ਏਸ਼ੀਆ ਦੀ ਸਭ ਤੋਂ ਵੱਡੀ ਇਲੈਕਟ੍ਰਿਕ ਸੋਲਰ ਵਹੀਕਲ ਚੈਂਪੀਅਨਸ਼ਿਪ 8.0 ਦਾ ਆਯੋਜਨ
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਸਹਿਯੋਗ ਨਾਲ ਪੇਡਾ ਨੇ ਚੈਂਪੀਅਨਸ਼ਿਪ ਦਾ ਆਯੋਜਿਨ ਕੀਤਾ

ਚੰਡੀਗੜ੍ਹ: ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਸਹਿਯੋਗ ਨਾਲ ਪੰਜਾਬ ਊਰਜਾ ਵਿਕਾਸ ਏਜੰਸੀ ਨੇ ਝੰਜੇੜੀ ਕੈਂਪਸ, ਮੋਹਾਲੀ ਵਿਖੇ ਸਥਿਤ 4 ਦਿਨਾਂ ਇਲੈਕਟ੍ਰਿਕ ਸੋਲਰ ਵਹੀਕਲ ਚੈਂਪੀਅਨਸ਼ਿਪ 8.0 ਦਾ ਆਯੋਜਨ ਕੀਤਾ। ਜਿਸ ਵਿੱਚ ਵੱਖ-ਵੱਖ ਰਾਜਾਂ ਜਿਵੇਂ ਕਿ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਕੇਰਲਾ, ਤਾਮਿਲਨਾਡੂ, ਕਰਨਾਟਕ, ਗੋਆ, ਅਤੇ ਹੋਰਨਾਂ ਸੂਬਿਆਂ ਦੇ Students ਨੇ ਸ਼ਿਰਕਤ ਕੀਤੀ।
ਸੜਕਾਂ ‘ਤੇ ਦੋੜਨਗੀਆਂ 58 ਨਵੀਆਂ ਬੱਸਾਂ, ਸੀਐਮ ਚੰਨੀ ਨੇ ਦਿੱਤੀ ਹਰੀ ਝੰਡੀ, ਖੁਦ ਬੱਸ ਚਲਾਕੇ ਬੱਸਾਂ ਨੂੰ ਕੀਤਾ ਰਵਾਨਾ !
ਪੰਜਾਬ ਊਰਜਾ ਵਿਕਾਸ ਏਜੰਸੀ ਵੱਲੋਂ ਆਯੋਜਿਤ ਇਸ ਚੈਂਪੀਅਨਸ਼ਿਪ ਵਿੱਚ 21 ਟੀਮਾਂ ਵੱਲੋਂ ਹਿੱਸਾ ਲਿਆ ਗਿਆ। ਇਸ ਤੋਂ ਇਲਾਵਾ ਸੂਰਜੀ ਊਰਜਾ ਨਾਲ ਚੱਲਣ ਵਾਲੀ ਈ-ਕਾਰਟ ਅਤੇ ਈ-ਬਾਈਕ ਦੇ ਰੂਪ ਵਿੱਚ ਵਿਲੱਖਣ ਰਚਨਾਵਾਂ ਦੀ ਪੇਸ਼ਕਸ਼ ਵੀ ਕੀਤੀ ਗਈ। ਵੱਖ-ਵੱਖ ਮਾਪਦੰਡਾਂ ‘ਤੇ ਹਰੇਕ ਵਾਹਨ ਦੀ ਕਾਰਗੁਜ਼ਾਰੀ ਦੀ ਜਾਂਚ ਲਈ 14 ਸੰਸਥਾਵਾਂ ਦੇ ਜੱਜਾਂ ਨੂੰ ਸੱਦਾ ਭੇਜਿਆ ਗਿਆ ਸੀ ਅਤੇ ਟੈਸਟਾਂ ਲਈ ਵੱਖ-ਵੱਖ ਟੀਮਾਂ ਲਗਾਈਆਂ ਗਈਆਂ ਸਨ।
ਭਾਜਪਾ ਨੇ ‘ਆਪ’ ਲੀਡਰਾਂ ’ਤੇ ਲਗਾਈ ਵੱਡੀ ਬੋਲੀ, 75 ਲੱਖ ਤੋਂ ਕੀਤੀ ਸ਼ੁਰੂਆਤ, ‘ਆਪ’ ਲੀਡਰਾਂ ਨੇ ਲਿਆ ਵੱਡਾ ਫੈਸਲਾ!
