ਕਈ ਦੇਸ਼ਾਂ ‘ਤੇ ਦਬਾਅ ਬਣਾ ਰਿਹੈ ਚੀਨ, ਸਾਡੀ ਫੌਜ ਭਾਰਤ ਦੇ ਨਾਲ : ਵਹਾਈਟ ਹਾਊਸ
ਵਾਸ਼ਿੰਗਟਨ : ਭਾਰਤ ਅਤੇ ਚੀਨ ਦੇ ਵਿੱਚ ਬਾਰਡਰ ‘ਤੇ ਹੋਇਆ ਵਿਵਾਦ ਹੁਣ ਅੰਤ ਦੇ ਵੱਲ ਹੈ ਅਤੇ ਦੋਵੇਂ ਦੇਸ਼ਾਂ ਦੇ ਵਿੱਚ ਨਰਮਾਈ ਦੇ ਸੰਕੇਤ ਦਿਖਾਈ ਦੇ ਰਹੇ ਹਨ। ਇਸ ‘ਚ ਅਮਰੀਕਾ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਭਾਰਤ ਅਤੇ ਚੀਨ ‘ਚ ਵਿਵਾਦ ਵਧਦਾ ਹੈ ਤਾਂ ਅਮਰੀਕੀ ਫੌਜ ਪੂਰੀ ਸਖਤੀ ਦੇ ਨਾਲ ਭਾਰਤ ਦੇ ਨਾਲ ਖੜੀ ਰਹੇਗੀ। ਮੀਡੀਆ ਰਿਪੋਰਟਾਂ ਮੁਤਾਬਕ ਵਹਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਵੱਲੋਂ ਸੁਨੇਹਾ ਸਾਫ਼ ਹੈ ਕਿ ਚੀਨ ਦੇ ਮਾੜੇ ਚਾਲ-ਚਲਣ ਨੂੰ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹੀ ਕਾਰਨ ਹੈ ਕਿ ਅਮਰੀਕਾ ਨੇ ਦੱਖਣੀ ਚੀਨ ਸਾਗਰ ‘ਚ ਆਪਣੀ ਨੇਵੀ ਨੂੰ ਤੈਨਾਤ ਕਰ ਦਿੱਤਾ ਹੈ।
ਬੈਂਸ ਨੇ ਕੀਤਾ ਬਹੁਤ ਵੱਡਾ ਖ਼ੁਲਾਸਾ | Bains | Latest News
ਵਹਾਈਟ ਹਾਊਸ ਦੇ ਚੀਫ ਆਫ ਸਟਾਫ ਮਾਰਕ ਮੀਡਵੋ ਨੇ ਇੱਕ ਮੀਡੀਆ ਚੈੱਨਲ ਨੂੰ ਭਾਰਤ ਅਤੇ ਚੀਨ ਦੇ ਮਸਲੇ ‘ਤੇ ਇੰਟਰਵਿਊ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਾਡੀ ਫੌਜ ਹਰ ਸਮੇਂ ਤੈਨਾਤ ਹੈ ਅਤੇ ਮੁਕਾਬਲੇ ਲਈ ਤਿਆਰ ਹੈ। ਮਾਰਕ ਨੇ ਕਿਹਾ ਕਿ ਅਮਰੀਕੀ ਪ੍ਰਸ਼ਾਸਨ ਨੇ ਆਪਣੀ ਫੌਜ ਦਾ ਹਮੇਸ਼ਾ ਸਾਥ ਦਿੱਤਾ ਹੈ, ਅਸੀ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ ਜੇਕਰ ਕੋਈ ਮੁਸ਼ਕਿਲ ਪੈਦਾ ਕਰੇਗਾ ਤਾਂ ਫੌਜ ਬਿਲਕੁਲ ਤਿਆਰ ਹੈ। ਇਸ ਤੋਂ ਪਹਿਲਾਂ ਰਿਪਬਲਿਕਨ ਪਾਰਟੀ ਦੇ ਸੀਨੇਟਰ ਟਾਮ ਕਾਟਨ ਨੇ ਕਿਹਾ ਕਿ ਚੀਨ ਨੇ ਲਗਾਤਾਰ ਭਾਰਤ ਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ ਹੈ, ਉਨ੍ਹਾਂ ਦੇ ਸੈਨਿਕਾਂ ਨੂੰ ਮਾਰ ਦਿੱਤਾ ਹੈ।
SP ਰਾਜਪਾਲ ਸਿੰਘ ਨਾਲ ਪੰਨੂ ਨੇ ਲਿਆ ਪੰਗਾ, ਅੱਗੋਂ ਠੋਕਵਾਂ ਜਵਾਬ ਸੁਣੋ | SP Rajpal Singh Hundal |Hockey Captain
ਅਜਿਹੇ ‘ਚ ਜ਼ਰੂਰੀ ਹੋ ਜਾਂਦਾ ਹੈ ਕਿ ਅਮਰੀਕਾ ਉੱਥੇ ਮੌਜੂਦ ਹੋਵੇ ਇਸ ਲਈ ਅਸੀਂ ਦੱਖਣੀ ਚੀਨ ਸਾਗਰ ‘ਚ ਹਾਜ਼ਰੀ ਦਰਜ ਕਰਵਾਈ ਹੈ। ਚੀਨ ਵੱਲੋਂ ਕਈ ਦੇਸ਼ਾਂ ‘ਤੇ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਉਹ ਸਾਰੇ ਦੇਸ਼ ਅਮਰੀਕਾ ਦੇ ਦੋਸਤ ਹਨ ਅਤੇ ਦੋਸਤੀ ਨੂੰ ਵਧਾਉਣਾ ਚਾਹੁੰਦੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਈ ਮੌਕਿਆ ‘ਤੇ ਅਮਰੀਕਾ ਨੇ ਖੁੱਲ੍ਹ ਕੇ ਕਿਹਾ ਹੈ ਕਿ ਉਹ ਭਾਰਤ ਦੇ ਨਾਲ ਹੈ। ਬੀਤੇ ਦਿਨੀ ਮਾਇਕ ਪੋਂਪੀਓ ਨੇ ਕਿਹਾ ਸੀ ਕਿ ਅਮਰੀਕਾ ਆਪਣੀ ਫੌਜ ਨੂੰ ਏਸ਼ੀਆ ‘ਚ ਭੇਜੇਗਾ, ਕਿਉਂਕਿ ਉੱਥੇ ਚੀਨ ਭਾਰਤ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਉਥੇ ਹੀ ਡੋਨਾਲਡ ਟਰੰਪ ਲਗਾਤਾਰ ਚੀਨ ਦੇ ਖਿਲਾਫ ਬਿਆਨ ਵੀ ਦੇ ਰਹੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.