InternationalTop News

ਐਨ.ਜ਼ੈਡ ਮਹਿਲਾ ਪੁਲਿਸ : 6 ਸਾਲਾਂ ’ਚ 1000 ਦਾ ਵਾਧਾ

ਨਿਊਜ਼ੀਲੈਂਡ ਪੁਲਿਸ ਰਾਹੀਂ ਇਸ ਵੇਲੇ 201 ਭਾਰਤੀ ਪੁਰਸ਼ ਅਤੇ 21 ਮਹਿਲਾਵਾਂ ਦੇਸ਼ ਸੇਵਾ ’ਚ

ਪਿਛਲੇ 6 ਸਾਲਾਂ ਵਿਚ ਭਾਰਤੀਆਂ ਦਾ ਤਿੰਨ ਗੁਣਾ ਵਾਧਾ

ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਪੁਲਿਸ ਦੇ ਵਿਚ ਜੂਨ 2017 ਤੋਂ ਲੈ ਕੇ ਅਪ੍ਰੈਲ 2023 ਤੱਕ ਲਗਪਗ 1000 ਮਹਿਲਾ ਪੁਲਿਸ ਦੀ ਭਰਤੀ ਹੋਣੀ ਇਕ ਮੀਲ ਪੱਥਰ ਵਜੋਂ ਵੇਖਿਆ ਜਾ ਰਿਹਾ ਹੈ। ਅੱਜ ਪੁਲਿਸ ਕਾਲਜ ਵਲਿੰਗਟਨ ਵਿਖੇ ਵਿੰਗ 365 ਦੀ ਪਾਸਿੰਗ ਪ੍ਰੇਡ (ਗ੍ਰੈਜੂਏਸ਼ਨ) ਦੇ ਵਿਚ 76 ਨਵੇਂ ਪੁਲਿਸ ਅਫਸਰ (ਪੁਰਸ਼) ਅਤੇ 22 ਮਹਿਲਾ ਪੁਲਿਸ ਅਫਸਰ ਸਿਖਲਾਈ ਉਪਰੰਤ ਸ਼ਾਮਿਲ ਹੋਈਆਂ। ਮਾਣਯੋਗ ਪੁਲਿਸ ਮੰਤਰੀ ਗਿਨੀ ਐਂਡਰਸਨ ਨੇ ਵੀ ਨਵੇਂ ਪੁਲਿਸ ਅਫਸਰਾਂ ਖਾਸ ਕਰ ਮਹਿਲਾਵਾਂ ਨੂੰ ਵਧਾਈ ਦਿੱਤੀ ਹੈ, ਜਿਨ੍ਹਾਂ ਦੀ ਭਰਤੀ ਦੇ ਨਾਲ ਪਿਛਲੇ ਲਗਪਗ 6 ਸਾਲਾਂ ਤੋਂ ਪਹਿਲਾਂ 1000 ਮਹਿਲਾ ਪੁਲਿਸ ਅਫਸਰਾਂ ਦਾ ਵਾਧਾ ਹੋਇਆ। ਇਹ ਵਾਧਾ 57% ਦਾ ਹੈ ਤੇ ਲਗਪਗ ਪਹਿਲੇ ਸਮਿਆਂ ਦੇ ਮੁਕਾਬਲੇ ਤਿੱਗਣਾ ਹੈ।

ਅੰਮ੍ਰਿਤਪਾਲ ਦੀ ਨਵੀਂ ਰਣਨੀਤੀ, ਡਿਬਰੂਗੜ੍ਹ ਜੇਲ੍ਹ ਪਹੁੰਚੀ ਪਤਨੀ ਕਿਰਨਦੀਪ ਕੌਰ, ਕਲਸੀ ਦੀ ਪਤਨੀ ਵੀ ਨਾਲ |

ਪੁਲਿਸ ਦੇ ਵਿਚ 30 ਜੂਨ ਤੱਕ ਕੁੱਲ 1800 ਪੁਲਿਸ ਅਫਸਰਾਂ ਦਾ ਵਾਧਾ ਹੋ ਜਾਵੇਗਾ, ਜੋ ਕਿ ਸਰਕਾਰ ਦਾ ਉਦੇਸ਼ ਵੀ ਹੈ। ਮਾਓਰੀ ਮੂਲ ਦੇ ਪੁਲਿਸ ਅਫਸਰਾਂ ਵਿਚ 39% ਦਾ ਵਾਧਾ ਹੋਇਆ ਹੈ, ਪੈਸਫਿਕਾ ਲੋਕਾਂ ਦਾ 77% ਵਾਧਾ ਹੋਇਆ ਅਤੇ ਏਸ਼ੀਅਨ ਲੋਕਾਂ ਦਾ ਵਾਧਾ ਸਭ ਤੋਂ ਵੱਧ 152% ਰਿਹਾ। ਇਸ ਵੇਲੇ ਪੁਲਿਸ ਦੇ ਵਿਚ ਲਗਪਗ 10,561 ਪੁਲਿਸ ਅਫਸਰ (7841 ਪੁਰਸ਼ ਅਤੇ 2720 ਮਹਿਲਾ ਪੁਲਿਸ ਅਫਸਰ) ਸੇਵਾਵਾਂ ਨਿਭਾਅ ਰਹੇ ਹਨ ਅਤੇ ਭਾਰਤੀਆਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ।

