ਐਸ ਡੀ ਐਮ ਨੇ ਪੁਲਿਸ ਨਾਲ ਦੁਕਾਨਾਂ ਦੀ ਕੀਤੀ ਚੈਕਿੰਗ, ਪੁੱਛਿਆ ਵੈਕਸੀਨੇਸ਼ਨ ਕਰਵਾਈ ਹੈ ਜਾਂ ਨਹੀ
ਐਸ ਡੀ ਐਮ ਵੱਲੋਂ ਫਤਹਿਗੜ੍ਹ ਸਾਹਿਬ ਸ਼ਹਿਰ ਦੇ ਦੁਕਾਨਦਾਰਾਂ ਨੂੰ ਵੈਕਸੀਨੇਸ਼ਨ ਲਈ ਕੀਤਾ ਜਾਗਰੂਕ
ਫਤਹਿਗੜ੍ਹ ਸਾਹਿਬ, 30 ਜੂਨ
ਮੇਰਾ ਵਚਨ 100 ਫੀਸਦੀ ਵੈਕਸੀਨੇਸਨ ਮੁਹਿੰਮ ਸਦਕਾ ਟੀਕਾਰਨ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਇਸੇ ਲੜੀ ਤਹਿਤ, ਐਸ.ਡੀ.ਐਮ., ਫਤਿਹਗੜ੍ਹ ਸਾਹਿਬ ਸ੍ਰੀ ਸੰਜੀਵ ਕੁਮਾਰ ਵਲੋਂ ਸ੍ਰੀ ਗੁਰਇਕਬਾਲ ਸਿੰਘ ਸਿਕੰਦ, ਐਸ.ਐਚ.ਓ. ਸਰਹੰਦ ਨੂੰ ਨਾਲ ਲੈ ਕੇ ਹਮਾਯੂੰਪੁਰ ਸਰਹੰਦ ਵਿਖੇ ਦੁਕਾਨਾ ਦੀ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਪਾਇਆ ਗਿਆ ਕਿ ਹਮਾਯੂੰਪੁਰ ਰੋਡ ਵਿਖੇ ਸਾਰੇ ਹੀ ਦੁਕਾਨਦਾਰਾਂ ਵਲੋਂ ਕੋਵਿਡ-19 ਦੇ ਤਹਿਤ 100 ਫੀਸਦੀ ਟੀਕਾਕਰਨ ਕਰਵਾਇਆ ਹੋਇਆ ਸੀ ਅਤੇ ਸਿਹਤ ਵਿਭਾਗ, ਪੰਜਾਬ ਵਲੋਂ ਜਾਰੀ ਟੀਕਾਕਰਨ ਸਰਟੀਫਿਕੇਟ ਉਨ੍ਹਾਂ ਵਲੋਂ ਆਪਣੇ ਕੋਲ ਪ੍ਰਿੰਟ ਕਰਵਾ ਕੇ ਰੱਖੇ ਹੋਏ ਸਨ।
ਸ੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਮੁਹਿੰਮ ਦਾ ਉਦੇਸ਼ ਉਨ੍ਹਾਂ ਦੁਕਾਨਦਾਰਾਂ ਨੂੰ ਜਾਗਰੂਕ ਕਰਨਾ ਹੈ ਜਿਨ੍ਹਾਂ ਵਲੋਂ ਹਾਲੇ ਤੀਕ ਕਵਿਡ-19 ਦੇ ਤਹਿਤ ਟੀਕਾਕਰਨ ਨਹੀਂ ਕਰਵਾਇਆ ਗਿਆ। ਇਸ ਮੁਹਿੰਮ ਦੇ ਤਹਿਤ ਵੱਖ-ਵੱਖ ਟੀਮਾਂ ਵਲੋਂ ਜਾ ਕੇ ਵੱਖ-ਵੱਖ ਦੁਕਾਨਾ, ਰੈਸਟੋਰੈਂਟਾਂ, ਢਾਬਿਆ, ਫੈਕਟਰੀਆਂ, ਭੱਠਿਆ ਆਦਿ ਦੀ ਚੈਕਿੰਗ ਕੀਤੀ ਜਾਵੇਗੀ। ਜਿਨ੍ਹਾਂ ਦੁਕਾਨਦਾਰਾਂ/ਸੰਸਥਾਵਾਂ ਵਲੋਂ 100 ਫੀਸਦੀ ਟੀਕਾਕਰਨ ਕਰਵਾ ਲਿਆ ਗਿਆ ਹੈ ਉਨ੍ਹਾਂ ਨੂੰ 100 ਫੀਸਦੀ ਟੀਕਾਕਰਨ ਦਾ ਸਟੀਕਰ ਵੀ ਜਾਰੀ ਕੀਤਾ ਜਾਵੇਗਾ। ਇਸ ਟੀਕਾਕਰਨ ਨੂੰ ਸਫਲ ਬਨਾਉਣ ਦਾ ਉਦੇਸ਼ ਇਹ ਹੀ ਹੈ ਕਿ ਆਮ ਜਨ-ਜੀਵਨ ਪਹਿਲਾਂ ਦੀ ਤਰਾਂ ਹੀ ਬਹਾਲ ਹੋ ਸਕੇ ਅਤੇ ਸੁਰਖਿਅਤ ਜੀਵਨ ਬਤੀਤ ਕਰੀਏ।
ਐਸ.ਡੀ.ਐਮ. ਵਲੋਂ ਇਸ ਗੱਲ ਤੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਕਿ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਅਧੀਨ ਆਉਂਦੇ ਪਿੰਡਾਂ ਵਿੱਚ ਮੇਰਾ ਵਜ਼ਨ 100 ਫੀਸਦੀ ਵੈਕਸੀਨੇਸਨ ਫਤਿਹਗੜ੍ਹ ਸਾਹਿਬ ਦੇ ਤਹਿਤ ਹੁਣ ਤੱਕ 5 ਪਿੰਡਾਂ ਨੂੰ 100 ਫੀਸਦੀ ਟੀਕਾਕਰਨ ਦਾ ਟੀਚਾ ਪੂਰਾ ਕੀਤਾ ਜਾ ਚੁੱਕਾ ਹੈ। ਜਿਨ੍ਹਾਂ ਪਿੰਡਾਂ ਵਿੱਚ ਟੀਕਾਕਰਨ ਤੇ ਕੈਂਪ ਲੱਗ ਚੁੱਕੇ ਹਨ ਉਥੇ 70 ਫੀਸਦੀ ਤੋਂ ਵੱਧ ਲੋਕਾਂ ਦਾ ਟੀਕਾਕਰਨ ਹੋ ਚੁੱਕਾ ਹੈ ਅਤੇ ਪਿੰਡ ਵਾਸੀਆਂ ਵਲੋਂ ਇਸ ਟੀਕਾਕਰਨ ਮੁਹਿੰਮ ਵਿੱਚ ਵੱਧ ਚੜ ਕੇ ਹਿੱਸਾ ਲਿਆ ਜਾ ਰਿਹਾ ਹੈ। ਇਸ ਮੌਕੇ ਸ੍ਰੀ ਗੁਰਜਿੰਦਰ ਸਿੰਘ, ਤਹਿਸੀਲਦਾਰ, ਫਤਿਹਗੜ੍ਹ ਸਾਹਿਬ ਅਤੇ ਸ੍ਰੀ ਗੁਰਪ੍ਰੀਤ ਸਿੰਘ ਲਾਲੀ, ਮਿਉਸਪਲ ਕੌਂਸਲਰ ਹਾਜਰ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.