Breaking NewsD5 specialEntertainmentNews

ਕਰੋੜਾਂ ਦੀ ਮਾਲਕਣ ਹੈ ਜੂਹੀ ਚਾਵਲਾ, ਜਾਣੋ ਕਿਉਂ ਇੱਕ ਡਾਇਮੰਡ ਝੁਮਕੇ ਦੇ ਖੋਹ ਜਾਣ ਕਾਰਨ ਹੈ ਪ੍ਰੇਸ਼ਾਨ

ਮੁੰਬਈ : ਬਾਲੀਵੁਡ ਅਦਾਕਾਰਾ ਜੂਹੀ ਚਾਵਲਾ ਇਨੀਂ ਦਿਨੀਂ ਆਪਣੇ ਇੱਕ ਡਾਇਮੰਡ ਦੇ ਝੁਮਕੇ ਦੇ ਖੋਹ ਜਾਣ ਤੋਂ ਬੇਹੱਦ ਪ੍ਰੇਸ਼ਾਨ ਹੈ। ਦਰਅਸਲ ਮੁੰਬਈ ਏਅਰਪੋਰਟ ‘ਤੇ ਜੂਹੀ ਚਾਵਲਾ ਦਾ ਹੀਰੇ ਦਾ ਝੁਮਕਾ ਡਿੱਗ ਗਿਆ। ਜਿਸਨੂੰ ਲੈ ਕੇ ਜੂਹੀ ਚਾਵਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗਰਾਮ ‘ਤੇ ਇੱਕ ਪੋਸਟ ਸ਼ੇਅਰ ਕਰ ਲੋਕਾਂ ਨੂੰ ਝੁਮਕੇ ਨੂੰ ਲੱਭਣ ਲਈ ਮਦਦ ਮੰਗੀ ਹੈ।
ਆਓ ਜੀ ਜਾਣਦੇ ਹਾਂ ਆਖਿਰ ਕਿਉਂ ਕਰੋੜਾਂ ਦੀ ਮਾਲਕਣ ਹੋਣ ਦੇ ਬਾਵਜੂਦ ਇੱਕ ਝੁਮਕੇ ਨੂੰ ਲੈ ਕੇ ਜੂਹੀ ਚਾਵਲਾ ਪ੍ਰੇਸ਼ਾਨ ਹੈ।

ਕਿਸਾਨ ਅੰਦੋਲਨ ‘ਚ ਆਹ ਮੁੰਡੇ ਨੇ ਕੀਤਾ ਕਮਾਲ, ਹਰ ਪਾਸੇ ਹੋ ਰਹੇ ਨੇ ਚਰਚੇ, ਦੇਖ ਦਿੱਲੀ ਦੇ ਲੋਕ ਵੀ ਹੋਏ ਇਕੱਠੇ

ਝੁਮਕਾ ਲੱਭਣ ਵਾਲੇ ਲਈ ਰੱਖਿਆ ਇਨਾਮ
ਜੂਹੀ ਨੇ ਝੁਮਕੇ ਦੀ ਦੂਜੀ ਜੋੜੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਕਿਹਾ, ‘ਸਵੇਰੇ ਮੈਂ ਮੁੰਬਈ ਏਅਰਪੋਰਟ ਦੇ ਗੇਟ ਨੰਬਰ 8 ‘ਤੇ ਜਾ ਰਹੀ ਸੀ। ਐਮੀਰੇਟਸ ਕਾਊਂਟਰ ‘ਤੇ ਮੇਰੀ ਚੈਕਿੰਗ ਹੋਈ, secruity ਚੈੱਕ ਹੋਇਆ ਪਰ ਵਿੱਚੋ ਕਿਤੇ ਮੇਰਾ ਡਾਇਮੰਡ ਝੁਮਕਾ ਡਿੱਗ ਗਿਆ। ‘ਜੂਹੀ ਨੇ ਲੋਕਾਂ ਨੂੰ ਕਿਹਾ ਕਿ, ‘ਜੇਕਰ ਕਿਸੇ ਨੂੰ ਉਨ੍ਹਾਂ ਦਾ ਝੁਮਕਾ ਮਿਲਦਾ ਹੈ ਤਾਂ ਉਹ ਪੁਲਿਸ ਨੂੰ ਇਸਦੀ ਸੂਚਨਾ ਦੇਣ। ਇਹ ਮੇਰਾ ਮੈਚਿੰਗ ਪੀਸ ਹੈ ਜਿਸਨੂੰ ਮੈਂ 15 ਸਾਲ ਤੋਂ ਪਾ ਰਹੀ ਹਾਂ। ਕ੍ਰਿਪਾ ਲੱਭਣ ‘ਚ ਮੇਰੀ ਮਦਦ ਕਰੋ ’ ਜੂਹੀ ਨੇ ਇਹ ਵੀ ਲਿਖਿਆ ਕਿ ਜੋ ਵੀ ਉਨ੍ਹਾਂ ਦੇ ਝੁਮਕਿਆ ਨੂੰ ਲੱਭ ਦੇਵੇਗਾ ਉਹ ਉਸਨੂੰ ਇਨਾਮ ਵੀ ਦੇਵੇਗੀ।

ਮੋਟਰਾਂ ਦੇ ਬਿੱਲਾਂ ਨੂੰ ਲੈ ਕੇ ਵੱਡੀ ਖ਼ਬਰ! ਕੇਂਦਰ ਦਾ ਕਿਸਾਨਾਂ ਨੂੰ ਵੱਡਾ ਝਟਕਾ! ਆਹ ਲੀਡਰ ਨੇ ਖੋਲ੍ਹੇ ਸਾਰੇ ਭੇਤ!

15 ਸਾਲ ਪੁਰਾਣਾ ਹੈ ਝੁਮਕਾ
ਇਸ ਪੋਸਟ ਨੂੰ ਸ਼ੇਅਰ ਕਰ ਜੂਹੀ ਨੇ ਜਿਕਰ ਕੀਤਾ ਹੈ ਕਿ ਉਹ ਡਾਇਮੰਡ ਝੁਮਕਾ 15 ਸਾਲ ਪੁਰਾਨਾ ਹੈ। ਹਰ ਕਿਸੇ ਨੂੰ ਆਪਣੀਆਂ ਚੀਜਾਂ ਨਾਲ ਬੇਹੱਦ ਲਗਾਵ ਹੁੰਦਾ ਹੈ, ਕਿਹਾ ਜਾ ਸਕਦਾ ਹੈ ਕਿ 15 ਸਾਲ ਪੁਰਾਣੇ ਝੁਮਕੇ ਦਾ ਅਚਾਨਕ ਖੋਹ ਜਾਣਾ ਜੂਹੀ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਉਥੇ ਹੀ ਜੂਹੀ ਦੀ ਇਸ ਪੋਸਟ ‘ਤੇ ਯੂਜਰ ਕੰਮੈਂਟ ਕਰ ਲਿਖ ਰਹੇ ਹਨ ਆਸ ਕਰਦੇ ਹਾਂ ਕਿ ਜੂਹੀ ਨੂੰ ਉਨ੍ਹਾਂ ਦਾ ਝੁਮਕਾ ਜਲਦ ਮਿਲ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button