Breaking NewsD5 specialIndiaInternationalNewsTop News

ਕਾਬੁਲ ਦੇ ਗੁਰਦੁਆਰਾ ਸਾਹਿਬ ‘ਤੇ ਦਹਿਸ਼ਤਗਰਦਾਂ ਵੱਲੋਂ ਹਮਲੇ ਨੂੰ ਲੈ ਕੇ ਮਨਜਿੰਦਰ ਸਿਰਸਾ ਨੇ ਕੀਤਾ ਟਵੀਟ

ਕਾਬੁਲ/ਨਵੀਂ ਦਿੱਲੀ : ਕਾਬੁਲ ਵਿਖੇ ਸਥਿਤ ਕਰਤੇ ਪ੍ਰਵਾਨ ਗੁਰਦੁਆਰਾ ਸਾਹਿਬ ‘ਤੇ ਦਹਿਸ਼ਤਗਰਦਾਂ ਨੇ ਅੱਜ ਹਮਲਾ ਕਰ ਦਿੱਤਾ ਹੈ। ਇਸ ਸੰਬੰਧੀ ਮਨਜਿੰਦਰ ਸਿੰਘ ਸਿਰਸਾ ਵਲੋਂ ਟਵੀਟ ਕੀਤਾ ਗਿਆ। ਟਵੀਟ ਕਰਦਿਆਂ ਉਨ੍ਹਾਂ ਕਿਹਾ ਕਿ ਕਾਬੁਲ, ਅਫ਼ਗ਼ਾਨਿਸਤਾਨ ਦੇ ਗੁਰਦੁਆਰਾ ਕਰਤੇ ਪਰਵਾਨ ‘ਤੇ ਅੱਜ ਸਵੇਰੇ ਦਹਿਸ਼ਤਗਰਦਾਂ ਨੇ ਹਮਲਾ ਕਰ ਦਿੱਤਾ।

ਬਿਸ਼ਨੋਈ ਦੱਸ ਗਿਆ ਸੱਚ? ਫਸੇ ਵੱਡੇ ਅਫ਼ਸਰ! ਪੁਲਿਸ ਨੇ ਚੁੱਕਿਆ CM ਦਾ ਭਰਾ? D5 Channel Punjabi

ਗੁਰਦੁਆਰਾ ਸਾਹਿਬ ‘ਚ ਕਈ ਧਮਾਕਿਆਂ ਦੀ ਖ਼ਬਰ ਹੈ। ਗੁਰਦੁਆਰਾ ਕਰਤੇ ਪਰਵਾਨ ਦੇ ਪ੍ਰਧਾਨ ਗੁਰਨਾਮ ਸਿੰਘ ਨਾਲ ਗੱਲਬਾਤ ਕੀਤੀ। ਉਸਨੇ ਅਫ਼ਗਾਨਿਸਤਾਨ ‘ਚ ਸਿੱਖਾਂ ਲਈ ਵਿਸ਼ਵ ਪੱਧਰ ‘ਤੇ ਹਮਾਇਤ ਦੀ ਅਪੀਲ ਕੀਤੀ। ਗੁਰਦੁਆਰਾ ਸਾਹਿਬ ਦੇ ਅੰਦਰ ਦੇ ਕੀ ਹਾਲਾਤ ਹਨ ਇਸ ਬਾਰੇ ਕੁਝ ਨਹੀਂ ਪਤਾ ਅਤੇ ਕਿੰਨੇ ਵਿਅਕਤੀ ਅੰਦਰ ਫਸੇ ਹੋਏ ਹਨ ਤੇ ਕਿੰਨੇ ਮਾਰੇ ਗਏ। ਇਸ ਸੰਬੰਧੀ ਵੀ ਕੋਈ ਅਜੇ ਖ਼ਬਰ ਨਹੀਂ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button