Breaking NewsD5 specialEntertainmentNews

ਕਰਿਸ਼ਮਾ ਕਪੂਰ ਨੂੰ ਆਈ ਦਾਦਾ- ਦਾਦੀ ਦੀ ਯਾਦ, ਸ਼ੇਅਰ ਕੀਤੀ ਰਾਜ ਕਪੂਰ ਅਤੇ ਕ੍ਰਿਸ਼ਨਾ ਕਪੂਰ ਦੀ ਇਹ ਅਣਦੇਖੀ ਫੋਟੋ

ਨਵੀ ਦਿੱਲੀ : ਬਾਲੀਵੁਡ ਅਦਾਕਾਰਾ ਕਰਿਸ਼ਮਾ ਕਪੂਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਤੇ ਆਪਣੇ ਦਾਦਾ ਦਾਦੀ ਦੀ ਇੱਕ ਬੇਹੱਦ ਹੀ ਖੂਬਸੂਰਤ ਫੋਟੋ ਸ਼ੇਅਰ ਕੀਤੀ ਹੈ। ਕਰਿਸ਼ਮਾ ਕਪੂਰ ਨੇ ਫੋਟੋ ਨੂੰ ਸ਼ੇਅਰ ਕਰਦੇ ਹੋਏ ਦਿਲ ਵਾਲਾ ਇਮੋਜੀ ਬਣਾਇਆ ਹੈ। ਕਰਿਸ਼ਮਾ ਕਪੂਰ ਵੱਲੋਂ ਸ਼ੇਅਰ ਕੀਤੀ ਗਈ ਕਿ ਇਹ ਤਸਵੀਰ ਬਲੈਕ ਐਡ ਵਾਇਟ ਹੈ, ਜਿਸ ‘ਚ ਉਨ੍ਹਾਂ ਦੇ ਦਾਦਾ ਰਾਜ ਕਪੂਰ ਅਤੇ ਦਾਦੀ ਕ੍ਰਿਸ਼ਨਾ ਰਾਜ ਕਪੂਰ ਨਜ਼ਰ ਆ ਰਹੀ ਹੈ। ਇਸ ਫੋਟੋ “ਚ ਦੋਵੇਂ ਹੀ ਬਹੁਤ ਪਿਆਰੇ ਲੱਗ ਰਹੇ ਹਨ ਅਤੇ ਇਸ ਪੋਸਟ ਨੂੰ ਦੇਖ ਕੇ ਲਗਦਾ ਹੈ ਕਿ ਅਦਾਕਾਰਾ ਦਾਦਾ ਦਾਦੀ ਨੂੰ ਬਹੁਤ ਮਿਸ ਕਰ ਰਹੀ ਹੈ।

ਕਰਿਸ਼ਮਾ ਕਪੂਰ ਸ਼ੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਏ ਦਿਨ ਆਪਣੀ ਨਵੀਆਂ ਪੋਸਟਾਂ ਫੈਨਜ਼ ਨਾਲ ਸਾਂਝਾ ਕਰਦੀ ਹੈ। ਫਿਲਮਾਂ ‘ਚ ਕਰਿਸ਼ਮਾ ਨੂੰ ਦੇਖੇ ਹੋਏ ਕਾਫੀ ਸਮਾਂ ਹੋ ਗਿਆ। ਹਾਲ ਹੀ ‘ਚ ਕਰਿਸ਼ਮਾ ਨੇ ਆਪਣੀ ਇੱਕ ਫੋਟੋ ਸ਼ੇਅਰ ਕੀਤੀ ਹੈ, ਜਿਸ ‘ਚ ਉਸਦੀ ਭੈਣ ਕਰੀਨਾ ਕਪੂਰ ਅਤੇ ਮਾਂ ਬਬੀਤਾ ਦੇ ਨਾਲ ਨਜ਼ਰ ਆਈ ਸੀ। ‘ਮਦਰਜ਼ ਡੇਅ’ ਮੌਕੇ ਤੇ ਉਨ੍ਹਾਂ ਨੇ ਇਹ ਤਸਵੀਰ ਸ਼ੇਅਰ ਕੀਤੀ ਸੀ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕਰਿਸ਼ਮਾ ਨੇ ਲਿਖਿਆ ਸੀ “ ਸਭ ਤੋਂ ਤਾਕਤਵਾਰ ਸਮਾਂ ਜਿਸ ਨੂੰ ਮੈ ਜਾਣਦੀ ਹਾਂ”

ਜੇਕਰ ਗੱਲ ਕਰੀਏ ਤਾਂ ਕਰਿਸ਼ਮਾ ਦੀ ਪਰਸਨਲ ਲਾਇਫ ਦੀ ਤਾਂ ਅਦਾਕਾਰਾ ਨੇ ਸੰਜੇ ਕਪੂਰ ਨਾਲ ਵਿਆਹ ਕਰਵਾਇਆ ਸੀ, ਜਿਨ੍ਹਾ ਨਾਲ 2016 ‘ਚ ਤਲਾਕ ਹੋ ਗਿਆ ਸੀ। ਕਰਿਸ਼ਮਾ ਦੇ ਦੋ ਬੱਚੇ ਹਨ ਜੋ ਅਦਾਕਾਰਾ ਦੇ ਨਾਲ ਹੀ ਰਹਿੰਦੇ ਹਨ। ਅਦਾਕਾਰਾ ਨੂੰ ਆਖਰੀ ਵਾਰ ਜੀ ਫਾਇਵ ਦੀ ਵੈਬ ਸ਼ੀਰੀਜ ‘ਮੈਟਲਹੂਡ’ ‘ਚ ਦੇਖਿਆ ਗਿਆ ਸੀ , ਇਸ ‘ਚ ਉਨ੍ਹਾਂ ਦੇ ਕੰਮ ਦੀ ਬਹੁਤ ਪ੍ਰਸੰਸਾ ਹੋਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button