SportsBreaking NewsD5 specialNewsTop News

ਏਸ਼ੀਆਈ ਖੇਡਾਂ ‘ਚ ਭਾਰਤ ਨੂੰ ਮੈਡਲ ਦਵਾਉਣ ਵਾਲੇ ਦਿੱਗਜ਼ ਫੁਟਬਾਲਰ ਨੇ ਦੁਨੀਆ ਨੂੰ ਕਿਹਾ ਅਲਵਿਦਾ

ਕੋਲਕਾਤਾ : ਭਾਰਤ ਦੇ ਸਾਬਕਾ ਦਿੱਗਜ਼ ਫੁਟਬਾਲਰ ਅਤੇ ਮਸ਼ਹੂਰ ਕੋਚ ਸੁਭਾਸ਼ ਭੌਮਿਕ (Subhash Bhowmick Dies) ਦਾ ਲੰਬੀ ਬਿਮਾਰੀ ਤੋਂ ਬਾਅਦ ਸ਼ਨੀਵਾਰ ਨੂੰ ਇੱਕ ਹਸਪਤਾਲ ‘ਚ ਦੇਹਾਂਤ ਹੋ ਗਿਆ। ਉਹ 72 ਸਾਲ ਦੇ ਸਨ। ਸਾਬਕਾ ਭਾਰਤੀ ਮਿਡਫੀਲਡਰ ਭੌਮਿਕ 1970 ‘ਚ ਏਸ਼ੀਆਈ ਖੇਡਾਂ ‘ਚ ਕਾਂਸੀ ਤਮਗ਼ਾ ਜਿੱਤਣ ਵਾਲੀ ਟੀਮ ਦੇ ਮੈਂਬਰ ਸਨ। ਉਨ੍ਹਾਂ ਦੇ ਪਰਿਵਾਰਿਕ ਸੂਤਰਾਂ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਗੁਰਦੇ ਦੀ ਬਿਮਾਰੀ ਤੇ ਸ਼ੂਗਰ ਨਾਲ ਪੀੜਿਤ ਸਨ ਤੇ ਉਨ੍ਹਾਂ ਨੇ ਸਵੇਰੇ ਤਿੰਨ ਵਜ ਕੇ 30 ਮਿੰਟ ‘ਤੇ ਆਖ਼ਰੀ ਸਾਹ ਲਿਆ। ਭੌਮਿਕ ਨੇ ਸੰਨਿਆਸ ਲੈਣ ਤੋਂ ਬਾਅਦ ਕੋਚਿੰਗ ‘ਚ ਆਪਣਾ ਕਰੀਅਰ ਅੱਗੇ ਵਧਾਇਆ। ਉਹ ਪਹਿਲਾਂ ਮੋਹਨ ਬਾਗਾਨ ਦੇ ਨਾਲ ਕੋਚ ਦੇ ਤੌਰ ‘ਤੇ ਜੁੜੇ ਤੇ ਫਿਰ ਈਸਟ ਬੰਗਾਲ ਦੇ ਸਭ ਤੋਂ ਸਫਲ ਕੋਚ ਬਣੇ।

ਸਿਆਸਤ ‘ਚ ਵੱਡਾ ਫੇਰਬਦਲ, ਭਾਜਪਾ ਨੇ ਹਿਲਾਏ ਵਿਰੋਧੀ, ਕਾਂਗਰਸ ਤੇ ‘ਆਪ’ ਲਈ ਮੁਸੀਬਤ! D5 Channel Punjabi

