Breaking NewsD5 specialIndiaNewsTop News

ਇੰਦੌਰ ਅਤੇ ਸੂਰਤ ਨੂੰ ਮਿਲੇਗਾ ਸਮਾਰਟ ਸਿਟੀ ਪੁਰਸਕਾਰ, ਉੱਤਰ ਪ੍ਰਦੇਸ਼ ‘ਰਾਜ ਸ਼੍ਰੇਣੀ’ ‘ਚ ਅੱਗੇ

ਨਵੀਂ ਦਿੱਲੀ : ਇੰਦੌਰ ਅਤੇ ਸੂਰਤ ਨੂੰ ਸੰਯੁਕਤ ਰੂਪ ਨਾਲ ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਵਿਕਾਸ ਮੰਤਰਾਲੇ ਦੀ ਸਮਾਰਟ ਸਿਟੀਜ਼ ਪੁਰਸਕਾਰ 2020 ਦਾ ਜੇਤੂ ਘੋਸ਼ਿਤ ਕੀਤਾ ਗਿਆ ਜਦੋਂ ਕਿ ਉੱਤਰ ਪ੍ਰਦੇਸ਼ ਰਾਜ ਇਨਾਮ ਸ਼੍ਰੇਣੀ ‘ਚ ਅੱਗੇ ਰਿਹਾ। ਮੱਧਪ੍ਰਦੇਸ਼ ਅਤੇ ਤਾਮਿਲਨਾਡੂ ਇਸ ਵਾਰ ਉੱਤਰ ਪ੍ਰਦੇਸ਼ ਤੋਂ ਪਛੜ ਗਏ। ਇਹ ਇਨਾਮ ਸਮਾਜਿਕ ਪਹਿਲੂ, ਸ਼ਾਸਨ, ਸੰਸਕ੍ਰਿਤੀ, ਸ਼ਹਿਰੀ ਵਾਤਾਵਰਣ, ਸਵੱਛਤਾ, ਅਰਥਵਿਵਸਥਾ, ਵਾਤਾਵਰਣ, ਪਾਣੀ ਅਤੇ ਸ਼ਹਿਰ ਆਵਾਜਾਈ ਵਰਗੇ ਵਿਸ਼ਿਆਂ ਦੇ ਆਧਾਰ ਦਿੱਤੇ ਗਏ ਹਨ। ਸਾਲ 2019 ‘ਚ ਸਮਾਰਟ ਸਿਟੀਜ਼ ‘ਚ ਸੂਰਤ ਇਕਮਾਤਰ ਜੇਤੂ ਸੀ।ਇਹ ਪਹਿਲੀ ਵਾਰ ਹੋਇਆ ਹੈ ਕਿ ਸੂਬਿਆਂ ਨੂੰ ਵੀ ਸਮਾਰਟ ਸਿਟੀ ਦੇ ਸੰਪੂਰਨ ਪ੍ਰਦਰਸ਼ਨ ਦੇ ਆਧਾਰ ‘ਤੇ ਪੁਰਸਕਾਰ ਦਿੱਤਾ ਗਿਆ ਹੈ।

ਡੰਡੇ ਲੈ ਕਿਸਾਨਾਂ ਅੱਗੇ ਖੜ੍ਹੀ ਪੁਲਿਸ!ਫੇਰ ਚਾਰੇ ਪਾਸੇ ਤੋਂ ਪਾ ਲਿਆ ਘੇਰਾ || D5 Channel Punjabi

ਮੰਤਰਾਲਾ ਨੇ ਕੋਰੋਨਾ ਨਵੋਨਮੇਸ਼ ਸ਼੍ਰੇਣੀ ਦੇ ਅਧੀਨ ਕਲਿਆਣਾ ਡੋਂਬਿਵਲੀ ਅਤੇ ਵਾਰਾਣਸੀ ਨੂੰ ਸੰਯੁਕਤ ਜੇਤੂ ਐਲਾਨ ਕੀਤਾ ਹੈ। ਇਹ ਪੁਰਸਕਾਰ ਸਮਾਰਟ ਸਿਟੀਜ਼ ਮਿਸ਼ਨ, ਅਟਲ ਨਵੀਨੀਕਰਨ ਅਤੇ ਸ਼ਹਿਰੀ ਪਰਿਵਰਤਨ ਮਿਸ਼ਨਰ (ਅੰਮ੍ਰਿਤ) ਅਤੇ ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ ਦੀ 6ਵੀਂ ਵਰ੍ਹੇਗੰਢ ਮੌਕੇ ਐਲਾਨ ਕੀਤੇ ਗਏ ਹਨ। ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਮੋਹਰੀ ਰਿਹਾ ਹੈ, ਜਦੋਂ ਕਿ ਇੰਦੌਰ ਨੇ ‘ਨਵੋਨਮੇਸ਼ ਵਿਚਾਰ ਪੁਰਸਕਾਰ’ ਜਿੱਤਿਆ ਹੈ। ਮੰਤਰਾਲਾ ਅਨੁਸਾਰ ਅਹਿਮਦਾਬਾਦ ਨੇ ‘ਸਮਾਰਟ ਸਿਟੀਜ਼ ਲੀਡਰਸ਼ਿਪ ਐਵਾਰਡ’ ਪ੍ਰਾਪਤ ਕੀਤਾ ਹੈ, ਵਾਰਾਣਸੀ ਦੂਜੇ ਅਤੇ ਰਾਂਚੀ ਤੀਜੇ ਸਥਾਨ ‘ਤੇ ਰਹੇ। ਸਭ ਤੋਂ ਚੰਗਾ ਪ੍ਰਦਰਸ਼ਨ ਕਰਨ ਵਾਲੇ ‘ਚਾਰ ਸਟਾਰ ਰੇਟਿੰਗ’ ਸ਼ਹਿਰ ਸੂਰਤ, ਇੰਦੌਰ, ਅਹਿਮਦਾਬਾਦ, ਪੁਣੇ, ਵਿਜੇਵਾੜਾ, ਰਾਜਕੋਟ, ਵਿਸ਼ਾਖਾਪਟਨਮ, ਪਿਪੰਡੀ ਚਿੰਚਵੜ ਅਤੇ ਵਡੋਦਰਾ ਰਹੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button