ਕਰਤਾਰਪੁਰ ਸਾਹਿਬ ਕਾਰੀਡੋਰ ਖੁੱਲ੍ਹਣ ਦੀ ਪਹਿਲੀ ਵਰ੍ਹੇਗੰਢ ‘ਤੇ CM ਕੈਪਟਨ ਨੇ ਦਿੱਤੀ ਵਧਾਈ

ਨਵੀਂ ਦਿੱਲੀ : ਕਰਤਾਰਪੁਰ ਕਾਰੀਡੋਰ ਨੂੰ ਖੁੱਲ੍ਹੇ ਇੱਕ ਸਾਲ ਬੀਤ ਗਿਆ ਹੈ ਪਰ ਤ੍ਰਾਸਦੀ ਇਹ ਰਹੀ ਕਿ ਇੱਕ ਸਾਲ ‘ਚ ਕਾਰੀਡੋਰ ਚਾਰ ਮਹੀਨੇ ਹੀ ਖੁੱਲ ਸਕਿਆ। ਨੌਂ ਨਵੰਬਰ 2019 ਨੂੰ ਖੋਲ੍ਹੇ ਗਏ ਕਾਰੀਡੋਰ ਦੇ ਜ਼ਰੀਏ ਅਜੇ ਸੰਗਤ ਨੇ ਦਰਸ਼ਨ ਦੀਦਾਰ ਲਈ ਜਾਣਾ ਸ਼ੁਰੂ ਹੀ ਕੀਤਾ ਸੀ ਕਿ ਦੁਨੀਆ ‘ਚ ਫੈਲੀ ਕੋਰੋਨਾ ਮਹਾਂਮਾਰੀ ਨੇ 15 ਮਾਰਚ, 2020 ਨੂੰ ਇਹ ਕਿਵਾੜ ਫਿਰ ਬੰਦ ਕਰ ਦਿੱਤੇ।
🔴LIVE🔴ਝਾੜੂ ਦੀ ਨਵੀ ਪ੍ਰਧਾਨ ਨੇ ਲਾਈਵ ਹੋਕੇ ਕਰਤਾ ਵੱਡਾ ਐਲਾਨ ! ਕੈਪਟਨ ਤੇ ਅਕਾਲੀ ਦਲ ਦੇ ਕੱਢਤੇ ਚਿੱਬ !
ਮੰਨਿਆ ਜਾ ਰਿਹਾ ਸੀ ਕਿ ਕਰਤਾਰਪੁਰ ਕਾਰੀਡੋਰ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਦੀ ਕੁੜੱਤਣ ਨੂੰ ਦੂਰ ਕਰੇਗਾ। ਕਾਰੀਡੋਰ ਨੂੰ ਲੈ ਕੇ ਅਜੇ ਵੀ ਬਹੁਤ ਸੰਭਾਵਨਾਵਾਂ ਹਨ ਪਰ ਸਭ ਤੋਂ ਵੱਡੀ ਜ਼ਰੂਰਤ ਦੋਵਾਂ ਦੇਸ਼ਾਂ ਦੇ ਵਿੱਚ ਵਿਸ਼ਵਾਸ ਬਣਾਉਣ ਦੀ ਹੈ।
ਕਿਸਾਨਾਂ ਦੇ ਪ੍ਰਧਾਨ ਨੇ ਕਰਤਾ ਵੱਡਾ ਐਲਾਨ !ਮੋਦੀ, ਅੰਬਾਨੀ ਤੇ ਅਡਾਨੀ ਨੂੰ ਛਿੜੀ ਕੰਬਣੀ !
ਉੱਥੇ ਹੀ ਕਰਤਾਰਪੁਰ ਕਾਰੀਡੋਰ ਖੁੱਲ੍ਹਣ ਦੀ ਪਹਿਲੀ ਵਰ੍ਹੇਗੰਢ ‘ਤੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਸਾਰਿਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰ ਲਿਖਿਆ- ਸਾਰੇ ਭਗਤਾਂ ਨੂੰ ਵਧਾਈ। ਵਾਹਿਗੁਰੂ ਜੀ ਪੰਜਾਬ ਨੂੰ ਸ਼ਾਂਤੀ, ਬਖ਼ਤਾਵਰੀ ਅਤੇ ਸਥਿਰਤਾ ਦੇ ਨਾਲ ਅਸ਼ੀਰਵਾਦ ਦਿੰਦੇ ਰਹਿਣ। ਮੈਂ ਕਾਰੀਡੋਰ ਨੂੰ ਫਿਰ ਤੋਂ ਖੋਲ੍ਹਣ ਦੀ ਉਡੀਕ ਕਰ ਰਿਹਾ ਹਾਂ ਤਾਂ ਕਿ ਸਾਨੂੰ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਹੋ ਸਕਣ।
Congratulations to all devotees on 1st anniversary of Kartarpur Sahib Corridor opening. May Waheguru ji continue to bless Punjab with peace, prosperity & stability. I look forward to the reopening of the Corridor to again give us Khulle Darshan Deedar of the historic Gurdwara. pic.twitter.com/J7qOJQtJ10
— Capt.Amarinder Singh (@capt_amarinder) November 9, 2020
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.