ਕਾਂਗਰਸ ਕਾਟੋ ਕਲੇਸ਼ ਦੇ ਚੱਲਦਿਆਂ ਵਿਧਾਇਕ ਦਲ ਦੀ ਮੀਟਿੰਗ ਅੱਜ 5 ਵਜੇ

ਚੰਡੀਗੜ੍ਹ : ਆਲ ਇੰਡੀਆ ਕਾਂਗਰਸ ਕਮੇਟੀ ਦੇ ਹੁਕਮਾਂ ਮੁਤਾਬਿਕ 18 ਸਤੰਬਰ ਨੂੰ ਸ਼ਾਮ 5 ਵਜੇ ਪੰਜਾਬ ਕਾਂਗਰਸ ਵਿਧਾਇਕ ਦਲ ਦੀ ਬੈਠਕ ਕੀਤੀ ਜਾਵੇਗੀ ਤਾਂ ਕਿ ਕਾਂਗਰਸ ਦੇ ਅੰਦਰੂਨੀ ਕਾਟੋ ਕਲੇਸ਼ ਦਾ ਕੋਈ ਸਾਰਥਕ ਹੱਲ ਲੱਭਿਆ ਜਾ ਸਕੇ। ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਇਸ ਬਾਰੇ ਸੂਚਿਤ ਕਰਦਿਆਂ ਸਭ ਵਿਧਾਇਕਾਂ ਨੂੰ ਇਸ ਮੀਟਿੰਗ ‘ਚ ਸ਼ਮਿਲ ਹੋਣ ਦੀ ਹਦਾਇਤ ਕੀਤੀ ਹੈ।
Khabran Da Sira🔴LIVE :ਮੋਦੀ ਦਾ ਕਾਲੇ ਝੰਡਿਆਂ ਨਾਲ ਵਿਰੋਧ, ਸੁਖਬੀਰ ਦਾ ਬਿਆਨ ! ਕਿਸਾਨ ਅੰਦੋਲਨ ’ਚ ਸ਼ਰਾਬ? ਅਸਲ ਸੱਚ
ਸਿੱਧੂ ਨੇ ਦੇਰ ਰਾਤ ਟਵੀਟ ਕਰਕੇ ਇਹ ਮੀਟਿੰਗ ਸੱਦੇ ਜਾਣ ਦੀ ਪੁਸ਼ਟੀ ਕੀਤੀ ਹੈ। ਇਹ ਮੀਟਿੰਗ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਹੀ ਰੱਖੀ ਗਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ 40 ਕਾਂਗਰਸ ਵਿਧਾਇਕਾਂ ਵਲੋਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਪੰਜਾਬ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਕਰਵਾਉਣ ਦੀ ਮੰਗ ਸੰਬੰਧੀ ਚਿਠੀ ਭੇਜੇ ਜਾਣ ਬਾਰੇ ਚਰਚਾ ਛਿੜੀ ਸੀ, ਭਾਵੇਂ ਕਿ ਇਸ ਬਾਰੇ ਕਿਸੇ ਨੇ ਅਧਿਕਾਰਤ ਤੋਰ ‘ਤੇ ਪੁਸ਼ਟੀ ਨਹੀਂ ਸੀ ਕੀਤੀ ਪਰ ਹੁਣ ਮੀਟਿੰਗ ਸੱਦੇ ਜਾਣ ਨਾਲ ਸਥਿਤੀ ਸਾਫ ਹੋ ਗਈ ਹੈ ਕਿ ਪੰਜਾਬ ਕਾਂਗਰਸ ‘ਚ ਅੰਦਰਖਾਤੇ ਹਾਲੇ ਵੀ ਸਭ ਕੁਝ ਠੀਕ ਠਾਕ ਨਹੀਂ।
D5 Channel Punjabi ਕਿਸਾਨਾਂ ਨੇ ਘੇਰਿਆ, ਕਾਂਗਰਸੀ ਵਿਧਾਇਕ ਫਿਰ ਮਾਹੌਲ ਹੋਇਆ ਗਰਮ !
ਇਹ ਮੀਟਿੰਗ ਹੰਗਾਮੇਭਰੀ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਹਾਈਕਮਾਂਡ ਵੱਲੋਂ ਭੇਜੇ ਆਬਜ਼ਰਵਰਾਂ ਸਾਹਮਣੇ ਕੈਪਟਨ ਵਿਰੋਧੀ ਖੇਮਾ ਖੁੱਲ੍ਹ ਕੇ ਬੋਲ ਸਕਦਾ ਹੈ। ਹੁਣ ਦੇਖਣ ਵਾਲੀ ਗੱਲ ਰਹੇਗੀ ਕਿ ਇਸ ਮੀਟਿੰਗ ‘ਚ ਮੁੱਖ ਮੰਤਰੀ ਕੈਂਪਟਨ ਅਮਰਿੰਦਰ ਸ਼ਾਮਿਲ ਹੁੰਦੇ ਹਨ ਜਾਂ ਨਹੀਂ। ਕਾਂਗਰਸ ਹਾਈ ਕੁਮਾਨ ਦੇ 3 ਅਬਜ਼ਰਵਰ ਭੀ ਪਹੁੰਚਣਗੇ। ਕੈਪਟਨ ਅਮਰਿੰਦਰ ਸਿੰਘ ਨੇ ਵੀ ਸਵੇਰੇ ਸਿਸਵਾਂ ਹਾਉਸ ਵਿਖੇ ਆਪਣੇ ਸਮਰਥਕ ਵਿਧਾਇਕਾਂ ਦੀ ਮੀਟਿੰਗ ਸੱਦ ਲਈ ਹੈ।
The AICC has received a representation from a large number of MLAs from the congress party, requesting to immediately convene a meeting of the Congress Legislative Party of Punjab. Accordingly, a meeting of the CLP has been convened at 5:00 PM on 18th September at …..1/2 pic.twitter.com/BT5mKEnDs5
— Harish Rawat (@harishrawatcmuk) September 17, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.