Breaking NewsD5 specialNewsPunjab

ਕਰਫ਼ਿਊ ਦੇ ਸੰਕਟ ‘ਚ ਪੰਜਾਬ ਦੀਆਂ ਸਭ ਤੋਂ ਤਰਸਯੋਗ ਤਸਵੀਰਾਂ, ਦੇਖ ਕੇ ਹੋ ਜਾਓਗੇ ਭਾਵੁਕ

ਫਿਰੋਜ਼ਪੁਰ: ਦੇਸ਼ ਅੰਦਰ ਕਰਫਿਊ ਲੱਗੇ ਨੂੰ ਕਰੀਬ ਇੱਕ ਹਫਤੇ ਦਾ ਸਮਾਂ ਹੋ ਚੱਲਿਆ ਹੈ। ਕੰਮਕਾਜ ਠੱਪ ਪਏ ਹਨ ਲੋਕ ਰੋਟੀ ਨੂੰ ਤਰਸ ਰਹੇ ਹਨ। ਪੰਜਾਬ ਦੇ ਇਨ੍ਹਾਂ ਹਲਾਤਾਂ ਨੂੰ ਲੈ ਕੇ ਡੀ 5 ਚੈਨਲ ਪੰਜਾਬੀ ਦੀ ਟੀਮ ਵੱਲੋਂ ਖਤਰੇ ਵਿੱਚ ਵੀ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਦੇ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਤਾਂ ਕਿ ਗਰੀਬਾਂ ਦਾ ਦਰਦ ਸਰਕਾਰਾਂ ਤੱਕ ਪਹੁੰਚਾਇਆ ਜਾਵੇ।

ਕਰਫ਼ਿਊ ਦੇ ਸੰਕਟ ‘ਚ ਪੰਜਾਬ ਦੀਆਂ ਸਭ ਤੋਂ ਤਰਸਯੋਗ ਤਸਵੀਰਾਂ, ਦੇਖ ਕੇ ਹੋ ਜਾਓਗੇ ਭਾਵੁਕ

ਕਰਫਿਊ ਦਾ ਇੱਕ ਹਫਤਾ ਬੀਤਣ ਤੋਂ ਬਾਅਦ ਇੱਕ ਵਾਰ ਫਿਰ ਡੀ 5 ਚੈਨਲ ਪੰਜਾਬੀ ਦੀ ਟੀਮ ਵੱਲੋਂ ਫਿਰੋਜ਼ਪੁਰ ਹਲਕੇ ਦੇ ਵੱਖ ਵੱਖ ਇਲਾਕਿਆਂ ਦਾ ਦੋਰਾ ਕੀਤਾ ਗਿਆ। ਜਿਸ ਦੌਰਾਨ ਪਿੰਡਾਂ ਅਤੇ ਦਿਹਾਤੀ ਹਲਕੇ ਤਲਵੰਡੀ ਦੇ ਲੋਕਾਂ ਉਸ ਸਮੇਂ ਵੱਡਾ ਝਟਕਾ ਲੱਗਾ। ਜਦੋਂ ਘਰ ਘਰ ਰਾਸਨ ਪਹੁੰਚਾਉਣ ਵਾਲੀ ਸਰਕਾਰ ਨੇ ਉਨ੍ਹਾਂ ਗਰੀਬਾਂ ਦੇ ਰਾਸਨ ਕਾਰਡ ਹੀ ਕੱਟ ਦਿੱਤੇ। ਡੀ 5 ਚੈਨਲ ਪੰਜਾਬੀ ਦੀ ਟੀਮ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਦੱਸਿਆ ਕਿ ਉਹ ਪਿਛਲੇ ਇੱਕ ਹਫਤੇ ਤੋਂ ਸਰਕਾਰ ਵੱਲੋਂ ਭੇਜੇ ਰਾਸਨ ਦੀ ਉਡੀਕ ਕਰ ਰਹੇ ਸਨ ਪਰ ਹਾਲੇ ਤੱਕ ਕੋਈ ਰਾਸਨ ਨਹੀਂ ਪਹੁੰਚਿਆ।

