Breaking NewsD5 specialNewsPress ReleasePunjab

ਐਨ.ਆਈ.ਟੀ.ਟੀ.ਟੀ.ਆਰ. ਨੇ ਆਪਣਾ 54ਵਾਂ ਸਲਾਨਾ ਦਿਵਸ ਮਨਾਇਆ

ਚੰਡੀਗੜ੍ਹ: ਸਰਕਾਰ ਦੇ ਸਿੱਖਿਆ ਮੰਤਰਾਲੇ (ਐਮਓਈ) ਦੀ ਇੱਕ ਖੁਦਮੁਖਤਿਆਰ ਸੰਸਥਾ ਨੈਸ਼ਨਲ ਇੰਸਟੀਚਿਟ ਆਫ਼ ਟੈਕਨੀਕਲ ਟੀਚਰਜ਼ ਟ੍ਰੇਨਿੰਗ ਐਂਡ ਰਿਸਰਚ (ਐਨ.ਆਈ.ਟੀ.ਟੀ.ਟੀ.ਆਰ.), ਚੰਡੀਗੜ੍ਹ ਨੇ 7 ਸਤੰਬਰ, 2021 ਨੂੰ ਆਪਣਾ 54ਵਾਂ ਸਲਾਨਾ ਦਿਵਸ ਮਨਾਇਆ। ਇਹ ਸੰਸਥਾ ਸਾਲ 1967 ਵਿੱਚ ਸਥਾਪਿਤ ਕੀਤੀ ਗਈ ਸੀ।ਇਸ ਸ਼ੁਭ ਮੌਕੇ, ਭਾਰਤ ਸਰਕਾਰ ਦੇ ਸਿੱਖਿਆ ਮੰਤਰੀ (ਐਮਓਈ), ਸ੍ਰੀ ਧਰਮੇਂਦਰ ਪ੍ਰਧਾਨ ਨੇ ਏਆਰ/ਵੀਆਰ ਲੈਬ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਫੈਕਲਟੀ ਲਈ ਰਿਹਾਇਸ਼ੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਅਤੇ ਇਸ ਮੌਕੇ ਸਾਰਿਆਂ ਨੂੰ ਸੰਬੋਧਨ ਵੀ ਕੀਤਾ। ਮੰਤਰੀ ਨੇ ਆਪਣੇ ਉਦਘਾਟਨੀ ਭਾਸ਼ਣ ਦੌਰਾਨ ਫੈਕਲਟੀ, ਸਟਾਫ਼, ਵਿਦਿਆਰਥੀਆਂ ਅਤੇ ਸੰਸਥਾ ਦੀ ਮਹਾਂਮਾਰੀ ਦੇ ਮੁਸ਼ਕਲ ਸਮੇਂ ਦੌਰਾਨ ਵੀ ਉੱਚ ਤਕਨੀਕੀ ਸਿੱਖਿਆ ਪ੍ਰਣਾਲੀ ਪ੍ਰਤੀ ਵੱਡਮੁੱਲੇ ਯੋਗਦਾਨ ਲਈ ਪ੍ਰਸ਼ੰਸਾ ਕੀਤੀ।
ਉਨ੍ਹਾਂ ਨੇ ਡਿਜੀਟਲ ਮਿਸ਼ਨ, ਉੱਨਤ ਭਾਰਤ, ਆਤਮ ਨਿਰਭਰ ਭਾਰਤ, ਸਵੱਛ ਭਾਰਤ ਵਿੱਚ ਪਰਿਵਰਤਨਸ਼ੀਲ ਯੋਗਦਾਨ ਲਈ ਰਾਸ਼ਟਰੀ ਸਿੱਖਿਆ ਨੀਤੀ (ਐਨਈਪੀ) ਦੇ ਪ੍ਰਭਾਵੀ ਅਤੇ ਸਮੇਂ ਸਿਰ ਲਾਗੂਕਰਨ ਲਈ ਫੈਕਲਟੀ ਨੂੰ ਉਨ੍ਹਾਂ ਦੇ ਸਹਿਯੋਗ ਅਤੇ ਯੋਗਦਾਨ ਲਈ ਵੀ ਅਪੀਲ ਕੀਤੀ। ਮੰਤਰੀ ਦੇ ਸੰਬੋਧਨ ਦੌਰਾਨ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਬਾਰੇ ਵਿਚਾਰ ਪ੍ਰਤਖ਼ਹ ਸਣ।ਐਨ.ਆਈ.ਟੀ.ਟੀ.ਟੀ.ਆਰ. ਚੰਡੀਗੜ੍ਹ ਦੇ ਡਾਇਰੈਕਟਰ ਪ੍ਰੋਫੈਸਰ ਸ਼ਿਆਮ ਸੁੰਦਰ ਪਟਨਾਇਕ ਨੇ ਸਾਲ 2020-21 ਦੀ ਸਲਾਨਾ ਰਿਪੋਰਟ ਪੇਸ਼ ਕਰਦੇ ਹੋਏ ਟੀਮ ਵਜੋਂ ਮਿਲ ਕੇ ਕੰਮ ਕਰਨ, ਮਿਲ ਕੇ ਟੀਚੇ ਹਾਸਲ ਕਰਨ ਅਤੇ ਜਿੱਤ ਹਾਸਲ ਕਰਨ ਸਬੰਧੀ ਆਪਣੇ ਕੰਮ ਕਰਨ ਦੇ ਫ਼ਲਸਫ਼ੇ ਨੂੰ ਦੁਹਰਾਇਆ।
ਸੰਸਥਾ ਨੇ 74,337 ਤਕਨੀਕੀ ਫੈਕਲਟੀਜ਼ ਨੂੰ ਸਿਖਲਾਈ ਦਿੱਤੀ, 7 ਕਰੋੜ ਆਈਆਰਜੀ ਤਿਆਰ ਕੀਤੇ, 55 ਕਰੀਕੁਲਮ ਵਰਕਸ਼ਾਪਾਂ ਆਯੋਜਿਤ ਕਰਵਾਈਆਂ, 269 ਖੋਜ ਪ੍ਰਕਾਸ਼ਨ ਪ੍ਰਕਾਸ਼ਤ ਕੀਤੇ (215 ਅੰਤਰਰਾਸ਼ਟਰੀ ਰਸਾਲਿਆਂ ਵਿੱਚ, 54 ਕਾਨਫਰੰਸਾਂ ਵਿੱਚ), 49 ਖੋਜ ਪ੍ਰਾਜੈਕਟ ਪੇਸ਼ ਕੀਤੇ, 10 ਵਿਦਿਆਰਥੀਆਂ ਨੂੰ ਪੀਐਚਡੀ ਡਿਗਰੀਆਂ ਦਿੱਤੀਆਂ, 4 ਪੇਟੈਂਟ ਦਾਖਲ ਕੀਤੇ ਅਤੇ ਬਹੁਤ ਕੁਝ ਹੋਰ ਕੀਤਾ ਜਿਸਦੀ  ਮਹਾਂਮਾਰੀ ਦੇ ਸਮੇਂ ਦੌਰਾਨ ਕਲਪਨਾ ਨਹੀਂ ਸੀ ਕੀਤੀ ਜਾ ਸਕਦੀ। ਪ੍ਰੋਫੈਸਰ ਪਟਨਾਇਕ ਨੇ ਇਸ ਪ੍ਰਾਪਤੀ ਨੂੰ ਇਮਾਨਦਾਰੀ, ਟੀਮ ਵਰਕ ਅਤੇ  ਫੈਕਲਟੀ ਸਟਾਫ ਅਤੇ ਵਿਦਿਆਰਥੀਆਂ ਦੀ ਵਚਨਬੱਧਤਾ ਨੂੰ ਸਮਰਪਿਤ ਕੀਤਾ। ਉਨਾਂ ਦੱਸਿਆ ਕਿ ਇੰਸਟੀਚਿਊਟ  ਯੂਨੀਵਰਸਿਟੀ ਦਾ ਦਰਜਾ (ਡੀ ਨੋਵੋ ਸ੍ਰੇਣੀ) ਹਾਸਲ ਕਰਨ ਦੀ ਕਗਾਰ ‘ਤੇ ਹੈ।
