Breaking NewsD5 specialNewsPunjab

ਇਹ ਹਨ ਕਰਫਿਊ ਦੌਰਾਨ ਪੰਜਾਬ ਦੇ ਹਾਲਾਤ !

ਜੰਡਿਆਲਾ ਗੁਰੂ : ਇਹ ਹੈ ਕਰਫਿਊ ਦੌਰਾਨ ਪੰਜਾਬ ਦੇ ਹਾਲਾਤ। ਜਿਥੇ ਚਿੱਟੇ ਦੀ ਸ਼ਰੇਆਮ ਤਸਕਰੀ ਹੋ ਰਹੀ ਹੈ। ਇਕ ਪਾਸੇ ਲੋਕਾਂ ਨੂੰ ਇਕ ਦੂਜੇ ਤੋਂ ਦੂਰੀ ਬਣਾਉਣ ਲਈ ਕਿਹਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਏਥੇ ਲੋਕਾਂ ਦੀ ਭੀੜ ਜਮ੍ਹਾਂ ਹੋਈ। ਤਸਕਰਾਂ ਨੂੰ ਕਾਬੂ ਕਰਨ ਲਈ ਜਦੋਂ ਲੋਕਾਂ ਨੇ ਲਲਕਾਰਿਆ ਤਾਂ ਇਹਨਾਂ ਪਿੰਡ ਵਾਲਿਆਂ ‘ਤੇ ਹੀ ਗੋਲੀਆਂ ਚਲਾ ਦਿੱਤੀਆਂ। ਮਾਮਲਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਨਜ਼ਦੀਕ ਪਿੰਡ ਜਾਣੀਆਂ ਦਾ ਹੈ। ਜਿਸ ‘ਚ ਸਰਪੰਚ ਸਣੇ ਦੋ ਲੋਕ ਗੰਭੀਰ ਜ਼ਖ਼ਮੀ ਹੋ ਗਏ।

ਗੱਡੀ ‘ਚ ਕਰਦੇ ਸੀ ਗ਼ਲਤ ਕੰਮ, ਲੋਕਾਂ ਨੇ ਨੰਗੇ ਕਰਕੇ ਕੁੱਟੇ | ਬੱਚੇ ਨਾ ਵੇਖਣ ਵੀਡੀਓ | Viral Video |

ਲੋਕਾਂ ਦੇ ਅੜਿੱਕੇ ਚੜ੍ਹੇ ਤਸਕਰਾਂ ਦਾ ਵੀ ਖੂਬ ਕੁਟਾਪਾ ਚਾੜਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਪਿੰਡ ਵਾਲਿਆਂ ਨੇ ਨਾਕਾ ਲਗਾਇਆ ਹੋਇਆ ਤਾਂ ਇਹ ਤਸਕਰ ਪਿੰਡ ‘ਚ ਨਸ਼ਾ ਸਪਲਾਈ ਕਰਨ ਆਏ ਸਨ। ਜਿਹੜੀ ਪੁਲਿਸ ਕਰਫਿਊ ਦੌਰਾਨ ਚੱਪੇ ਚੱਪੇ ‘ਤੇ ਨਜ਼ਰ ਰੱਖ ਰਹੀ ਹੈ। ਉਹ ਵੀ ਕਿਤੇ ਨਾ ਕਿਤੇ ਸਵਾਲਾਂ ‘ਚ ਘਿਰਦੀ ਹੈ। ਇਹ ਤਸਕਰ ਹਥਿਆਰ ਸਣੇ ਪਿੰਡ ‘ਚ ਸਪਲਾਈ ਦੇਣ ਕਿਵੇਂ ਪਹੁੰਚੇ ਨਾ ਕਿਸੇ ਨੇ ਰੋਕਿਆ ਨਾ ਟੋਕਿਆ। ਸਿੱਧੀ ਪਿੰਡ ‘ਚ ਐਂਟਰੀ ਤੇ ਨਸ਼ੇ ਦਾ ਕਾਲਾ ਕਾਰੋਬਾਰ। ਪਿੰਡ ਵਾਲਿਆਂ ਨੇ ਆਪ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ।

80 ਸਾਲ ਦੇ ਬਜ਼ੁਰਗ ਦੀ ਮਦਦ ਕਰੋ, ਆਹ ਫੋਨ ਨੰਬਰ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ

ਪਿਸਤੌਲ, ਗੱਡੀ ਤੇ ਹੈਰੋਇਨ ਵੀ ਬਰਾਮ ਹੋਈ ਹੈ ਦੱਸਿਆ ਜਾ ਰਿਹੈ ਕਿ ਇਹਨਾਂ ਤਸਕਰਾਂ ‘ਤੇ ਪਹਿਲਾਂ ਵੀ ਨਸ਼ੇ ਦੇ ਕਈ ਮਾਮਲੇ ਦਰਜ ਹਨ। ਤਸਵੀਰਾਂ ਗਵਾਹ ਹਨ ਕਿ ਕਰਫਿਊ ਦੇ ਬਾਵਜੂਦ ਨਸ਼ਿਆਂ ਦਾ ਧੰਦਾ ਧੜੱਲੇ ਨਾਲ ਚੱਲ ਰਿਹਾ ਹੈ ਤੇ ਪੁਲਿਸ ਨਾਕਾਮ ਸਾਬਤ ਹੋ ਰਹੀ ਹੈ। ਕਈ ਥਾਵਾਂ ‘ਤੇ ਪੁਲਿਸ ਮੁਲਾਜ਼ਮ ਵੀ ਅੜਿੱਕੇ ਆਏ। ਅਜਿਹੇ ‘ਚ ਕੋਰੋਨਾ ਵਾਇਰਸ ਦੇ ਨਾਲ ਨਸ਼ਿਆਂ ਦਾ ਸੰਕਟ ਹੋਰ ਗੰਭੀਰ ਹੁੰਦਾ ਜਾ ਰਿਹਾ ਹੈ ਜਿਸ ਦਾ ਹੱਲ ਕੱਢਣਾ ਜ਼ਰੂਰੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button