ਵੱਡੀ ਖ਼ਬਰ-ਪੰਜਾਬ ‘ਚ ਇੱਕ ਹੋਰ ਕੋਰੋਨਾ ਮਰੀਜ਼, ਪ੍ਰਸਾਸ਼ਨ ‘ਚ ਮੱਚੀ ਹਫੜਾ-ਦਫੜੀ

ਅੱਜ ਜਦੋਂ ਉਹ ਆਪਣੇ ਰਾਸਨ ਕਾਰਡਾਂ ਨੂੰ ਲੈ ਕੇ ਫੂਡ ਸਪਲਾਈ ਦਫਤਰ ਪਹੁੰਚੇ ਤਾਂ ਉਨ੍ਹਾਂ ਨੂੰ ਕਿਹਾ ਗਿਆ ਕਿ ਉਨ੍ਹਾਂ ਦੇ ਰਾਸਨ ਕਾਰਡ ਕੱਟ ਦਿੱਤੇ ਗਏ ਹਨ। ਉਨ੍ਹਾਂ ਕਿਹਾ ਉਨ੍ਹਾਂ ਨੂੰ ਇੱਕ ਇਹੀ ਉਮੀਦ ਸੀ ਕਿ ਉਹ ਡੀਪੂ ਤੋਂ ਕਣਕ ਲੈ ਕੇ ਆਪਣਾ ਗੁਜਾਰਾ ਕਰ ਲੈਣਗੇ ਪਰ ਸਰਕਾਰ ਨੇ ਉਨ੍ਹਾਂ ਦੀ ਇਸ ਉਮੀਦ ਤੇ ਵੀ ਪਾਣੀ ਫੇਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਭੁੱਖੇ ਮਰ ਰਹੇ ਹਨ ਅਤੇ ਸਰਕਾਰ ਬੱਸ ਇਹੀ ਲਾਰਾ ਲਗਾ ਰਹੀ ਹੈ ਕਿ ਘਰ ਘਰ ਰਾਸਨ ਪਹੁੰਚਾਇਆ ਜਾਵੇਗਾ।

ਕੇਜਰੀਵਾਲ ਦੇ ਦਿੱਲੀ ‘ਚ ਵੱਡੇ ਐਲਾਨ, ਆਹ ਫੈਸਲੇ ਪੰਜਾਬ ‘ਚ ਲਏ ਜਾਣ ਤਾਂ ਪੰਜਾਬੀ ਵੀ ਮਾਰਨਗੇ ਲਲਕਾਰੇ

ਉਨ੍ਹਾਂ ਕਿਹਾ ਜੋ ਰਾਸਨ ਪਹੁੰਚ ਰਿਹਾ ਹੈ ਉਹ ਬੱਸ ਫੋਟੋਆਂ ਖਚਾਉਣ ਤੱਕ ਹੀ ਸੀਮਤ ਹੋ ਰਿਹਾ ਹੈ ਕਿਉਂਕਿ ਜੋ ਵੀ ਲੋਕ ਰਾਸਨ ਵੰਡਣ ਲਈ ਆਉਂਦੇ ਹਨ ਉਹ ਦੋ ਜੀਆਂ ਨੂੰ ਥੋੜਾ ਜਿਹਾ ਰਾਸਨ ਦੇ ਕੇ ਸਾਰੇ ਪਰਿਵਾਰ ਨਾਲ ਫੋਟੋਆਂ ਖਿਚਾ ਰਹੇ ਹਨ। ਅਤੇ ਅਖਬਾਰਾਂ ਦੀਆਂ ਸੁਰਖੀਆਂ ਬਟੋਰ ਰਹੇ ਹਨ ਹੋਰ ਕੁੱਝ ਨਹੀਂ। ਉਨ੍ਹਾਂ ਕਿਹਾ ਇਸ ਤਰ੍ਹਾਂ ਥੋੜਾ ਥੋੜਾ ਰਾਸਨ ਦੇਕੇ ਉਨਾਂ ਦੇ ਸਾਰੇ ਪਰਿਵਾਰਾਂ ਦੀਆਂ ਫੋਟੋਆਂ ਖਿਚ ਕੇ ਉਨ੍ਹਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ। ਜੋ ਉਨ੍ਹਾਂ ਦੀ ਇੱਕ ਮਜਬੂਰੀ ਹੈ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button