ਕਰੀਨਾ ਕਪੂਰ ਡਿਲੀਵਰੀ ਤੋਂ ਪਹਿਲਾ ਨਿਪਟਾ ਲੈਣਾ ਚਾਹੁੰਦੀ ਹੈ ਸਾਰੇ ਕੰਮ ,ਤਾਂ ਕਿ ਨਵੇਂ ਮਹਿਮਾਨ ਤੇ ਦੇ ਸਕੇ ਪੂਰਾ ਧਿਆਨ
ਮੁੰਬਈ : ਬਾਲੀਵੂੱਡ ਅਦਾਕਾਰਾ ਕਰੀਨਾ ਕਪੂਰ ਖਾਨ ਦੀ ਡਿਲੀਵਰੀ ਡੇਟ ਨੇੜੇ ਆ ਰਹੀ ਹੈ। ਹਾਲ ਹੀ ‘ਚ ਕਰੀਨਾ ਕਪੂਰ ਦੇ ਪਿਤਾ ਨੇ ਉਨ੍ਹਾਂ ਦੀ ਡਿਲੀਵਰੀ ਡੇਟ ਦਾ ਖੁਲਾਸਾ ਕੀਤਾ ਹੈ। ਕਰੀਨਾ ਦੇ ਪਾਪਾ ਰਣਧੀਰ ਕਪੂਰ ਮੁਤਾਬਕ ਕਰੀਨਾ ਕਪੂਰ 15 ਫਰਵਰੀ ਨੂੰ ਆਪਣੇ ਦੂਜੇ ਬੱਚੇ ਨੂੰ ਜਨਮ ਦੇਵੇਗੀ । ਮਤਲਬ ਹੁਣ ਕਰੀਨਾ ਸੈਫ ਦੇ ਘਰ ਦੁਬਾਰਾ ਤੋਂ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਅਜਿਹੇ ਸਮੇਂ ‘ਚ ਅਕਸਰ ਪ੍ਰੈਗਨੈਂਟ ਔਰਤਾਂ ਪੂਰੀ ਤਰ੍ਹਾਂ ਆਰਾਮ ਕਰਦੀਆਂ ਹਨ, ਪਰ ਬੇਬੋ ਲਗਾਤਾਰ ਸ਼ੂਟਿੰਗ ‘ਚ ਬਿਜ਼ੀ ਹੈ।
ਭਾਜਪਾ ਦੇ ਮੰਤਰੀ ਨੇ ਲਿਆ ਕਿਸਾਨਾਂ ਨਾਲ ਪੰਗਾ! ਕਿਸਾਨ ਹੋਏ ਤੱਤੇ! ਮੰਤਰੀ ਨੂੰ ਲੁੱਕਣ ਲਈ ਨਹੀਂ ਮਿਲ ਰਹੀ ਥਾਂ!
ਸੋਸ਼ਲ ਮੀਡੀਆ ਤੇ ਵਾਇਰਲ ਤਾਜ਼ਾ ਵੀਡੀਓ ‘ਚ ਕਰੀਨਾ ਅਕਸ਼ਰਾ ਲਾਰਜ ਵਹਾਈਟ ਸ਼ਰਟ ਤੇ ਕਰੀਮ ਕਲਰ ਦੇ ਟਰਾਊਜ਼ਰ ‘ਚ ਸ਼ੂਟਿੰਗ ਲਈ ਜਾਂਦੀ ਦਿੱਖ ਰਹੀ ਹੈ। ਕਰੀਨਾ ਆਪਣੀ ਟੀਮ ਦੇ ਨਾਲ ਸ਼ੂਟਿੰਗ ਲਈ ਨਿਕਲ ਰਹੀ ਸੀ ਉਸ ਸਮੇਂ ਇਹ ਵੀਡੀਓ ਬਣਾਇਆ ਗਿਆ ਹੈ। ਖੁੱਲੇ ਵਾਲਾਂ ‘ਚ ਕਰੀਨਾ ਕਾਫ਼ੀ ਖੂਬਸੂਰਤ ਦਿੱਖ ਰਹੀ ਹੈ। ਵੀਡੀਓ ਦੇ ਆਖਰੀ ਹਿੱਸੇ ‘ਚ ਕਰੀਨਾ ਕਾਰ ‘ਚ ਬੈਠ ਕੇ ਨਿਕਲ ਜਾਂਦੀ ਹੈ। ਪਿਛਲੇ ਕਾਫ਼ੀ ਦਿਨਾਂ ਤੋਂ ਲਗਾਤਾਰ ਬੇਬੀ ਬੰਪ ‘ਚ ਕਰੀਨਾ ਦੀ ਫੋਟੋ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਆ ਰਿਹਾ ਹੈ। ਕਰੀਨਾ ਨੇ ਕਈ ਬਰਾਂਡ ਦੇ ਸਮਰਥਨ ਤੋਂ ਇਲਾਵਾ ਆਪਣੀਆਂ ਫਿਲਮਾਂ ਦੀ ਸ਼ੂਟਿੰਗ ਪੂਰੀ ਕਰ ਰਹੀ ਹੈ।
ਸੋਸ਼ਲ ਮੀਡੀਆ ਤੇ ਐਕਟਿਵ ਕਰੀਨਾ ਆਪਣੀ ਡਿਲੀਵਰੀ ਨੂੰ ਲੈ ਕੇ ਆਪਣੇ ਫੈਂਸ ਨੂੰ ਅਪਡੇਟ ਦਿੰਦੀ ਰਹਿੰਦੀ ਹੈ। ਆਪਣੇ ਬੇਟੇ ਤੈਮੂਰ ਦੀਆਂ ਮਾਸੂਮ ਹਰਕਤਾਂ ਵਾਲੀਆਂ ਫੋਟੋਆ ਤੇ ਕੈਪਸ਼ਨ ਇੰਸਟਾਗ੍ਰਾਮ ਅਕਾਊਂਟ ਤੇ ਪੋਸਟ ਕਰਦੀ ਰਹਿੰਦੀ ਹੈ।ਕਰੀਨਾ ਕਪੂਰ ਤੇ ਸੈਫ ਅਲੀ ਖਾਨ ਦਾ ਵਿਆਹ 2012 ‘ਚ ਹੋਇਆ ਸੀ ।2016 ‘ਚ ਉਨ੍ਹਾਂ ਨੇ ਬੇਟੇ ਤੈਮੂਰ ਅਲੀ ਖਾਨ ਨੂੰ ਜਨਮ ਦਿੱਤਾ। ਤੈਮੂਰ ਨਾਮ ਰੱਖਣ ਤੇ ਵੀ ਮੀਡੀਆ ‘ਚ ਬਹਿਸ ਦਾ ਮੁੱਦਾ ਬਣਿਆ ਸੀ। ਹੁਣ ਕਰੀਨਾ ਦੂਜੀ ਵਾਰ ਮਾਂ ਬਨਣ ਵਾਲੀ ਹੈ।
View this post on Instagram
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.