜ਼ਰਸਾਨੀ ਕਰਕੇ ਫਿਰ ਤੋਂ ਵਿਚਾਰਿਆ ਜਾਣਾ ਚਾਹੀਦਾ ਹੈ।

ਇਸੇ ਦੌਰਾਨ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਹੋਰਨਾਂ ਆਗੂਆਂ ਨੇ ਇਸ ਕਚਿਹਰੀ ’ਚ ਆਖਿਆ ਕਿ ਅਸੀਂ ਆਪਣੀ ਪਾਰਟੀ ’ਚ ਸਲਾਹ ਕਰਾਂਗੇ। ਇਸ ਤੋਂ ਅੱਗੇ ਜਾਂਦਿਆਂ ਸ: ਸਿੱਧੂ ਨੇ ਇਕ ਚਿੱਠੀ ਲਿਖ ਦਿੱਤੀ । ਇਸ ਪੱਤਰ ’ਚ ਉਨਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਕਿਸਾਨਾਂ ਤੇ ਦਰਜ ਹੋਏ ਕੇਸਾਂ ਨੂੰ ਤੁਰੰਤ ਰੱਦ ਕੀਤਾ ਜਾਵੇ। ਇਸ ਪੱਤਰ ’ਚ ਉਨਾਂ ਕਈ ਮੁੱਦਿਆਂ ਤੇ ਸਰਕਾਰ ਦੀ ਸ਼ਲਾਘਾ ਕੀਤੀ ਹੈ। ਇਸ ਦੇ ਨਾਲ ਹੀ ਉਨਾਂ ਨੇ ਕਈ ਫਸਲਾਂ ਦੀ ਖ੍ਰੀਦ ਡ ਸਰਕਾਰ ਨੂੰ ਖੁਦ ਆਪਣੇ ਹੱਥਾਂ ’ਚ ਲੈਣੀ ਚਾਹੀਦੀ ਹੈ। ਤੇਲ ਬੀਜ ਤੇ ਦਾਲਾਂ ਤੇ ਰਾਜ ਸਰਕਾਰ ਨੂੰ ਕੁੱਝ ਆਪਣੇ ਪੱਧਰ ਤੇ ਕਰਨਾ ਚਾਹੀਦਾ ਹੈ। ਅਕਾਲੀ ਦਲ ਨੇ ਇਕ ਪ੍ਰੋਗਰਾਮ ਰੱਖ ਲਿਆ ਹੈ ਕਿ 17 ਸਤੰਬਰ ਨੂੰ ਕਾਲਾ ਦਿਵਸ ਮਨਾਇਆ ਜਾਵੇਗਾ ਅਤੇ ਦਿੱਲੀ ਸੰਸਦ ਅੱਗੇ ਧਰਨਾ ਦੇਣਾ ਹੈ। ਇਸ ਮਾਮਲੇ ’ਚ ਸਰਕਾਰ ਸਾਰੀਆਂ ਕਿਸਾਨ ਜਥੇਬੰਦੀਆਂ ਸਮੇਤ ਹੋਰਨਾਂ ਜਥੇਬੰਦੀਆਂ ਨੇ 27 ਸਤੰਬਰ ਦੇ ਭਾਰਤ ਬੰਦ ਦੀ ਹਮਾਇਤ ਕੀਤੀ ਹੈ।

ਪਰ ਅਕਾਲੀ ਦਲ ਬਾਦਲ ਵੱਖਰਾ ਰਾਹ ਅਪਣਾ ਰਿਹਾ ਹੈ। ਇਹ ਵੀ ਉਸ ਤਰਾਂ ਹੈ ਜਿਵੇਂਪੰਜਾਬ ਬੰਦ ਵਾਲੇ ਦਿਨ ਅਕਾਲੀ ਦਲ ਨੇ ਰਸਤਾ ਰੋਕੋ ਪ੍ਰੋਗਰਾਮ ਦੇ ਦਿੱਤਾ। ਲੋਕਾਂ ’ਚ ਇਸ ਗੱਲ ਦੀ ਵੀ ਚਰਚਾ ਹੈ ਕਿ ਜਿਸ ਵੇਲੇ ਪਿਛਲੇ ਸਾਲ ਤਿੰਨ ਕਾਲੇ ਕਾਨੂੰਨਾਂ ਦੇ ਸਬੰਧ ਆਰਡੀਨੈਂਸ ਆਏ , ਉਸ ਵੇਲੇ ਕੇਂਦਰੀ ਮੰਤਰੀ ਮੰਡਲ ’ਚ ਬੈਠੀ ਸਾਬਕਾ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਇਨਾਂ ਕਾਨੂੰਨਾਂ ਦੀ ਵਿਰੋਧਤਾ ਨਹੀਂ ਸੀ ਕੀਤੀ , ਇਥੋਂ ਤੱਕ ਕਿ ਸਤੰਬਰ ਤੱਕ ਇਸ ਪਾਰਟੀ ਜਿਸ ਵਿਚ ਖੁਦ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਖੇਤੀ ਕਾਨੂੰਨਾਂ ਦੀ ਹਮਾਇਤ ਕੀਤੀ , ਪਾਰਟੀ ਦੇ ਸੁਪਰੀਮੋ ਤੇ ਪੰਜ ਵਾਰੀਆਂ ਦੇ ਮੁੱਖ ਮੰਤਰੀ ਸ: ਪ੍ਰਕਾਸ ਸਿੰਘ ਬਾਦਲ ਤੋਂ ਵੀ ਖੇਤੀ ਕਾਨੂੰਨਾਂ ਦੀ ਹਮਾਇਤ ਕਰਵਾ ਦਿੱਤੀ। ਅੱਜ ਤੱਕ ਵੀ ਸ: ਬਾਦਲ ਨੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕੋਈ ਵੀ ਬਿਆਨ ਨਹੀਂ ਦਿੱਤਾ। ਲੋਕਾਂ ’ਚ ਇਹ ਚਰਚਾ ਹੈ ਕਿ ਅਕਾਲੀ ਦਲ ਨੂੰ ਬਦਲਵਾਂ ਪ੍ਰੋਗਰਾਮ ਨਹੀਂ ਦੇਣਾ ਚਾਹੀਦਾ ਸੀ ਸਗੋਂ ਦੂਜਿਆਂ ਦੇ ਨਾਲ ਮਿਲਕੇ ਹੀ ਚਲਣਾ ਚਾਹੀਦਾ ਹੈ।

ਕਾਂਗਰਸ ਦੇ ਪ੍ਰਧਾਨ ਸਮੇਤ ਹੋਰਨਾਂ ਕਈ ਪਾਰਟੀਆਂ ਨੇ ਕਿਸਾਨਾਂ ਦੇ ਹੱਕ ’ਚ ਗੱਲ ਕੀਤੀ ਹੈ। ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਸਿਮਰਜੀਤ ਸਿੰਘ ਬੈਂਸ ਸਮੇਤ ਹੋਰਨਾਂ ਪਾਰਟੀਆਂ ਦੇ ਆਗੂਆਂ ਨੇ ਇਕ ਅਵਾਜ਼ ’ਚ ਕਿਸਾਨਾਂ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਤੇ ਆਖਿਆ ਹੈ ਕਿ ਉਹ ਕੋਈ ਸਿਆਸੀ ਗਤੀਵਿਧੀ ਨਹੀਂ ਕਰਨਗੀਆਂ ।
ਭਾਵੇਂ ਇਸ ਵੇਲੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਦੀ ਰਾਇ ਵੱਖਰੀ ਹੈ ਉਨਾਂ ਦਾ ਕਹਿਣਾ ਹੈ ਕਿ ਕੇਵਲ ਤੇ ਕੇਵਲ ਭਾਰਤੀ ਜਨਤਾ ਪਾਰਟੀ ਦਾ ਹੀ ਵਿਰੋਧ ਕੀਤਾ ਜਾਵੇ। ਦੂਜੇ ਪਾਸੇ ਕਿਸਾਨ ਆਗੂ ਬਲਬੀਰ ਸਿੰਘ ਰਜੇਵਾਲ ਨੇ ਸਪਸ਼ਟ ਕਿਹਾ ਹੈ ਕਿ ਚੋਣ ਕਮਿਸ਼ਨ ਦੇ ਐਲਾਨ ਤੋਂ ਪਹਿਲਾਂ ਕਿਸੇ ਵੀ ਸਿਆਸੀ ਧਿਰ ਨੂੰ ਸਿਆਸੀ ਰੈਲੀ ਨਹੀਂ ਕਰਨ ਦਿੱਤੀ ਜਾਵੇਗੀ, ਪਰ ਇਕ ਗੱਲ ਸਾਫ ਕਰ ਦਿੱਤੀ ਕਿ ਕਿਸੇ ਵੀ ਸਿਆਸੀ ਆਗੂ ਦਾ ਕਿਸੇ ਸਮਾਜਿਕ ਸਮਾਗਮ ’ਚ ਜਾਣ ਤੇ ਵਿਰੋਧ ਨਾ ਕੀਤਾ ਜਾਵੇ।