ਸਲਾਨਾ ਰਿਪੋਰਟ ਵਿੱਚ ਦਰਜ ਕੀਤੇ ਗਏ ਸ਼ਾਨਦਾਰ ਯੋਗਦਾਨਾਂ ਤੋਂ ਸਪੱਸ਼ਟ ਤੌਰ ‘ਤੇ ਇਹ ਜ਼ਾਹਰ ਹੋ ਗਿਆ ਹੈ ਕਿ ਜੇਕਰ ਸੰਸਥਾ ਨੂੰ ਯੂਨੀਵਰਸਿਟੀ ਦਾ ਦਰਜਾ ਦਿੱਤਾ ਜਾਂਦਾ ਹੈ ਤਾਂ ਉਹ ਦੇਸ਼ ਦੇ ਉੱਘੇ ਉੱਚ- ਵਿਦਿਅਕ ਅਦਾਰਿਆਂ ਵਿੱਚੋਂ ਇੱਕ ਹੋਵੇਗੀ ਜੋ ਅਧਿਆਪਕਾਂ ਦੀ ਸਿਖਲਾਈ ਵਿੱਚ ਸਾਲਾਂ ਦੇ ਕੌਮੀ ਅਤੇ ਅੰਤਰਰਾਸ਼ਟਰੀ ਖੇਤਰਾਂ ਦੇ ਆਪਣੇ 54 ਤਜਰਬੇ ਨਾਲ ਇੱਕ ਅਮਿੱਟ ਛਾਪ ਛੱਡੇਗੀ। ਵਿਸ਼ੇਸ਼ ਮਹਿਮਾਨ  ਆਈਆਈਟੀ ਰੋਪੜ ਦੇ ਪ੍ਰੋ.ਰਾਜੀਵ ਅਹੂਜਾ,ਗੈਸਟ ਆਫ ਆਨਰ ਡਾ. ਅਸ਼ਵਨੀ ਜੌਹਰ, ਇੰਡੀਆ ਰਸ਼ੀਆ ਬਾਇਲੇਟਰਲ ਕੌਂਸਲ ਨੀਤੀ ਆਯੋਗ ਦੇ ਮੈਂਬਰ,  ਐਨਬੀਏ ਦੇ ਮੈਂਬਰ ਸਕੱਤਰ ਏ.ਕੇ ਨਾਸਾ ਨੇ ਆਪਣਾ ਸੰਬੋਧਨ ਕਰਦੇ ਹੋਏ ਕਰਮਚਾਰੀਆਂ ਨੂੰ ਉਨਾਂ ਦੀ ਸ਼ਾਨਦਾਰ ਕਾਰਗੁਜਾਰੀ ਲਈ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ  ਕਿ ਐਮਓਈ ਦੀ ਮੌਜੂਦਗੀ ਸੰਸਥਾ ਦੇ ਕਰਮਚਾਰੀਆਂ ਨੂੰ ਉਤਸ਼ਾਹਤ ਅਤੇ ਪ੍ਰੇਰਿਤ ਕਰਨ ਲਈ ਇੱਕ ਅਹਿਮ ਕਾਰਕ  ਵਜੋਂ ਕੰਮ ਕਰੇਗੀ, ਜਿਸ ਵਿੱਚ ਸੁਹਿਰਦ ਯੋਗਦਾਨ  ਅਤੇ ਬਹੁਤ ਮਜਬੂਤ ਕਾਰਜ ਸੱਭਿਆਚਾਰ ਸ਼ਾਮਲ ਹੈ।
ਸਾਲਾਨਾ ਸਮਾਰੋਹ ਦੌਰਾਨ, ਸੰਸਥਾ ਨੇ ਸਰਬੋਤਮ ਪ੍ਰਦਰਸ਼ਨ ਕਰਨ ਵਾਲੇ ਕਰਮਚਾਰੀਆਂ, ਹੋਣਹਾਰ ਵਿਦਿਆਰਥੀਆਂ, ਸਰਬੋਤਮ ਪ੍ਰਦਰਸ਼ਨ ਕਰਨ ਵਾਲੇ ਪੌਲੀਟੈਕਨਿਕਸ ਅਤੇ ਇੰਜੀਨੀਅਰਿੰਗ ਕਾਲਜਾਂ ਅਤੇ ਡਿਜੀਟਲ ਪੋਸਟਰ ਮੁਕਾਬਲੇ ਦੇ ਜੇਤੂਆਂ ਨੂੰ ਸਨਮਾਨਤ ਕੀਤਾ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button