ਹਰਜਿੰਦਰ ਧਾਮੀ ਨੇ ਦੱਸੀ ਪ੍ਰਕਾਸ਼ ਬਾਦਲ ਦੀ ਇੱਛਾ, ‘ਤਾਂ ਹੀ BJP ਨਾਲ ਕੀਤਾ ਸੀ ਗੱਠਜੋੜ’ | D5 Channel Punjabi

ਕਿੰਨੀ ਹੈ ਭਾਰਤੀਆਂ ਦੀ ਸ਼ਮੂਲੀਅਤ: ਪੁਲਿਸ ਦੀ ਨੌਕਰੀ ਵੇਲੇ ਇਹ ਜਰੂਰੀ ਨਹੀਂ ਹੁੰਦਾ ਕਿ ਤੁਸੀਂ ਆਪਣੀ ਕੋਈ ਕੌਮੀਅਤ ਦੱਸੋ ਪਰ ਫਿਰ ਵੀ ਮੇਰੀ ਬੇਨਤੀ ਉਤੇ ਪ੍ਰਧਾਨ ਮੰਤਰੀ ਦਫਤਰ ਤੋਂ ਇਕ ਰਿਪੋਰਟ ਤੁਰੰਤ ਕੁਝ ਘੰਟਿਆਂ ਵਿਚ ਹੀ ਪ੍ਰਾਪਤ ਕੀਤੀ ਗਈ ਹੈ। ਜਿਸ ਦੇ ਵਿਚ ਕਾਫੀ ਜਾਣਕਾਰੀ ਮਿਲ ਗਈ ਹੈ, ਜਿਸ ਦਾ ਵੇਰਵਾ ਇਸ ਤਰ੍ਹਾਂ ਹੈ। ਇਸ ਵੇਲੇ ਨਿਊਜ਼ੀਲੈਂਡ ਪੁਲਿਸ ਦੇ ਵਿਚ 201 ਭਾਰਤੀ ਪੁਰਸ਼ ਪੁਲਿਸ ਅਫਸਰ ਹਨ ਅਤੇ 35 ਭਾਰਤੀ ਮਹਿਲਾ ਪੁਲਿਸ ਅਫਸਰ ਹਨ। ਇਨ੍ਹਾਂ ਦੇ ਵਿਚ ਪੰਜਾਬੀਆਂ ਦੀ ਗਿਣਤੀ ਵੀ ਚੌਖੀ ਹੈ।

Badal ਪਿੰਡ ਤੋਂ ‘Amit Shah’ ਦਾ ਵੱਡਾ ਐਲਾਨ! Parkash Badal ਪ੍ਰਤੀ ਦਿਖਾ ਗਏ ਹਮਦਰਦੀ! | D5 Channel Punjabi

2017 ਦੇ ਵਿਚ ਭਾਰਤੀ ਪੁਲਿਸ ਅਫਸਰਾਂ ਦੀ ਗਿਣਤੀ ਕ੍ਰਮਵਾਰ ਸਿਰਫ 74 ਅਤੇ 11 ਹੁੰਦੀ ਸੀ। ਇਹ ਵਾਧਾ ਕ੍ਰਮਵਾਰ 271% ਅਤੇ 318% ਹੈ। ਵਰਨਣਯੋਗ ਹੈ ਕਿ ਪੰਜਾਬੀ ਕੁੜੀ ਮੰਦੀਪ ਕੌਰ ਪਹਿਲੀ ਭਾਰਤੀ ਕੇ ਪੰਜਾਬੀ ਮਹਿਲਾ ਪੁਲਿਸ ਅਫਸਰ ਸੀ ਜੋ ਕਿ  2004 ਵਿਚ ਕਾਂਸਟੇਬਲ ਭਰਤੀ ਹੋ ਕੇ ਸੀਨੀਅਰ ਸਰਜਾਂਟ ਦੇ ਅਹੁਦੇ ਤੱਕ ਪਹੁੰਚੀ ਹੋਈ ਹੈ। ਇਸ ਤੋਂ ਇਲਾਵਾ ਸਰਜਾਂਟ ਗੁਰਪ੍ਰੀਤ ਅਰੋੜਾ ( 41)  ਵੀ 14 ਸਾਲ ਤੋਂ ਨਿਊਜ਼ੀਲੈਂਡ ਪੁਲਿਸ ਦੇ ਵਿਚ ਹਨ ਅਤੇ ਪਿਛਲੇ ਦਿਨੀਂ ਉਨ੍ਹਾਂ ਨੂੰ ‘ਮੈਂਬਰ ਆਫ ਦਾ ਨਿਊਜ਼ੀਲੈਂਡ ਆਰਡਰ ਆਫ ਮੈਰਿਟ’ ਐਵਾਰਡ ਏਥਨਿਕ ਕਮਿਊਨਿਟੀ ਸੇਵਾ ਲਈ ਦਿੱਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button