InternationalTop News

ਇਮੀਗ੍ਰੇਸ਼ਨ ਨੇ ਖਿੱਚਤਾ ਕੰਮ, 2021 ਰੈਜੀਡੈਂਟ ਵੀਜ਼ਾ ਮੰਗਣ ਵਾਲਿਆਂ ਚੋਂ 1 ਲੱਖ 76 ਹਜ਼ਾਰ 608 ਦਾ ਕਰਤਾ ਚਾਅ ਪੂਰਾ

ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਇਮੀਗ੍ਰੇਸ਼ਨ ਵਾਲਿਆਂ ਨੇ ‘2021 ਰੈਜ਼ੀਡੈਂਟ ਵੀਜ਼ਾ’ ਅਰਜ਼ੀਆਂ ਦੇ ਵੱਡੇ ਪਹਾੜ ਨੂੰ ਇਕ-ਇਕ ਕਰਕੇ ਹੇਠਾਂ ਖਿਸਕਾ, ਆਪਣੇ ਕੰਪਿਊਟਰਾਂ ਦੇ ਵਿਚ ਠੀਕੇ-ਠੀਕੇ ਲਾ ਕੇ ਬੰਦ ਕਰ ਲਿਆ ਹੈ। ਜਿਵੇਂ ਕਹਿੰਦੇ ਨੇ ਹਾਥੀ ਨਿਕਲ ਗਿਆ ਅਤੇ ਪੂਛ ਹੀ ਨਿਕਲਣੀ ਬਾਕੀ ਹੈ। 29 ਅਪ੍ਰੈਲ 2023 ਤੱਕ ਪ੍ਰਾਪਤ ਹੋਏ ਅੰਕੜੇ ਦਸਦੇ ਹਨ ਕਿ ਇਸ ਵੀਜ਼ਾ ਸ਼੍ਰੇਣੀ ਤਹਿਤ ਕੁੱਲ 106,098 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਇਨ੍ਹਾਂ ਅਰਜ਼ੀਆਂ ਦੇ ਵਿਚ ਪੱਕੇ ਹੋਣ ਵਾਲਿਆਂ ਦੀ ਗਿਣਤੀ 214,297 ਬਣਦੀ ਹੈ।

ਘਰ ਪਾਓਣ ਲਈ ਨਹੀਂ ਮਿਲਣਾ ਇਸਤੋਂ ਸਸਤਾ ਮਾਲ, ‘ਹੋਲਸੇਲ ਨਾਲੋਂ ਵੀ ਕਰਤਾ ਸਸਤਾ’ ਕੀਮਤ ’ਤੇ ਨਹੀਂ ਹੋਣਾ ਯਕੀਨ

ਉਪਰੋਕਤ ਅਰਜ਼ੀਆਂ ਦੇ ਵਿਚੋਂ ਇਮੀਗ੍ਰੇਸ਼ਨ ਵਿਭਾਗ ਵਾਲਿਆਂ ਨੇ ਬਹੁਤਾ ਕੰਮ ਖਿਚਦਿਆਂ 90,403 ਅਰਜ਼ੀਆਂ ਦਾ ਨਿਬੇੜਾ ਕਰ ਦਿੱਤਾ ਹੈ ਅਤੇ 176,608 ਲੋਕਾਂ ਨੂੰ ਰੈਜ਼ੀਡੈਂਟ ਵੀਜ਼ਾ ਦੇ ਕੇ ਉਨ੍ਹਾਂ ਦਾ ਚਾਅ ਪੂਰਾ ਕਰ ਦਿੱਤਾ ਹੈ। ਇਸ ਦੌਰਾਨ 309 ਅਰਜ਼ੀਆਂ ਅਯੋਗ ਵੀ ਪਾਈਆਂ ਗਈਆਂ ਹਨ। ਕਿੰਨੇ ਕੁ ਰਹਿ ਗਏ? ਲਗਪਗ 37,380 ਲੋਕਾਂ ਦੀ ਕਿਸਮਤ ਦਾ ਫੈਸਲਾ 15,386 ਬਚੀਆਂ ਅਰਜ਼ੀਆਂ ਦੇ ਵਿਚ ਲਪੇਟਿਆ ਪਿਆ ਹੈ, ਲਗਦਾ ਹੈ ਇਹ ਸਾਰਾ ਕਾਰਜ ਜੂਨ ਮਹੀਨੇ ਤੱਕ ਹੋ ਜਾਵੇਗਾ। ਪਹਿਲੇ ਗੇੜ ਦੀਆਂ ਅਰਜ਼ੀਆਂ 1 ਦਸੰਬਰ 2021 ਨੂੰ ਸ਼ੁਰੂ ਹੋਈਆਂ ਸਨ ਅਤੇ ਦੂਜੇ ਗੇੜ ਦੀਆਂ 1 ਮਾਰਚ 2022 ਨੂੰ ਸ਼ੁਰੂ ਹੋਈਆਂ ਸਨ ਤੇ 31 ਜੁਲਾਈ 2022 ਨੂੰ ਬੰਦ ਕਰ ਦਿੱਤੀਆਂ ਗਈਆਂ ਸਨ। ਪ੍ਰਤੀ ਅਰਜ਼ੀ ਫੀਸ 2160 ਡਾਲਰ ਰੱਖੀ ਗਈ ਸੀ।