ਅਜਿਹੀਆਂ ਰਚਨਾਵਾਂ ਤਿਆਰ ਕਰਨਾ ਕੋਈ ਆਸਾਨ ਕੰਮ ਨਹੀਂ ਹੈ ਕਿਉਂਕਿ ਬਹੁਤ ਸਾਰੀਆਂ ਟੀਮਾਂ ਨੂੰ ਅਜਿਹੀਆਂ ਰਚਨਾਵਾਂ ਲਈ ਤਨਦੇਹੀ ਨਾਲ ਕੰਮ ਕਰਕੇ ਦਿਨ-ਰਾਤ ਪਸੀਨਾ ਵਹਾਉਣਾ ਪੈਂਦਾ ਹੈ। ਵੱਖ-ਵੱਖ ਤਕਨੀਕੀ ਟੈਸਟਾਂ ਵਿੱਚ ਵਾਹਨਾਂ ਦੀ ਸਟੀਅਰਿੰਗ ਸਮਰੱਥਾ, ਅਸਮਾਨ ਭੂਮੀ ‘ਤੇ ਉਨ੍ਹਾਂ ਦੇ ਚੱਲਣ ਦੀ ਜਾਂਚ ਕੀਤੀ ਗਈ। ਈ-ਬਾਈਕ ਅਤੇ ਈ-ਕਾਰਟ ਨੂੰ ਉੱਚੇ ਹੰਪਸ ਅਤੇ ਜ਼ਿਗ-ਜ਼ੈਗ ਪੈਟਰਨਾਂ ‘ਤੇ ਉਨ੍ਹਾਂ ਦੇ ਨਿਯੰਤਰਣ ਅਤੇ ਸਥਿਰਤਾ ਲਈ ਜਾਂਚਿਆ ਗਿਆ। ਵਾਹਨਾਂ ਦੀ ਵੱਧ ਤੋਂ ਵੱਧ ਗਤੀ ਅਤੇ ਉਹਨਾਂ ਦੀ ਬ੍ਰੇਕਿੰਗ ਸਿਸਟਮ ਦੀ ਮਜ਼ਬੂਤੀ ਅਤੇ ਪ੍ਰਭਾਵਸ਼ਾਲਤਾ ਦੀ ਜਾਂਚ ਕੀਤੀ ਗਈ।
ਸਿੱਧੂ ਦੇ ਗੜ੍ਹ ‘ਚ ਸੁਖਬੀਰ ਬਾਦਲ ਦੀ ਦਹਾੜ, ਕਰਤੇ ਵੱਡੇ ਐਲਾਨ || D5 Channel Punjabi
ਜੇਤੂ ਬਣਨ ਲਈ ਟੀਮਾਂ ਨੂੰ ਆਪਣੇ ਵਾਹਨ ਨੂੰ ਟੈਸਟ ਦੇ ਕਈ ਦੌਰ ਵਿੱਚੋਂ ਲੰਘਣਾ ਪਿਆ। ਇਸ ਦੇਸ਼ ਵਿਆਪੀ ਸਮਾਗਮ ਵਿੱਚ ਕਈ ਪਤਵੰਤਿਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਸਮਾਜਿਕ ਨਿਆਂ, ਸਸ਼ਕਤੀਕਰਨ ਤੇ ਘੱਟ ਗਿਣਤੀਆਂ ਅਤੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਪੰਜਾਬ ਡਾ. ਰਾਜ ਕੁਮਾਰ ਵੇਰਕਾ, ਪੇਡਾ ਦੇ ਸੀ.ਈ.ਓ. ਸ੍ਰੀ ਨਵਜੋਤ ਸਿੰਘ ਰੰਧਾਵਾ, ਪੇਡਾ ਦੇ ਡਾਇਰੈਕਟਰ ਸ੍ਰੀ ਐਮ.ਪੀ. ਸਿੰਘ, ਪੇਡਾ ਦੇ ਸੀਨੀਅਰ ਮੈਨੇਜਰ ਸ੍ਰੀ ਪਰਮਜੀਤ ਸਿੰਘ, ਪੀਟੀਯੂ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਦੇ ਡੀਨ ਅਕਾਦਮਿਕ ਡਾ. ਵਿਕਾਸ ਚਾਵਲਾ ਸ਼ਾਮਲ ਸਨ। ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਟੀਮਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਰਚਨਾਵਾਂ ਲਈ ਸਨਮਾਨਿਤ ਕੀਤਾ ਗਿਆ।
ਸਿਆਸਤ ‘ਚ ਪੈਰ ਧਰਦੇ ਹੀ ਚੜੂਨੀ ਨੇ ਦਿੱਤਾ ਵੱਡਾ ਬਿਆਨ, ਲੋਕਾਂ ਲਈ ਕਰ ਦਿੱਤੇ ਵੱਡੇ ਐਲਾਨ? || D5 Channel Punjabi
ਟੀਮਾਂ ਦੇ ਸਮਰਪਣ ਨੂੰ ਦੇਖਦਿਆਂ ਸੀਜੀਸੀ ਝੰਜੇੜੀ ਦੇ ਪ੍ਰਬੰਧਕਾਂ ਵੱਲੋਂ 1 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਪਹਿਲਾ ਇਨਾਮ 50,000 ਰੁਪਏ ਅਤੇ ਦੂਜਾ ਇਨਾਮ 30,000 ਰੁਪਏ ਅਤੇ ਤੀਜਾ ਇਨਾਮ 20,000 ਰੁਪਏ ਦਿੱਤਾ ਗਿਆ। ਇਸ ਮੌਕੇ ਸੀਜੀਸੀ ਦੇ ਪ੍ਰਧਾਨ ਸ੍ਰੀ ਰਸ਼ਪਾਲ ਸਿੰਘ ਧਾਲੀਵਾਲ, ਸੀਜੀਸੀ ਝੰਜੇੜੀ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਅਰਸ਼ ਧਾਲੀਵਾਲ ਨੇ ਵੀ ਸ਼ਿਰਕਤ ਕੀਤੀ। ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਨਵਿਆਉਣਯੋਗ ਊਰਜਾ ਪ੍ਰੋਗਰਾਮਾਂ ਅਤੇ ਊਰਜਾ ਸੰਭਾਲ ਪ੍ਰੋਗਰਾਮਾਂ ਦੇ ਪ੍ਰਚਾਰ ਅਤੇ ਵਿਕਾਸ ਲਈ ਸਟੇਟ ਨੋਡਲ ਏਜੰਸੀ ਹੈ। ਪੇਡਾ ਨੇ ਊਰਜਾ ਕੁਸ਼ਲਤਾ ਵਿੱਚ ਖੋਜ ਅਤੇ ਪ੍ਰਦਰਸ਼ਨੀ ਗਤੀਵਿਧੀਆਂ ਲਈ ਸੀਜੀਸੀ ਝੰਜੇੜੀ ਦੇ ਨਾਲ ਸਮਝੌਤਾ ਵੀ ਸਹੀਬੱਧ ਕੀਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.