ਕਿਸਦੀ ਹੋਵੇਗੀ ਦਿੱਲੀ, ਸਖਤ ਸੁਰੱਖਿਆ ਹੇਠ ਵੋਟਿੰਗ ਸ਼ੁਰੂ

ਨਵੀਂ ਦਿੱਲੀ : ਰਾਜਨੀਤਿਕ ਦਲਾਂ ਦੇ ਇੱਕ – ਦੂਜੇ ‘ਤੇ ਇਲਜ਼ਾਮ ਤੋਂ ਬਾਅਦ ਅੱਜ ਸ਼ਨੀਵਾਰ ਨੂੰ ਦਿੱਲੀ ਵਿਧਾਨਸਭਾ ਚੋਣਾਂ ਲਈ ਵੋਟਾਂ ਪਾਈਆ ਜਾ ਰਹੀਆਂ ਹਨ। ਇਸ ਦਰਮਿਆਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਪਰਿਵਾਰ ਸਣੇ ਵੋਟ ਪਾਈ। ਕੇਜਰੀਵਾਲ ਨੇ ਆਪਣੇ ਪਰਿਵਾਰ ਨਾਲ ਸਿਵਲ ਲਾਈਨਜ਼ ਦੇ ਇਕ ਵੋਟਿੰਗ ਕੇਂਦਰ ‘ਤੇ ਵੋਟ ਪਾਈ। ਕੇਜਰੀਵਾਲ ਨੇ ਵੋਟ ਪਾਉਣ ਤੋਂ ਪਹਿਲਾਂ ਮਾਂ ਦਾ ਆਸ਼ੀਰਵਾਦ ਲਿਆ, ਪੈਰੀਂ ਹੱਥ ਲਾਏ ਅਤੇ ਫਿਰ ਵੋਟ ਪਾਉਣ ਲਈ ਨਿਕਲੇ।
BREAKING | ਟਕਸਾਲੀਆਂ ‘ਚ ਫੁੱਟ ! ਟਕਸਾਲੀਆਂ ਨੂੰ ਛੱਡਣ ਬਾਰੇ ਬੋਨੀ ਅਜਨਾਲਾ ਨੇ ਫ਼ੋਨ ‘ਤੇ ਕੀਤਾ ਖ਼ੁਲਾਸਾ !
ਚੋਣ ਕਮਿਸ਼ਨ ਨੇ ਪੂਰੀ ਦਿੱਲੀ ਵਿੱਚ ਨਿਰਪੱਖ ਅਤੇ ਸ਼ਾਂਤੀਪੂਰਨ ਵੋਟਿੰਗ ਕਰਾਉਣ ਲਈ ਪੁਖਤਾ ਇੰਤਜਾਮ ਕੀਤੇ ਹਨ। ਨਾਲ ਹੀ ਦਿੱਲੀ ਪੁਲਿਸ ਨੇ ਵੀ ਪੂਰੀ ਦਿੱਲੀ ‘ਚ ਸੁਰੱਖਿਆ ਵਧਾ ਦਿੱਤੀ ਹੈ।ਦਿੱਲੀ ਵਿੱਚ ਸ਼ਾਂਤੀਪੂਰਨ ਵੋਟਿੰਗ ਲਈ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਦਿੱਲੀ ਪੁਲਿਸ ਤੋਂ ਇਲਾਵਾ ਹੋਮਗਾਰਡ ਸਮੇਤ ਸੈਨਿਕ ਬਲਾਂ ਦੇ 75 ਹਜ਼ਾਰ ਤੋਂ ਜ਼ਿਆਦਾ ਹਥਿਆਰਬੰਦ ਨੋਜਵਾਨ ਚੱਪੇ – ਚੱਪੇ ‘ਤੇ ਤੈਨਾਤ ਕੀਤੇ ਗਏ ਹਨ। ਸੁਰੱਖਿਆ ਵਿਵਸਥਾ ‘ਤੇ ਨਜ਼ਰ ਰੱਖਣ ਲਈ ਇੱਕ ਕੰਟਰੋਲ ਰੂਮ ਵੀ ਬਣਾਇਆ ਹੈ।
Delhi Election | ਅੱਜ ਦਿੱਲੀ ‘ਚ ਚੋਣਾਂ, ਕੌਣ ਬਣੂ ਮੁੱਖ ਮੰਤਰੀ | Sidhu ਵਾਂਗ Jakhar ਵੀ ਬੋਲ ਪਿਆ
ਇਨ੍ਹਾਂ ਚੋਣਾਂ ਵਿਚ ਸੱਤਾਧਾਰੀ ਪਾਰਟੀ ‘ਆਪ’, ਵਿਰੋਧੀ ਧਿਰ ਭਾਜਪਾ ਤੇ ਕਾਂਗਰਸ ਮੁੱਖ ਤੌਰ ‘ਤੇ ਮੈਦਾਨ ਵਿਚ ਹਨ। ਦਿੱਲੀ ਵਿਧਾਨ ਸਭਾ ਚੋਣਾਂ ਵਿਚ ਕੁੱਲ 672 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਦਿੱਲੀ ਦੇ 1,47,86,382 ਵੋਟਰ ਫੈਸਲਾ ਲੈਣਗੇ ਕਿ ਦਿੱਲੀ ਵਿਚ ਕਿਹੜੀ ਪਾਰਟੀ ਸੱਤਾ ਵਿਚ ਆਵੇਗੀ। ਵੋਟਿੰਗ ਅੱਜ ਸ਼ਾਮ 6 ਵਜੇ ਤੱਕ ਖਤਮ ਹੋ ਜਾਵੇਗੀ।
ਆਹ ਹੁੰਦੈ POLICE ਵਾਲਿਆਂ ਦਾ ਦਬਦਬਾ, ਕਾਨੂੰਨ ਦੇ ਲੰਮੇ ਹੱਥਾਂ ਨੇ ਦੋ ਦਿਨਾਂ ‘ਚ ਚੱਕੇ ਬਦਮਾਸ਼
ਚੋਣਾਂ ਦੇ ਨਤੀਜੇ 11 ਫਰਵਰੀ ਨੂੰ ਆਉਣਗੇ। ਦਿੱਲੀ ਵਿਧਾਨ ਸਭਾ ਚੋਣਾਂ ਨਿਰਪੱਖ ਤੇ ਪੁਰ-ਅਮਨ ਕਰਵਾਉਣ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। 40 ਹਜ਼ਾਰ ਸੁਰੱਖਿਆ ਕਰਮਚਾਰੀ, 19 ਹਜ਼ਾਰ ਹੋਮਗਾਰਡ ਅਤੇ ਸੀ. ਏ. ਪੀ. ਐੱਫ. ਯਾਨੀ ਸੈਂਟਰਲ ਪੁਲਿਸ ਫੋਰਸ ਦੀਆਂ 190 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.