ਕਰੀਬ 7 ਮਹੀਨੇ ਬਾਅਦ ਅਬੋਹਰ ਤੋਂ ਹਰਿਦੁਆਰ ਅਤੇ ਦਿੱਲੀ ਤੱਕ ਚੱਲੀਆਂ 2 ਟਰੇਨਾਂ
ਫਾਜ਼ਿਲਕਾ : ਕੋਰੋਨਾ ਵਾਇਰਸ ਦੇ ਚੱਲਦਿਆਂ ਲੱਗੇ ਲਾਕਡਾਊਨ ਅਤੇ 2 ਮਹੀਨਿਆਂ ਤੋਂ ਕਿਸਾਨ ਅੰਦੋਲਨ ਦੇ ਚੱਲਦਿਆਂ ਪੰਜਾਬ ਭਰ ‘ਚ ਯਾਤਰੀ ਟਰੇਨਾਂ ਨਹੀਂ ਚੱਲ ਰਹੀਆਂ ਸਨ ਪਰ ਅੱਜ ਗੰਗਾ ਨਗਰ ਤੋਂ ਚੱਲਕੇ ਵਾਇਆ ਅਬੋਹਰ ਹੁੰਦੇ ਹੋਏ ਇੰਟਰਸਿਟੀ ਹਰਿਦੁਆਰ ਅਤੇ ਇੰਟਰਸਿਟੀ ਦਿੱਲੀ ਗੱਡੀਆਂ ਰਵਾਨਾ ਕੀਤੀਆਂ ਗਈਆਂ। ਜਿਸ ‘ਚ ਕੋਰੋਨਾ ਵਾਇਰਸ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਗੱਡੀਆਂ ਨੂੰ ਚਲਾਇਆ ਗਿਆ ਹੈ। ਰਿਜ਼ਰਵੇਸ਼ਨ ਕਰਕੇ ਯਾਤਰਾ ਕਰਨ ਵਾਲੇ ਲੋਕਾਂ ਨੂੰ ਹੀ ਯਾਤਰਾ ਕਰਨ ਦੀ ਇਜ਼ਾਜਤ ਦਿੱਤੀ ਗਈ ਹੈ।
ਮੱਧ ਪ੍ਰਦੇਸ਼ ਦੇ ਕਿਸਾਨਾਂ ਨੇ ਕਰਤਾ ਵੱਡਾ ਐਲਾਨ,ਦਿੱਲੀ ਨੂੰ ਚਾਰੇ ਪਾਸੇ ਤੋ ਪਾਇਆ ਘੇਰਾ
ਇਹ ਟਰੇਨਾਂ ਸਵੇਰੇ 4:55 ਤੇ ਇੰਟਰਸਿਟੀ ਹਰਿਦੁਆਰ ਅਤੇ 6:40 ‘ਤੇ ਇੰਟਰਸਿਟੀ ਦਿੱਲੀ ਨੂੰ ਰਵਾਨਾ ਹੋਈਆਂ, ਜਿਸ ‘ਚ ਹਰਿਦੁਆਰ ਜਾਣ ਵਾਲੇ 17 ਯਾਤਰੀਆਂ ਨੇ ਅਬੋਹਰ ਤੋਂ ਟਿਕਟ ਬੁੱਕ ਕਰਵਾਈ ਅਤੇ ਦਿੱਲੀ ਜਾਣ ਵਾਲੇ 37 ਲੋਕ ਟਿਕਟ ਬੁੱਕ ਕਰਵਾਕੇ ਟ੍ਰੇਨ ‘ਚ ਸਵਾਰ ਹੋਏ ਹਨ। ਇਸ ਬਾਰੇ ‘ਚ ਅਬੋਹਰ ਰੇਲਵੇ ਸਟੇਸ਼ਨ ਦੇ ਮਾਸਟਰ ਪੀਊਸ਼ ਗੋਇਲ ਨੇ ਦੱਸਿਆ ਕਿ ਕੋਵਿਡ – 19 ਨੂੰ ਲੈ ਕੇ ਸਾਰੇ ਨਿਯਮਾਂ ਦਾ ਪਾਲਣ ਕੀਤਾ ਜਾ ਰਿਹਾ ਹੈ। ਸਿਰਫ ਬੂਕਿੰਗ ਕਰਵਾਉਣ ਵਾਲੇ ਯਾਤਰੀਆਂ ਨੂੰ ਯਾਤਰਾ ਕਰਨ ਦੀ ਇਜ਼ਾਜਤ ਦਿੱਤੀ ਗਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.