ਕਾਰਤਿਕ ਆਰੀਅਨ ਦਾ 14 ਦਿਨਾਂ ਬਨਵਾਸ ਹੋਇਆ ਖ਼ਤਮ

ਮੁੰਬਈ : ਅਦਾਕਾਰ ਕਾਰਤਿਕ ਆਰੀਅਨ ਨੇ ਸੋਮਵਾਰ ਨੂੰ ਦੱਸਿਆ ਕਿ ਉਨ੍ਹਾਂ ਦੀ ਕੋਵਿਡ-19 ਸੰਬੰਧੀ ਜਾਂਚ ਰਿਪੋਰਟ ‘ਚ ਉਨ੍ਹਾਂ ਦੇ ਸੰਕਰਮਿਤ ਨਾ ਹੋਣ ਦੀ ਪੁਸ਼ਟੀ ਹੋਈ ਹੈ ’ਤੇ ਜਲਦ ਹੀ ਉਹ ਸ਼ੂਟਿੰਗ ਕਰਨਾ ਸ਼ੁਰੂ ਕਰਨਗੇ। ਅਦਾਕਾਰ ਨੇ 22 ਮਾਰਚ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦੀ ਜਾਣਕਾਰੀ ਦਿੱਤੀ ਸੀ। ਇਸ ਤੋਂ 2 ਦਿਨ ਪਹਿਲਾਂ ਹੀ ਉਹ ‘ਐਫਡੀਸੀਆਈ ਐਕਸ ਲੈਕਮੇ ਫੈਸ਼ਨ ਵੀਕ’ ‘ਚ ਮਨੀਸ਼ ਮਲਹੋਤਰਾ ਦੇ ਲਈ ‘ਰੈਂਪ’ ‘ਤੇ ਉਤਰੇ ਸੀ।
BREAKING-ਮੋਦੀ ਦੇ ਸ਼ਹਿਰ ’ਚ ਕਿਸਾਨਾਂ ਨੇ ਕੁੱਟਿਆ ਬੀਜੇਪੀ ਦਾ ਭਗਤ!ਕਰਾਤੀ ਬੱਲੇ-ਬੱਲੇ!
ਆਰੀਅਨ ਨੇ ਟਵੀਟ ਕੀਤਾ, “ਸੰਕਰਮਣ ‘ਤੋਂ ਉੱਭਰ ਗਿਆ ਹਾਂ। 14 ਦਿਨ ਦਾ ਬਨਵਾਸ ਖਤਮ। ਕੰਮ ‘ਤੇ ਵਾਪਸ…”ਸੰਕਰਮਿਤ ਪਾਏ ਜਾਣ ਤੋਂ ਪਹਿਲਾਂ ਅਦਾਕਾਰ ਆਪਣੀ ਆਉਣ ਵਾਲੀ ਫਿਲਮ ‘ਭੂਲ ਭਲੱਈਆ 2’ ਦੇ ਲਈ ਅਦਾਕਾਰ ਕਿਆਰਾ ਅਡਵਾਨੀ ‘ਤੇ ਤੱਬੂ ਦੇ ਨਾਲ ਸ਼ੂਟਿੰਗ ਕਰ ਰਹੇ ਸੀ। ਫਿਲਮ ਦੀ ਸ਼ੂਟਿੰਗ ਪਿਛਲੇ ਮਹੀਨੇ ਹਿਮਾਚਲ ਪ੍ਰਦੇਸ਼ ਦੇ ਮਨਾਲੀ ‘ਚ ਸ਼ੁਰੂ ਕੀਤੀ ਗਈ ਸੀ। ਮੁੰਬਈ ‘ਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਇੱਕ ਦਿਨ ‘ਚ 11,163 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸ਼ਹਿਰ ‘ਚ ਸੰਕਰਮਿਤਾਂ ਦੀ ਕੁੱਲ ਗਿਣਤੀ ਵੱਧ ਕੇ 4,52,445 ਹੋ ਗਈ ਸੀ।
Negative ➖
14 din ka vanvaas khatam 🕺🏻
Back to work 🦥 pic.twitter.com/8QDMPraUvm— Kartik Aaryan (@TheAaryanKartik) April 5, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.