Governor ਕੋਲ ਪਹੁੰਚੀ Video ਦਾ ਸੱਚ, Sukhpal Khaira ਤੇ Raja Warring ਦਾ ਧਮਾਕਾ | D5 Channel Punjabi

ਸਰਕਾਰ ਨੇ ਲਗਪਗ 22 ਕਰੋੜ, 91 ਲੱਖ 71 ਹਜ਼ਾਰ 680 ਡਾਲਰ (Two hundred twenty nine million , one hundred seventy one thousand , six hundred eighty)  ਤੱਕ ਕਮਾਏ ਹੋ ਸਕਦੇ ਹਨ। ਸਰਕਾਰ ਦਾ ਵਾਅਦਾ ਸੀ ਕਿ ਇਹ ਸਾਰਾ ਕਾਰਜ 18 ਮਹੀਨਿਆਂ ਦੇ ਵਿਚ ਕਰ ਲਿਆ ਜਾਵੇਗਾ। ਸੋ  66 ਮਹੀਨੇ ਦਾ ਸਮਾਂ ਵੀ ਪੂਰਾ ਹੋਣ ਵਾਲਾ ਹੈ ਅਤੇ ਆਸ ਹੈ ਕਿ ਇਹ ਸਾਰਾ ਕਾਰਜ ਜੂਨ ਮਹੀਨੇ ਤੱਕ ਸਿਮਟ ਜਾਵੇਗਾ।

Charanjit Channi ਨੇ ਚਲਾਇਆ ਬਜ਼ਾਰ ‘ਚ Rickshaw, ਲੋਕ ਕਹਿੰਦੇ ਮੈਂ ਰਿਕਸ਼ਾ ਵੀ….. | Charanjit Channi Rickshaw

ਭਾਰਤੀਆਂ ਦੀ ਸੰਖਿਆ : ਇਸ ਵੀਜ਼ਾ ਸ਼੍ਰੇਣੀ ਅਧੀਨ 55,500 ਅਰਜ਼ੀਆਂ ਭਾਰਤੀਆਂ ਦੀਆਂ ਸਨ ਜਿਨ੍ਹਾਂ ਵਿਚੋਂ 40,000 ਤੋਂ ਵੱਧ ਦੇ ਰੈਜੀਡੈਂਟ ਵੀਜ਼ੇ ਮਾਰਚ 2023 ਤੱਕ ਲੱਗ ਚੁੱਕੇ ਸਨ। ਆਸ ਹੈ ਕਿ 10,000 ਭਾਰਤੀਆਂ ਦੇ ਵੀਜ਼ੇ ਬਾਕੀ ਲੱਗਣ ਵਾਲੇ ਰਹਿੰਦੇ ਹੋਣਗੇ। ਇਸ ਤੋਂ ਇਲਾਵਾ ਕਰੋਨਾ ਤੋਂ ਬਾਅਦ ਭਾਰਤੀਆਂ ਦੀ ਆਮਦ ਹੋਰ ਕਈ ਪ੍ਰਕਾਰ ਦੇ ਵੀਜ਼ਿਆਂ ਰਾਹੀਂ ਵੀ ਹੋ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button