Breaking NewsD5 specialIndiaNewsPoliticsPunjab

ਇਸ ਕਾਰਨ ਹੋਇਆ ਬਿਜਲੀ ਦਰਾਂ ‘ਚ ਵਾਧਾ, ਸਰਕਾਰ ਲੋਕਾਂ ਤੋਂ ਵਸੂਲੇ ਪੈਸੇ ਨਾਲ ਖੁਦ ਲਈ ਕਰੇਗੀ ਆਹ ਕੰਮ

ਚੰਡੀਗੜ੍ਹ : ਬਿਜਲੀ ਦੀਆਂ ਵੱਧਦੀਆਂ ਕੀਮਤਾਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਅਕਾਲੀ ਦਲ ਆਹਮੋ-ਸਾਹਮਣੇ ਆ ਗਈ ਹੈ। ਜਿੱਥੇ ਪੰਜਾਬ ਸਰਕਾਰ ਵੱਲੋਂ ਅਕਾਲੀ ਦਲ ‘ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਜਾ ਰਹੇ ਹਨ, ਉਥੇ ਹੀ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰੈੱਸ ਕਾਨਫਰੰਸ ਕਰਦੇ ਹੋਏ ਪੰਜਾਬ ਸਰਕਾਰ ‘ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਨੇ ਬਿਜਲੀ ਦੀਆਂ ਵਧੀਆਂ ਦਰਾਂ ਨੂੰ ਲੈ ਕੇ ਪੰਜਾਬ ਸਰਕਾਰ ‘ਤੇ ਨਿੱਜੀ ਕੰਪਨੀਆਂ ਨਾਲ ਮਿਲੀਭੁਗਤ ਅਤੇ ਮੈਚ ਫਿਕਸਿੰਗ ਹੋਣ ਦੇ ਦੋਸ਼ ਲਗਾਏ ਹਨ।

ਇਸ ਕਾਰਨ ਹੋਇਆ ਬਿਜਲੀ ਦਰਾਂ `ਚ ਵਾਧਾ, ਸਰਕਾਰ ਲੋਕਾਂ ਤੋਂ ਵਸੂਲੇ ਪੈਸੇ ਨਾਲ ਖੁਦ ਲਈ ਕਰੇਗੀ ਆਹ ਕੰਮ

ਉਨ੍ਹਾਂ ਕਿਹਾ ਕਿ ਬਿਜਲੀ ਦੇ ਬਗੈਰ ਕੋਈ ਵੀ ਦੇਸ਼ ਤਰੱਕੀ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਕਰੋੜਾਂ ਦਾ ਘਪਲੇ ਕਰਕੇ ਪੰਜਾਬ ਸਰਕਾਰ ਨੇ ਪ੍ਰਾਈਵੇਟ ਕੰਪਨੀਆਂ ਦੇ ਨਾਲ ਮੈਚ ਫਿਕਸਿੰਗ ਕੀਤੀ ਹੋਈ ਹੈ ਅਤੇ ਨਿੱਜੀ ਕੰਪਨੀਆਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿੱਜੀ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਲਈ ਸਾਰਾ ਬੋਝ ਆਮ ਜਨਤਾ ‘ਤੇ ਪਾਇਆ ਜਾ ਰਿਹਾ ਹੈ।

ਇਸ ਰੋਡ ਤੋਂ ਚੰਡੀਗੜ੍ਹ ਨਾ ਜਾਇਓ, ਹੁਣੇ ਹੁਣੇ ਹੋਇਆ ਹਾਦਸਾ, ਲੱਗਿਆ ਜਾਮ | Chandigarh Road | Close

ਸੁਖਬੀਰ ਬਾਦਲ ਨੇ ਵੱਡੇ ਦੋਸ਼ ਲਗਾਉਂਦੇ ਹੋਏ ਦੋ ਕੇਸਾਂ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਕੋਲ ਵਾਸ਼ਿੰਗ ਦੇ ਕੇਸ ‘ਚ ਪੰਜਾਬ ਸਰਕਾਰ ਨੇ 1400 ਕਰੋੜ ਰੁਪਏ ਇਕ ਪ੍ਰਾਈਵੇਟ ਕੰਪਨੀ ਨੂੰ ਦੇਣੇ ਹਨ, ਜਿਸ ਕਰਕੇ ਇਨ੍ਹਾਂ ਨੇ ਬਿਜਲੀ ਦੀਆਂ ਦਰਾਂ ‘ਚ 20 ਪੈਸੇ ਰੇਟ ‘ਚ ਵਾਧਾ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button