ਉਨ੍ਹਾ ਦੇ ਕੋਚ ਰਹਿੰਦੇ ਹੋਏ ਈਸਟ ਬੰਗਾਲ ਨੇ 2003 ‘ਚ ਆਸੀਆਨ ਕੱਪ ਦਾ ਖ਼ਿਤਾਬ ਜਿੱਤਿਆ ਸੀ। ਭੌਮਿਕ ਦੇ ਮਾਰਗਦਰਸ਼ਨ ‘ਚ ਈਸਟ ਬੰਗਾਲ ਨੇ ਰਾਸ਼ਟਰੀ ਖਿਤਾਬ ਵੀ ਜਿੱਤੇ। ਇਸ ਤੋਂ ਬਾਅਦ ਉਹ ਜਦੋਂ ਤਕਨੀਕੀ ਨਿਰਦੇਸ਼ਕ ਦੇ ਤੌਰ ‘ਤੇ ਚਰਚਿਲ ਬ੍ਰਦਰਸ ਨਾਲ ਜੁੜੇ ਤਾਂ ਉਨ੍ਹਾਂ ਨੇ ਇਹੋ ਸਫਲਤਾ ਇਸ ਟੀਮ ਦੇ ਨਾਲ ਵੀ ਦੋਹਰਾਈ। ਉਨ੍ਹਾਂ ਨੂੰ ਕੋਲਕਾਤਾ ਦੇ ਮੈਦਾਨ ਦਾ ‘ਜੋਸ ਮਾਰਿਨਹੋ’ ਕਿਹਾ ਜਾਂਦਾ ਹੈ। ਭੌਮਿਕ ਨੇ 19 ਸਾਲ ਦੀ ਉਮਰ ‘ਚ ਰਾਜਸਥਾਨ ਕਲੱਬ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਰਾਈਟ ਵਿੰਗਰ ਨੇ ‘ਡ੍ਰਿਬਲਿੰਗ’ ਦੇ ਆਪਣੇ ਕੌਸ਼ਲ ਕਾਰਨ ਇਕ ਦਹਾਕੇ ਤਕ ਰਾਸ਼ਟਰੀ ਫੁੱਟਾਬਲ ‘ਚ ਆਪਣਾ ਦਬਦਬਾ ਬਣਾਈ ਰਖਿਆ।

Khabran Da Sira: ਬਾਗੀ ਹੋਈਆਂ ਜਥੇਬੰਦੀਆਂ, ਰਾਜੇਵਾਲ ਨੂੰ ਝਟਕਾ, ਕੇਜਰੀਵਾਲ ‘ਤੇ ਹੋਵੇਗੀ ਕਾਰਵਾਈ ?

ਭਾਰਤ ਵਲੋਂ ਖੇਡਦੇ ਹੋਏ ਵੀ ਉਨ੍ਹਾਂ ਕੁਝ ਵਿਸ਼ੇਸ਼ ਉਪਲੱਬਧੀਆਂ ਹਾਸਲ ਕੀਤੀਆ। ਉਹ ਏਸ਼ੀਆਈ ਖੇਡ 1970 ‘ਚ ਕਾਂਸੀ ਤਮਗ਼ਾ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਸਨ। ਉਨ੍ਹਾਂ ਨੇ ਏਸ਼ੀਆਈ ਖੇਡ 1974 ‘ਚ ਵੀ ਦੇਸ਼ ਦੀ ਨੁਮਾਇੰਦਗੀ ਕੀਤੀ ਸੀ। ਉਨ੍ਹਾਂ ਨੇ 1971 ‘ਚ ਮਰਡੇਕਾ ਕੱਪ ‘ਚ ਫਿਲੀਪੀਨਸ ਖਿਲਾਫ ਹੈਟ੍ਰਿਕ ਬਣਾਈ ਸੀ। ਉਨ੍ਹਾਂ ਦਾ ਕਰੀਅਰ ਵਿਵਾਦਾਂ ਨਾਲ ਵੀ ਘਿਰਿਆ ਰਿਹਾ ਕਿਉਂਕਿ 2005 ‘ਚ ਰਿਸ਼ਵਤ ਦੇ ਮਾਮਲੇ ‘ਚ ਦੋਸ਼ੀ ਪਾਏ ਜਾਣ ਦੇ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਸੀ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button