ਬਹੁਤ ਸਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵੇਲੇ ਮੋਰਚਾ ਕਾਫੀ ਸਰਗਰਮੀ ਨਾਲ ਚੱਲ ਰਿਹਾ ਹੈ , ਇਸ ਵੇਲੇ ਸਾਰਿਆਂ ਨੂੰ ਇਕ ਜੁੱਟ ਹੋਣ ਦੀ ਲੋੜ ਹੈ ਜੇ ਅਵਾਜ਼ਾਂ ਵੱਖੋ ਵੱਖਰੀਆਂ ਹੋਣਗੀਆਂ ਇਸ ਨਾਲ ਕਿਸਾਨੀ ਮੋਰਚੇ ਨੂੰ ਢਾਹ ਲੱਗ ਸਕਦੀ ਹੈ। ਕਿਸਾਨਾਂ ਨੇ ਹਾਲ ਦੀ ਘੜੀ ਕਰਨਾਲ ’ਚ ਸਰਕਾਰ ਨੂੰ ਝੁਕਾ ਕੇ ਜਿੱਤ ਹਾਸਿਲ ਕੀਤੀ ਹੈ , ਮੁਜ਼ੱਫਰਨਗਰ ਦੀ ਮਹਾਂ ਪੰਚਾਇਤ ਤੋਂ ਬਾਅਦ ਕਰਨਾਲ ਅਤੇ ਸਿਰਸਾ ਦੀ ਮਹਾਂ ਪੰਚਾਇਤ ਨੇ ਕਿਸਾਨਾਂ ਦੇ ਹੋਂਸਲੇ ਬੁਲੰਦ ਕੀਤੇ ਹਨ। ਜਿਸ ਤਰੀਕੇ ਨਾਲ ਇਸ ਵੇਲੇ ਕਿਸਾਨਾਂ ਨੇ ਆਪਣੇ ਸੰਘਰਸ਼ ਨੂੰ ਕੌਮੀ ਪੱਧਰ ਤੇ ਲੈ ਗਏ ਹਨ । ਮੁਜਫਰ ਨਗਰ ਵਿਖੇ ਮਹਾਂ ਪੰਚਾਇਤ ’ਚ 15 ਤੋਂ ਵੱਧ ਰਾਜਾਂ ਤੋਂ ਕਿਸਾਨਾਂ ਦਾ ਆਊਣਾ ਇਕ ਸ਼ੁਭ ਸ਼ਗਨ ਹੈ। ਕਿਸਾਨਾਂ ਨੂੰ ਉਮੀਦ ਹੈ ਕਿ 27 ਦਾ ਭਾਰਤ ਬੰਦ ਹਰ ਹੀਲੇ ਕਾਮਯਾਬ ਹੋਵੇਗਾ। ਇਸ ਵੇਲੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਕਿਸਾਨਾਂ ਦੇ ਘੋਲ ਦੀ ਹਮਾਇਤ ਕੀਤੀ ਹੈ । ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਅਗਲੇ ਸਮੇਂ ਅੰਦਰ ਇਹ ਅੰਦੋਲਣ ਕਿਸ ਰੁੱਖ ਨੂੰ ਜਾਂਦਾ ਹੈ ਸਮਾਂ ਹੀ ਦੱਸੇਗਾ। ਇਸ ਵੇਲੇ ਸਭ ਦੀਆਂ ਨਜ਼ਰਾਂ ਸੁਪਰੀਮ ਕੋਰਟ ਦੀ ਅਗਲੀ ਪੇਸ਼ੀ ਜੋ 20 ਸਤੰਬਰ ਨੂੰ ਹੈ ਤੇ ਵੀ ਲੱਗੀਆਂ ਹੋਈਆਂ ਹਨ। ਇਸ ਦਿਨ ਕੀ ਹੋਵੇਗਾ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button