ਕਸਟਮ ਵਿਭਾਗ ਦੀ ਕਾਰਵਾਈ ਤੋਂ ਬਾਅਦ Hardik Pandya ਦਾ ਆਇਆ ਬਿਆਨ
ਮੁੰਬਈ: ਦੁਬਈ ਤੋਂ ਵਾਪਸੀ ਸਮੇਂ ਕਸਟਮ ਵਿਭਾਗ ਨੇ ਕ੍ਰਿਕਟਰ Hardik Pandya ਦੀਆਂ ਕਰੋੜਾਂ ਰੁਪਏ ਦੀਆਂ ਘੜੀਆਂ ਜ਼ਬਤ ਕੀਤੀਆਂ ਸਨ।ਜਾਣਕਾਰੀ ਮੁਤਾਬਿਕ ਕ੍ਰਿਕਟਰ Hardik Pandya ਕੋਲ ਕਥਿਤ ਤੌਰ ‘ਤੇ ਘੜੀਆਂ ਦੇ ਬਿੱਲ ਦੀ ਰਸੀਦ ਨਹੀਂ ਸੀ ਜਿਸ ਕਾਰਨ ਚੈਕਿੰਗ ਦੌਰਾਨ ਕਸਟਮ ਵਿਭਾਗ ਨੇ ਉਨ੍ਹਾਂ ਦੀ ਘੜੀਆਂ ਜ਼ਬਤ ਕਰ ਲਈਆਂ ਸਨ।ਕਸਟਮ ਵਿਭਾਗ ਦੀ ਕਾਰਵਾਈ ਤੋਂ ਬਾਅਦ ਹੁਣ ਕ੍ਰਿਕਟਰ Hardik Pandya ਨੇ ਆਪਣੇ ਟਵਿੱਟਰ ਅਕਾਊਂਟ ਜ਼ਰੀਏ ਇੱਕ ਬਿਆਨ ਸਾਂਝਾ ਕੀਤਾ ਹੈ।
ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦਾ ਵੱਡਾ ਉਪਰਾਲਾ, ਪਿੰਡ ਵਾਸੀਆਂ ਨੂੰ ਮਿਲਿਆ ਵੱਡਾ ਸਹਿਯੋਗ
ਬਿਆਨ ਵਿਚ Hardik Pandya ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ‘ਤੇ ਗਲਤ ਧਾਰਨਾਵਾਂ ਘੁੰਮ ਰਹੀਆਂ ਹਨ।ਕਸਟਮ ਵਿਭਾਗ ਨੇ ਮੇਰੇ ’ਤੇ ਕੋਈ ਕਾਰਵਾਈ ਨਹੀਂ ਕੀਤੀ ਬਲਕਿ ਮੈਂ ਖ਼ੁਦ ਆਪਣੀ ਮਰਜ਼ੀ ਨਾਲ ਕਸਟਮ ਵਿਭਾਗ ਕੋਲ ਗਿਆ ਸੀ ਤਾਂ ਕਿ ਮੇਰੇ ਵੱਲੋਂ ਯੁ.ਏ.ਈ. ਤੋਂ ਲਿਆਂਦੀਆਂ ਗਈਆਂ ਚੀਜ਼ਾਂ ਬਾਰੇ ਉਨ੍ਹਾਂ ਨੂੰ ਦੱਸਿਆ ਜਾ ਸਕੇ ਅਤੇ ਲੋੜੀਂਦੀ ਕਸਟਮ ਡਿਊਟੀ ਦਾ ਭੁਗਤਾਨ ਵੀ ਕੀਤਾ ਜਾ ਸਕੇ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.